ਫਾਜਿਲਕਾ ਜਿ਼ਲ੍ਹੇ ਦੇ ਕੁੱਲ 12 ਪਿੰਡਾਂ/ਢਾਣੀਆਂ ਦੇ ਸਕੂਲਾਂ ਵਿੱਚ ਬੱਚਿਆ ਨੂੰ 23 ਅਗਸਤ  ਤੱਕ ਛੁੱਟੀਆਂ

ਫਾਜਿ਼ਲਕਾ, 18 ਅਗਸਤ (ਐੱਸ ਐੱਸ ਢਿੱਲੋਂ)
ਜਿ਼ਲ੍ਹਾ ਮੈਜਿਸਟ੍ਰੇਟ ਡਾ: ਸੇਨੂ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਾਜਿ਼ਲਕਾ ਜਿ਼ਲ੍ਹੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ/ਢਾਣੀਆ ਵਿੱਚ ਰਹਿੰਦੇ ਬੱਚਿਆ ਨੂੰ  23 ਅਗਸਤ 2023 ਤੱਕ  ਹਰੇਕ ਸਕੂਲ( ਸਰਕਾਰੀ/ਪ੍ਰਾਇਵੇਟ) ਨੂੰ ਛੁੱਟੀਆਂ ਘੋਸ਼ਿਤ ਕਰਨ ਦਾ ਹੁਕਮ ਦਿੱਤਾ ਹੈ।
ਜਾਰੀ ਹੁਕਮਾਂ ਅਨੁਸਾਰ ਜਲਾਲਾਬਾਦ ਤਹਿਸੀਲ ਅਧੀਨ ਪੈਂਦੇ ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ, ਢਾਣੀ ਆਤੂ ਵਾਲਾ ਅਤੇ ਢਾਣੀਆਂ ਪੀਰੇ ਕੇ ਉਤਾੜ ਅਤੇ ਫਾਜਿਲਕਾ ਤਹਿਸੀਲ ਅਧੀਨ ਪੈਂਦੇ ਝੰਗਣ ਭੈਣੀ, ਗੁਲਾਬਾ ਭੈਣੀ,ਦੋਨਾ ਨਾਨਕਾ ਤੇਜਾ ਰੁਹੇਲਾ, ਗੱਟੀ ਨੰਬਰ 1, ਢਾਣੀ ਸੱਦਾ ਸਿੰਘ, ਮੁਹਾਰ ਜਮਸ਼ੇਰ, ਮਹਾਤਮ ਨਗਰ ਸ਼ਾਮਿਲ ਹਨ। ਜਿ਼ਲ੍ਹੇ ਦੇ ਬਾਕੀ ਸਮੂਹ ਸਕੂਲ ਆਮ ਵਾਂਗ ਖੁੱਲਣਗੇ।

CATEGORIES
Share This

COMMENTS

Wordpress (0)
Disqus (1 )
Translate