ਖੇਡਾਂ ਵਤਨ ਪੰਜਾਬ ਦੀਆਂ ਵਿੱਚ ਤੈਰਾਕੀ ਵਿੱਚੋ ਮਹਿਤਾਬ ਸਿੰਘ ਢਿੱਲੋ ਨੇ ਸਭ ਨੂੰ ਪਛਾੜਿਆ

ਬਠਿੰਡਾ, 3 ਅਕਤੂਬਰ : ਪੰਜਾਬ ਸਰਕਾਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਸ਼ੌਕਤ ਅਹਿਮਦ ਪਰੇ ਡਿਪਟੀ ਕਮਿਸ਼ਨਰ ਦੀ ਦੇਖ ਰੇਖ ਹੇਠ ਖੇਡਾਂ ਵਤਨ ਪੰਜਾਬ ਦੀਆਂ ਵੱਖ ਵੱਖ ਖੇਡ ਮੈਦਾਨਾਂ ਵਿਚ ਜ਼ਿਲਾ ਖੇਡ ਅਫਸਰ ਬਠਿੰਡਾ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਵੱਖ ਵੱਖ ਵਰਗਾਂ ਤਹਿਤ ਕਰਵਾਈਆਂ ਜਾ ਰਹੀਆਂ ਹਨ| ਦਿੱਲੀ ਪਬਲਿਕ ਸਕੂਲ ਬਠਿੰਡਾ ਵਿਖੇ ਤੈਰਾਕੀ ਦੇ ਮੁਕਾਬਲੇ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਪੁੱਜੇ ਜ਼ਿਲ੍ਹਾ  ਖੇਡ ਅਫਸਰ ਪਰਮਿੰਦਰ ਸਿੰਘ ਨੇ ਜਿਥੇ ਖਿਡਾਰੀਆਂ ਨੂੰ ਮੈਡਲ ਪਾਕੇ ਸਨਮਾਨਿਤ ਕੀਤਾ ਉਥੇ ਹੀ ਦੂਸਰੇ ਵਰਗ ਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਖੇਡਾਂ ਜਿੱਤਣ ਲਈ ਨਹੀਂ ਖੇਡੀਆਂ ਜਾਂਦੀਆਂ ਸਗੋਂ ਅਗਾਂਹਵਧੂ ਸਕਾਰਾਤਮਕ ਸੋਚ ਨਾਲ ਖੇਡਣ ਦੀ ਭਾਵਨਾ ਹੋਣੀ ਚਾਹੀਦੀ ਹੈ| ਇਸ ਮੌਕੇ ਉਨ੍ਹਾਂ ਨਾਲ ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਸੈਣੀ,ਲੂ ਸਾਹਿਲ ਕੁਮਾਰ ਲੇਖਾਕਾਰ ਖੇਡ ਵਿਭਾਗ , ਹਰਭਗਵਾਨ ਸਿੰਘ , ਮਨਦੀਪ ਸਿੰਘ,  ਗੁਰਪ੍ਰੀਤ ਸਿੰਘ,  ਜਲੌਰ ਸਿੰਘ, ਲਛਮੀ ਡੀਪੀਈ, ਜਸਵੀਰ ਕੌਰ ਡੀ ਪੀ ਈ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ|

                    ਕਨਵੀਨਰ ਸੁਖਜੀਤ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਨੇ ਦੱਸਿਆ ਕਿ ਅੰਡਰ 14 ਸਾਲ ਵਰਗ ਫਰੀ ਸਟਾਈਲ 50 ਮੀਟਰ ਤੈਰਾਕੀ ਵਿੱਚੋ ਮਹਿਤਾਬ ਸਿੰਘ ਢਿੱਲੋ ਨੇ ਸਭ ਨੂੰ ਪਿਛਾੜ ਦਿੱਤਾ| ਕਾਰਤਿਕ ਨੇ ਦੂਜਾ, ਅਦਿਤਿਯਾ ਜਿੰਦਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਤੈਰਾਕੀ ਬੈਕ ਸਟੋਕ ਵਿਚ ਮਹਿਤਾਬ ਸਿੰਘ ਢਿੱਲੋ ਨੇ ਪਹਿਲਾ, ਵੀਰਪ੍ਰਤਾਪ ਸਿੰਘ ਨੇ ਦੂਜਾ, ਜਤਿਨ ਕਟਾਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ| 50 ਮੀਟਰ ਤੈਰਾਕੀ ਬਟਰ ਫਲਾਈ ਵਿਚ ਵੀਰਪ੍ਰਾਤਮ ਸਿੰਘ ਨੇ ਪਹਿਲਾ, ਜਤਿਨ ਕਟਾਰੀਆਂ ਨੇ ਦੂਜਾ, ਵਤਸਲ ਮਿੱਤਲ ਨੇ ਤੀਜਾ ਸਥਾਨ ਗ੍ਰਹਿਣ ਕੀਤਾ ਹੈ |

              ਇਕਬਾਲ ਸਿੰਘ ਕੋ ਕਨਵੀਨਰ ਅਤੇ ਪ੍ਰਦੀਪ ਸਿੰਘ ਬੋਬੀ ਡੀਪੀਈ ਨੇ ਦੱਸਿਆ ਕਿ ਖੇਡ ਸਟੇਡੀਅਮ ਬਠਿੰਡਾ ਵਿਚ  ਫੁੱਟਬਾਲ ਅੰਡਰ 21 ਸਾਲ ਵਰਗ ਤਹਿਤ ਫੂਲ 2  ਨੇ ਕਾਰਪੋਰੇਸ਼ਨ ਬਠਿੰਡਾ ਵਨ ਨੂੰ , ਸੰਗਤ ਟੂ ਨੇ ਬਠਿੰਡਾ 2 ਨੂੰ ਹਰਾਇਆ| 

ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜਣ ਲਈ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ ,  ਬਲਵਿੰਦਰ ਕੌਰ ਕਬੱਡੀ ਕੋਚ,  ਮਨਜਿੰਦਰ ਸਿੰਘ ਫੁੱਟਬਾਲ ਕੋਚ, ਹਰਪ੍ਰੀਤ ਸਿੰਘ ਵਾਲੀਬਾਲ ਕੋਚ,  ਜਸਪ੍ਰੀਤ ਸਿੰਘ ਬਾਸਕਟਬਾਲ ਕੋਚ, ਸੁਖਪਾਲ ਕੌਰ ਕੋਚ, ਜਸਪ੍ਰੀਤ ਸਿੰਘ ਕੋਚ, ਹਰਪ੍ਰੀਤ ਸਿੰਘ , ਵਰਿੰਦਰ ਸਿੰਘ ਬਨੀ ਲੈਕਚਰਾਰ, ਅਰੁਣਦੀਪ ਸਿੰਘ ਜੂਡੋ ਕੋਚ, ਜਸਵੀਰ  ਸਿੰਘ, ਜਸਵਿੰਦਰ ਸਿੰਘ, ਅੰਗਰੇਜ਼ ਸਿੰਘ , ਦਵਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਸਿੰਕਦਰ ਸਿੰਘ, ਹਰਜਿੰਦਰ ਸਿੰਘ ਤਲਵੰਡੀ , ਇੰਦਰਜੀਤ ਕੌਰ, ਸੁਖਜਿੰਦਰ ਸਿੰਘ, ਇਕਬਾਲ ਸਿੰਘ, ਗੁਰਜੀਤ ਸਿੰਘ, ਸੁਖਦੇਵ ਸਿੰਘ ਡੀ ਪੀ, ਇਕਬਾਲ ਸਿੰਘ ਤਲਵੰਡੀ ਸਾਬੋ, ਗੁਰਜੀਤ ਸਿੰਘ, ਹਰਜੀਤ ਸਿੰਘ, ਖੇਡਾਂ ਵਤਨ ਪੰਜਾਬ ਮੀਡੀਆ ਟੀਮ ਬਲਵੀਰ ਕਮਾਂਡੋ ਜੰਗੀਰਾਣਾ, ਹਰਵਿੰਦਰ ਸਿੰਘ , ਸਰਜੀਤ ਸਿੰਘ ਬਾਜੋਆਣੀਆ ਆਦਿ ਨੇ ਬਾਖ਼ੂਬੀ ਨਾਲ ਡਿਊਟੀ ਨਿਭਾਈ।

CATEGORIES
Share This

COMMENTS

Wordpress (0)
Disqus (0 )
Translate