ਝੋਨੇ ਦੀ ਪਰਾਲੀ ਨੂੰ ਵਰਤੋਂ ਵਿੱਚ ਲਿਆਉਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ  20 ਸਤੰਬਰ। ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਝੋਨੇ ਦੀ ਪਰਾਲੀ ਨੂੰ ਵਰਤੋਂ ਵਿੱਚ ਲਿਆਉਣ ਲਈ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਮੀਟਿੰਗ ਕੀਤੀ।
  ਡਿਪਟੀ ਕਮਿਸ਼ਨਰ ਨੇ ਪ੍ਰਦੂਸ਼ਨ ਕੰਟਰੋਲ  ਬੋਰਡ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਵਰਤੋਂ ਵਿੱਚ ਲਿਆਉਣ ਲਈ ਸਖਤ ਕਦਮ ਚੁੱਕੇ ਜਾਣ।
ਇਸ ਮੌਕੇ ਐਸ.ਡੀ.ਓ.ਅਸ਼ਪ੍ਰੀਤ ਸਿੰਘ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਦੱਸਿਆ ਕਿ ਅਗਲੇ ਮਹੀਨੇ ਤੋਂ ਝੋਨੇ ਦੀ ਪਰਾਲੀ ਪਾਵਰ ਪਲਾਟਾਂ ਵਲੋਂ ਖਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ।
                ਇਸ ਮੌਕੇ ਸੇਤੀਆ ਇੰਡਸਟਰੀਜ਼ ਲਿਮਿਟੇਡ (ਪੇਪਰ),ਰੁਪਾਣਾ, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ, ਯੂਨੀਵਰਸਲ ਬਾਇਓਮਾਸ ਐਨਰਜੀ (ਪੀ) ਲਿਮਿਟੇਡ, ਪਿੰਡ-ਚੰਨੂ, ਮਾਲਵਾ ਪਾਵਰ ਪ੍ਰਾ. ਲਿਮਟਿਡ, ਪਿੰਡ ਗੁਲਾਬੇਵਾਲਾ, ਸਾਈ ਸੋਲਵੇਕਸ ਪ੍ਰਾ. ਲਿਮਟਿਡ, ਗੁਰੂ ਹਰਸਹਾਏ ਰੋਡ, ਪਿੰਡ ਲੰਬੀ ਢਾਬ, ਡੀ ਡਿਵਲਵਮੈਂਟ ਇੰਜੀਨੀਅਰ (ਪੀ) ਲਿਮਟਿਡ – ਅਬੋਹਰ ਬਲਾਕ, ਜਿਲਾ. ਫਾਜਿ਼ਲਕਾ ਉਦਯੋਗਾਂ ਦੇ ਨੁਮਾਇੰਦਿਆਂ ਨੇ ਵਿਸ਼ਵਾਸ ਦੁਆਇਆ ਕਿ ਉਹਨਾਂ ਵਲੋਂ ਝੋਨੇ ਦੀ ਪਰਾਲੀ ਖਰੀਦਣ ਲਈ ਜਿ਼ਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਰਜਿੰਦਰ ਸਿੰਘ, ਖੇਤੀਬਾੜੀ ਵਿਭਾਗ ਵੱਲੋਂ ਹਰੇਕ ਪਿੰਡ ਵਿੱਚ ਆਈ.ਈ.ਸੀ ਗਤੀਵਿਧੀਆਂ ਕੀਤੀਆਂ ਜਾਣਗੀਆਂ।
               ਸ਼. ਗੁਰੂਸਰ ਦੇ ਯਾਦਵਿੰਦਰ ਸਿੰਘ ਨੇ ਪਸ਼ੂਆਂ ਦੇ ਚਾਰੇ ਲਈ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ।

CATEGORIES
Share This

COMMENTS

Wordpress (0)
Disqus (0 )
Translate