ਪਿੰਡ ਸੀਤੋ ਗੂਨੇ ਤੇ ਕਾਲਾ ਟਿੱਬਾ ਅਤੇ ਰਾਜਾਵਾਲੀ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕੈਂਪ ਲਗਾਇਆ

ਫਾਜ਼ਿਲਕਾ, 20 ਸਤੰਬਰ

ਡਿਪਟੀ ਕਮਿਸ਼ਨਰ, ਫਾਜ਼ਿਲਕਾ ਡਾ. ਸੋਨੂੰ ਦੂਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਦੀ ਸੁਚਜੀ ਸਾਂਭ-ਸੰਭਾਲ ਸਬੰਧੀ ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਗੁਮਰੀਮਤ ਸਿੰਘ ਚੀਮਾ ਅਤੇ ਬਲਾਕ ਖੇਤੀਬਾੜੀ ਅਫਸਰ, ਅਬੋਹਰ ਡਾ. ਸੁੰਦਰ ਲਾਲ ਦੀ ਅਗਵਾਈ ਹੇਠ ਬਲਾਕ ਅਬੋਹਰ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

ਸ੍ਰੀ ਵਿਜੈ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਸਰਕਲ ਸੀਤੋਗੂਨੇ ਵੱਲੋਂ ਪਿੰਡ ਸੀਤੋ ਗੂਨੇ ਅਤੇ ਸ੍ਰੀ ਮਤੀ ਨਿਸ਼ਾ, ਖੇਤੀਬਾੜੀ ਵਿਕਾਸ ਅਫਸਰ, ਸਰਕਲ ਵਹਾਬਵਾਲਾ ਪਿੰਡ ਕਾਲਾ ਟਿੱਬਾ ਅਤੇ ਰਾਜਾਵਾਲੀ ਵਿਖੇ ਕੈਂਪ ਲਗਾਇਆ। ਇਸ ਦੇ ਨਾਲ ਹੀ ਇਸ ਪਿੰਡ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਬੱਚਿਆ ਨੂੰ ਸਹੁੰ ਵੀ ਚੁੱਕਵਾਈ ਗਈ। ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਖੇਤਾ ਵਿੱਚ ਜਜਬ ਕਰਨ ਸਬੰਧੀ ਵੱਖ-ਵੱਖ ਤਰੀਕੇ/ਮਸ਼ੀਨਾ (ਹੈਪ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ) ਅਤੇ ਖੇਤਾਂ ਤੋਂ ਬਾਹਰ (ਬੇਲਰ/ਰੈਕ) ਪਰਾਲੀ ਦੀਆਂ ਗੱਠਾ ਬਣਾਉਣ ਸਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ ਅਤੇ ਪਰਾਲੀ ਸਾੜਨ ਨਾਲ ਵਾਤਾਵਰਣ ਅਤੇ ਜਮੀਨ ਦੀ ਉਪਜਾਊ ਸ਼ਕਤੀ ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ।

ਇਥੇ ਉਹਨਾ ਨੇ ਦੱਸਿਆ ਕਿ 10 ਕੁੰਇਟਲ ਪਰਾਲੀ ਸਾੜਨ ਨਾਲ ੫੦੦ ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਇਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ ਅਤੇ 1.2 ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ ਅਤੇ ਅਜੇਹੇ ਤੱਤ ਨਸਟ ਹੋਣ ਨਾਲ ਜਮੀਨ ਦੀ ਉਪਜਾਊ ਸਕਤੀ ਨੂੰ ਵੱਡੀ ਢਾਹ ਲੱਗਦੀ ਹੈ। ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸ੍ਰੀ ਪ੍ਰਵੀਨ ਕੁਮਾਰ, ਖੇਤੀਬਾੜੀ ਉਪਨਿਰੀਖਕ, ਸਰਕਲ ਵਹਾਬਵਾਲਾ ਵੱਲੋਂ ਕਿਸਾਨਾ ਨੂੰ ਮਹਿਕਮੇ ਦੀਆ ਸਕੀਮਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਅਏ ਹੋਏ ਕਿਸਾਨਾ ਦਾ ਧੰਨਵਾਦ ਕੀਤਾ।

CATEGORIES
Share This

COMMENTS

Wordpress (0)
Disqus (0 )
Translate