ਆਂਗਣਵਾੜੀ ਮੁਲਾਜ਼ੀਮ ਯੂਨੀਅਨ ਪੰਜਾਬ (ਸੀਟੂ) ਦੀ ਬੈਠਕ ਹੋਈ
ਅੱਜ ਆਂਗਣਵਾੜੀ ਮੁਲਾਜ਼ੀਮ ਯੂਨੀਅਨ ਪੰਜਾਬ (ਸੀਟੂ) ਦੀ ਮੀਟਿੰਗ ਬਲਾਕ ਅਬੋਹਰ ਵਿਖੇ ਬਲਾਕ ਪ੍ਰਧਾਨ ਅੰਜੂ ਬਿਸ਼ਨੌਈ ਦੀ ਅਗਵਾਈ ਵਿੱਚ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਨ ਲਈ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ, ਵਿੱਤ ਸਕੱਤਰਤ ਅੰਮਿ੍ਤਪਾਲ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅੱਜ ਦੀ ਮੀਟਿੰਗ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹਮਲਿਆਂ ਦੇ ਚਰਚਾ ਕੀਤੀ ਗਈ । ਯੂਨੀਅਨ ਨੂੰ ਮਜਬੂਤ ਬਣਾਉਣ ਵਾਸਤੇ ਏਕਤਾ ਉੱਤੇ ਜ਼ੋਰ ਦਿੱਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਇੰਨੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਆਂਗਨਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਪਈਆਂ ਹਨ । ਸਰਕਾਰ ਵਲੋਂ ਪੰਜਾਬ ਦੀਆਂ ਆਂਗਨਵਾੜੀ ਵਰਕਰ ਹੈਲਪਰ ਨੂੰ ਦਿੱਤਾ ਜਾਣ ਵਾਲਾ ਨਿਗੂਣਾ ਜਿਹਾ ਮਾਣ ਭੱਤਾ ਅਜੇ ਲਾਗੂ ਨਹੀਂ ਕੀਤਾ ਪੰਜ ਮਹੀਨੇ ਤੋਂ ਵਰਕਰਾਂ ਹੈਲਪਰਾਂ ਨੂੰ ਆਪਣੇ ਘਰ ਦੇ ਗੁਜਾਰੇ ਚਲਾਉਣੇ ਮੁਸ਼ਕਿਲ ਹੋਏ ਹਨ। ਪਾਸੇ ਤਾਂ ਪੰਜਾਬ ਸਰਕਾਰ ਮਾਨਭੱਤਾ ਦੁਗਣਾ ਕਰਨ ਦੀ ਗੱਲ ਕਰਦੀ ਹੈ । ਜਿਹੜਾ ਪਹਿਲਾ ਤੋ ਮਾਣਭੱਤਾ ਲਾਗੂ ਹੈ । ਉਹ ਵੀ ਸਮੇਂ ਸਿਰ ਪ੍ਰਾਪਤ ਨਹੀਂ ਹੁੰਦਾ। ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚੋਂ ਕੱਢ ਕੇ ਸਕੂਲਾਂ ਵਿੱਚ ਭੇਜੇ ਗਏ ਹਨ ਅਤੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਸਪਲੀਮੈਂਟਰੀ ਨਿਊਟ੍ਰੀਸ਼ਨ ਵੀ ਮਿਡੇ ਮੀਲ ਅਤੇ ਸਪਲੀਮੈਂਟਰੀ ਨਿਊਟ੍ਰੇਸ਼ਨ ਦੇ ਕਾਗਜਾਂ ਵਿੱਚ ਘੁੰਮ ਰਹੀ ਹੈ । ਵਰਕਰਾਂ ਅਤੇ ਅਧਿਆਪਕਾਂ ਵਿੱਚ ਟਕਰਾਓ ਵਾਲੀ ਸਥਿਤੀ ਬਣ ਰਹੀ ਹੈ।



