ਸੋਫਟਵੇਅਰ ਇੰਜੀਨੀਅਰ ਵਿਨੋਦ ਕੁਮਾਰ ਡੰਗਰ ਖੇੜਾ ਸਕੂਲ ਵਿੱਚ ਵਿਦਿਆਰਥੀਆਂ ਦੇ ਰੂਬਰੂ ਹੋਏ
ਅਬੋਹਰ 18 ਸਤੰਬਰ (ਜਗਜੀਤ ਸਿੰਘ ਧਾਲੀਵਾਲ) ਪਿੰਡ ਡੰਗਰਖੇੜਾ ਦੀ ਨਾਮਵਾਰ ਸ਼ਖਸ਼ੀਅਤ ਸ਼੍ਰੀ ਵਿਨੋਦ ਕੁਮਾਰ ਜੋ ਪੇਸ਼ੇ ਵਜੋਂ Software Engineer ਹਨ, ਅਤੇ Indus Towers ਦਿੱਲੀ ਐਨ. ਸੀ. ਆਰ ਵਿਖੇ ਬਤੌਰ ਸਰਕਲ ਡਿਪਲੋਇਮੈਂਟ ਹੈਡ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।ਅੱਜ ਉਚੇਚੇ ਤੋਰ ਤੇ ਇਕ ਚਾਨਣ ਮੁਨਾਰਾ ਬਣ ਕੇ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਦੇ ਰੂਬਰੂ ਹੋਏ l ਉਨਾਂ ਦੁਆਰਾ ਵਿਦਿਆਰਥੀਆਂ ਨੂੰ ਇਕ ਪ੍ਰੇਰਣਾ ਦਾਇਕ ਭਾਸ਼ਣ ਦਿਤਾ ਗਿਆ। ਉਹਨਾਂ ਦੀ ਸ਼ਖਸ਼ੀਅਤ ਨੇ ਇਹ ਸਾਬਿਤ ਕਰ ਦਿਤਾ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੀ ਮਿਹਨਤ ਸਦਕਾ ਉਚੇ ਅਹੁਦਿਆਂ ਨੂੰ ਹਾਸਿਲ ਕਰ ਸਕਦੇ ਹਨ। ਉਹਨਾਂ ਨੇ ਸਕੂਲ ਵੈਲਫ਼ੇਅਰ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਭੇਂਟ ਕੀਤੀ। ਇਨ੍ਹਾਂ ਤੋਂ ਇਲਾਵਾ ਪਿੰਡ ਦੇ ਹੀ ਉਘੇ ਸਮਾਜ ਸੇਵੀ ਮਾਸਟਰ ਕੁਲਜੀਤ ਸਿੰਘ, ਅਤੇ ਸ਼੍ਰੀ ਸੁਰਿੰਦਰ ਕੁਮਾਰ ਕਾਮਰਸ ਲੈਕ. ਵੀ ਸ਼੍ਰੀ ਵਿਨੋਦ ਕੁਮਾਰ ਦੇ ਨਾਲ ਸਕੂਲ ਵਿਖੇ ਪਹੁੰਚੇ ਅਤੇ ਆਪਣੇ ਵੱਡਮੁਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੇ ਅੰਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰਖੇੜਾ ਦੇ ਪ੍ਰਿੰਸੀਪਲ ਸ਼੍ਰੀ ਧਰਮਪਾਲ ਜਾਲਪ ਨੇ ਆਏ ਹੋਏ ਸੱਜਣਾ ਨੂੰ ਜੀ ਆਇਆਂ ਆਖਿਆ ਅਤੇ ਦਾਨ ਵਜੋਂ ਦਿੱਤੀ ਰਾਸ਼ੀ ਲਈ ਲਈ ਇਹਨਾਂ ਦਾ ਸਕੂਲ ਅਤੇ ਸਟਾਫ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
