ਟੋਲ ਪਲਾਜ਼ਾ ਫ਼ੀਸ ਵਿਚ ਹੋਇਆ ਚੋਖਾ ਵਾਧਾ
ਚੰਡੀਗੜ੍ਹ। 25 ਅਗਸਤ 2023-ਕਿਸਾਨ ਅੰਦੋਲਨ ਦੌਰਾਨ ਦੋ ਸਾਲ ਲਈ ਟੋਲ ਪਲਾਜਿਆ ਤੋਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਹੋਣ ਵਾਲੀ ਕਮਾਈ ਉੱਪਰ ਕਾਫੀ ਅਸਰ ਪਿਆ। ਅੰਦੋਲਨ ਦੀ ਸਮਾਪਤੀ ਤੋਂ ਬਾਅਦ 25 ਫੀਸਦੀ ਤੱਕ ਟੋਲ ਫੀਸ ‘ਵਧਾਈ ਗਈ ਸੀ ਅਤੇ ਉਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਫਿਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਹਨ। ਅੰਮ੍ਰਿਤਸਰ ਤੋਂ ਦਿੱਲੀ ਤੱਕ ਸੜਕ ਮਾਰਗ ਤੋਂ ਯਾਤਰਾ ਕਰਨ ਵਾਲੇ ਸਾਰੇ ਵਾਹਨ ਚਾਲਕਾਂ ਨੂੰ ਵੱਧ ਖਰਚ ਕਰਨਾ ਹੋਵੇਗਾ। ਪੰਜਾਬ ਦੇ ਸਭ ਤੋਂ ਮਹਿੰਗੇ ਲੁਧਿਆਣਾ ਲਾਡੋਵਾਲ ਤੇ ਕਰਨਾਲ ਦੇ ਘਰੌਂਡਾ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਹਨ। ਇਹ ਨਵੇਂ ਰੇਟ 1 ਸਤੰਬਰ 2023 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਨਵੇਂ ਰੇਟਾਂ ਮੁਤਾਬਕ ਪੰਜਾਬ ਦੇ ਲਾਡੋਵਾਲ ਟੋਲ ‘ਤੇ ਕਾਰ ਤੇ ਜੀਪ ਯਾਤਰੀਆਂ ਯਾਤਰੀਆਂ ਤੋਂ ਇਕ ਯਾਤਰਾ ਲਈ 165 ਰੁਪਏ ਦੀ ਫੀਸ ਲਈ ਜਾਵੇਗੀ। 24 ਘੰਟੇ ਵਿਚ ਕਈ ਯਾਤਰਾ ਲਈ 245 ਰੁਪਏ ਤੇ ਮਾਸਿਕ ਪਾਸ 4930 ਰੁਪਏ ਵਿਚ ਬਣੇਗਾ। ਹਲਕੇ ਵਪਾਰਕ ਵਾਹਨ ਲਈ ਸਿੰਗਲ ਯਾਤਰਾ 285 ਰੁਪਏ, ਏਕਾਧਿਕ ਯਾਤਰਾ 430 ਰੁਪਏ ਤੇ ਮਹੀਨਾਵਰ 8625 ਰੁਪਏ ਹੋਵੇਗੀ।ਟਰੱਕ ਤੇ ਬੱਸ ਲਈ ਸਿੰਗਲ ਟ੍ਰਿਪ 575 ਰੁਪਏ, ਮਲਟੀਪਲ 860 ਰੁਪਏ ਤੇ ਮਹੀਨਾਵਰ ਪਾਸ 17245 ਰੁਪਏ ਹੋਵੇਗਾ। ਡਬਲ ਐਕਸਲ ਟਰੱਕ ਦਾ ਸਿੰਗਲ ਟ੍ਰਿਪ 925 ਰੁਪਏ, ਮਲਟੀਪਲ ਟ੍ਰਿਪ 1385 ਰੁਪਏ ਤੇ ਮਾਸਿਕ ਪਾਸ 27720 ਰੁਪਏ ਹੋਵੇਗਾ।ਘਰੌਂਡਾ ਟੋਲ ‘ਤੇ ਕਾਰ ਤੇ ਜੀਪ ਯਾਤਰੀਆਂ ਲਈ ਇਕ ਯਾਤਰਾ ਲਈ 155 ਰੁਪਏ ਤੇ 24 ਘੰਟੇ ਅੰਦਰ ਇਕ ਤੋਂ ਵੱਧ ਯਾਤਰਾਵਾਂ ਲਈ 235 ਰੁਪਏ 4710 ਰੁਪਏ ਵਿਚ ਮਾਸਿਕ ਪਾਸ ਬਣਾਇਆ ਜਾਵੇਗਾ।
ਹਲਕੇ ਵਪਾਰਕ ਵਾਹਨ ਲਈ ਸਿੰਗਲ ਯਾਤਰਾ 275 ਰੁਪਏ, ਏਕਾਧਿਕ ਯਾਤਰਾ 475 ਰੁਪਏ ਤੇ ਮਹੀਨਾਵਰ 8240 ਰੁਪਏ ਹੋਵੇਗੀ। ਟਰੱਕ ਤੇ ਬੱਸ ਲਈ ਸਿੰਗਲ ਟ੍ਰਿਪ ਲਈ 550 ਰੁਪਏ, ਮਲਟੀਪਲ ਲਈ 825 ਰੁਪਏ ਤੇ ਮਹੀਨਾਵਰ ਪਾਸ ਲਈ 16485 ਰੁਪਏ ਹੋਣਗੇ। ਡਬਲ ਐਕਸਲ ਟਰੱਕ ਦਾ ਸਿੰਗਲ ਟ੍ਰਿਪ 885 ਰੁਪਏ, ਮਲਟੀਪਲ ਟ੍ਰਿਪ 1325 ਰੁਪਏ ਤੇ ਮਹੀਨਾਵਰ ਪਾਸ 26490 ਰੁਪਏ ਹੋਵੇਗਾ। ਦੇਵੀਨਗਰ ਘੱਗਰ ਟੋਲ ‘ਤੇ ਕਾਰ ਤੇ ਜੀਪ ਯਾਤਰੀਆਂ ਲਈ ਸਿੰਗਲ ਯਾਤਰਾ ਲਈ 95 ਰੁਪਏ, 24 ਘੰਟੇ ਵਿਚ ਕਈ ਯਾਤਰਾਂ ਲਈ 140 ਰੁਪਏ ਤੇ 2825 ਰੁਪਏ ‘ਚ ਮਹੀਨਾਵਰ ਪਾਸ ਬਣੇਗਾ। ਹਲਕੇ ਵਪਾਰਕ ਵਾਹਨਾਂ ਲਈ ਸਿੰਗਲ ਯਾਤਰਾ ਲਈ 165 ਰੁਪਏ, ਏਕਾਧਿਕ ਯਾਤਰਾਵਾਂ ਲਈ 245 ਰੁਪਏ ਤੇ ਮਹੀਨਾਵਰ 4945 ਰੁਪਏ ਹੋਣਗੇ।ਟਰੱਕ ਤੇ ਬੱਸ ਲਈ ਸਿੰਗਲ ਟ੍ਰਿਪ 330 ਰੁਪਏ, ਮਲਟੀਪਲ 495 ਰੁਪਏ ਤੇ ਮਹੀਨਾਵਰ ਪਾਸ 9890 ਰੁਪਏ ਹੋਵੇਗਾ। ਡਬਲ ਐਕਸਲ ਟਰੱਕ ਦਾ ਸਿੰਗਲ ਟ੍ਰਿਪ 530 ਰੁਪਏ, ਮਲਟੀਪਲ ਟ੍ਰਿਪ 795 ਰੁਪਏ ਤੇ ਮਹੀਨਾਵਰ ਪਾਸ 15895 ਰੁਪਏ ਹੋਵੇਗਾ।



