ਖੇਤੀਬਾੜੀ ਵਿਭਾਗ ਨੇ ਅਬੋਹਰ ਦੇ ਪਿੰਡ ਰੁਹੇੜਿਆਵਾਲੀ ਵਿੱਚ ਮਨਾਇਆ ਖੇਤ ਦਿਵਸ

ਫਾਜ਼ਿਲਕਾ 22 ਅਗਸਤ (ਜਗਜੀਤ ਸਿੰਘ ਧਾਲੀਵਾਲ)
ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿਖਲਾਈ ਅਫਸਰ, ਗੁਰਦਾਸਪੁਰ-ਕਮ-ਜ਼ਿਲ੍ਹਾ ਇੰਚਾਰਜ ਫਾਜ਼ਿਲਕਾ ਡਾ. ਅਮਰੀਕ ਸਿੰਘ ਵੱਲੋਂ ਨਰਮੇ ਦੀ ਗੁਲਾਬੀ ਸੁੰਡੀ ਦੇ ਸੁਚੱਜੇ ਪ੍ਰਬੰਧਨ ਲਈ ਅਬੋਹਰ ਦੇ ਪਿੰਡ ਰੁਹੇੜਿਆਵਾਲੀ ਦੇ ਕਿਸਾਨ ਵਰਿੰਦਰ ਕੁਮਾਰ ਦੇ ਖੇਤ ਵਿੱਚ ਖੇਤ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਡਾ. ਗੁਰਮੀਤ ਸਿੰਘ ਚੀਮਾ, ਬਲਾਕ ਖੇਤੀਬਾੜੀ ਅਫਸਰ ਡਾ. ਸੁੰਦਰ ਲਾਲ, ਖੇਤੀਬਾੜੀ ਵਿਕਾਸ ਅਫਸਰ ਡਾ. ਵਿਕਰਾਂਤ ਅਤੇ ਖੇਤੀਬਾੜੀ ਉਪ-ਨਿਰੀਖਕ ਸ੍ਰੀ ਵਿਪਨ ਕੁਮਾਰ ਵੀ ਹਾਜ਼ਰ ਸਨ।
ਡਾ. ਅਮਰੀਕ ਸਿੰਘ ਅਤੇ ਡਾ. ਗੁਰਮੀਤ ਸਿੰਘ ਚੀਮਾ ਨੇ ਰੁਹੇੜਿਆਵਾਲੀ ਦੇ ਕਿਸਾਨ ਸਮੇਤ ਹੋਰਨਾਂ ਕਿਸਾਨਾਂ ਦੇ ਨਰਮੇ ਦੇ ਖੇਤਾਂ ਦਾ ਸਰਵੇਖਣ ਵੀ ਕੀਤਾ ਅਤੇ ਕਿਸਾਨਾਂ ਦੀਆ ਮੁਸ਼ਕਿਲਾ ਸਬੰਧੀ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਸਮੇਂ ਸਮੇਂ ਸਿਰ ਆਪਣੇ ਨਰਮੇ ਦੇ ਖੇਤ ਦਾ ਨਿਰੀਖਣ ਕਰਦੇ ਰਹਿਣ ਤੇ ਜੇਕਰ ਨਰਮੇ ਦੀ ਫਸਲ ਉੱਪਰ ਕਿਸੇ ਵੀ ਬਿਮਾਰੀ ਜਾਂ ਸੁੰਡੀ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਵਿਭਾਗ ਵਲੋਂ ਸਿਫਾਰਿਸ਼-ਸੁਦਾ ਕੀੜੇਮਾਰ ਦਵਾਈਆਂ ਦੀ ਵਰਤੋ ਕਰਨ।
 ਡਾ. ਸੁੰਦਰ ਲਾਲ ਜੀ ਵੱਲੋ ਕਿਸਾਨਾ ਨੂੰ ਸੁਝਾਅ ਦਿੱਤੇ ਗਏ ਕਿ ਨਰਮੇ ਦੀ ਫਸਲ ਇਸ ਸਮੇਂ ਫੁੱਲ-ਫਲਾਕੇ ਤੇ ਹੋਣ ਕਾਰਨ 4 ਸਪਰੇਆਂ ਹਫਤੇ ਦੇ ਵਕਫੇ ਤੇ ਪੋਟਾਸ਼ੀਅਮ ਨਾਈਟਰੇਟ (13:0:45) 2% ਅਤੇ ਮੈਗਨੀਸ਼ੀਅਮ ਸਲਫੇਟ 1% ਦੀਆ 2 ਸਪਰੇਆਂ 15 ਦਿਨਾਂ ਦੇ ਵਕਫੇ ਤੇ ਜ਼ਰੂਰ ਕਰਨ ਤਾਂ ਜੋ ਨਰਮੇ ਦਾ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਡਾ. ਵਿਕਰਾਂਤ ਵਲੋਂ ਕਿਸਾਨਾ ਨੂੰ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੀਟ ਪ੍ਰਬੰਧਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਖੇਤੀਬਾਰੀ ਉਪ ਨਿਰੀਖਕ ਸ੍ਰੀ ਵਿਪਨ ਕੁਮਾਰ ਵੱਲੋ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਏ ਹੋਏ ਕਿਸਾਨ ਵੀਰਾ ਦਾ ਧੰਨਵਾਦ ਕੀਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate