ਯੁਵਕ ਸੇਵਾਵਾਂ ਵਿਭਾਗ ਵੱਲੋਂ ਯੂਥ ਕਲੱਬਾਂ ਦੇ ਮੈਂਬਰਾਂ ਲਈ ਲਵਾਏ ਜਾਣਗੇ 10 ਰੋਜ਼ਾ ਅੰਤਰਰਾਜੀ ਟੂਰ
ਫਾਜਿਲਕਾ 24 ਅਗਸਤ,:
ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਯੂਥ ਕਲੱਬਾਂ ਦੇ ਮੈਂਬਰਾਂ ਲਈ 10 ਰੋਜ਼ਾ ਅੰਤਰਰਾਜੀ ਟੂਰ ਅਤੇ ਹਾਈਕਿੰਗ ਟ੍ਰੈਕਿੰਗ ਕੈਂਪ ਲਗਵਾਏ ਜਾ ਰਹੇ ਹਨ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਨੌਜਵਾਨਾਂ ਦੀ ਬਿਹਤਰੀ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ, ਹਾਈਕਿੰਗ ਟ੍ਰੇਨਿੰਗ ਕੈਂਪ ਅਤੇ ਇੰਟਰ-ਸਟੇਟ ਟੂਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਤੰਬਰ-ਅਕਤੂਬਰ ਵਿਚ ਜ਼ਿਲ੍ਹਾ ਫਾਜਿਲਕਾ ਵੱਲੋਂ 24 ਯੁਵਕ ਸਮੇਤ ਸਟਾਫ਼ ਅੰਤਰਰਾਜੀ ਟੂਰ ਅਤੇ 10 ਯੁਵਕ ਹਾਈਕਿੰਗ ਟ੍ਰੇਨਿੰਗ ਕੈਂਪ ਲਈ ਭੇਜੇ ਜਾਣੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜਿਲਕਾ ਨਾਲ ਸਬੰਧਤ ਯੁਵਕਾਂ ਦੀ ਉਮਰ 18 ਤੋਂ 35 ਵਿਚਕਾਰ ਹੋਣੀਂ ਚਾਹੀਦੀ ਹੈ ਅਤੇ ਯੂਥ ਕਲੱਬ, ਵਿਭਾਗ ਨਾਲ ਐਫੀਲੀਏਟਡ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਕਲੱਬ ਵਿਚੋਂ 3 ਤੋਂ ਵੱਧ ਯੁਵਕ ਨਹੀਂ ਜਾ ਸਕਣਗੇ ਅਤੇ ਭਾਗੀਦਾਰ ਵੱਲੋਂ ਪਹਿਲਾਂ ਵਿਭਾਗ ਦਾ ਕੋਈ ਟੂਰ ਨਾ ਲਗਾਇਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚਾਹਵਾਨ ਯੁਵਕ 30 ਅਗਸਤ 2023 ਤੱਕ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਾਜਿਲਕਾ ਨਾਲ ਮੋਬਾਈਲ ਨੰਬਰ 98158-81016 ‘ਤੇ ਸੰਪਰਕ ਕਰ ਸਕਦੇ ਹਨ।