ਗ੍ਰੀਨ ਵਿਊ ਪਬਲਿਕ ਸਕੂਲ ਚੰਨਣ ਖੇੜਾ ਦੀਆਂ ਵਾਲੀਬਾਲ ਟੀਮਾਂ ਨੇ ਜੋਨ ਅਬੋਹਰ ਵਾਲੀਬਾਲ ਟੂਰਨਾਮੈਂਟ ਜਿੱਤਿਆ

ਅਬੋਹਰ (ਜਗਜੀਤ ਸਿੰਘ ਧਾਲੀਵਾਲ) ਗ੍ਰੀਨ ਵਿਊ ਪਬਲਿਕ ਸਕੂਲ ਚੰਨਣ ਖੇੜਾ ਵਿਖੇ ਅਬੋਹਰ ਜੋਨ ਦੇ ਸਕੂਲ ਪੱਧਰ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ।ਇਸ ਟੂਰਨਾਮੈਂਟ ਵਿੱਚ ਵੱਖ ਵੱਖ ਵਰਗਾ ਦੀਆਂ 12 ਟੀਮਾਂ ਨੇ ਭਾਗ ਲਿਆ ਜਿਸ ਵਿਚੋਂ 14 ਸਾਲ ਵਰਗ 17 ਸਾਲ ਵਰਗ ਤੇ 19 ਸਾਲ ਵਰਗ ਵਿੱਚ ਗ੍ਰੀਨ ਵਿਊ ਪਬਲਿਕ ਸਕੂਲ ਚੰਨਣ ਖੇੜਾ ਦੀਆਂ ਤਿੰਨੇ ਟੀਮਾਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਗ੍ਰੀਨ ਵਿਊ ਸਕੂਲ ਦੇ ਹੁਣ ਲਗਭਗ 32 ਖਿਡਾਰੀ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਭਾਗ ਲੈਣਗੇ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਭਜਨ ਲਾਲ ਜੀ ਤੇ ਮਨੋਹਰ ਲਾਲ ਬੱਲੂਆਣਾ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।ਇਸ ਮੌਕੇ ਸਤਪਾਲ ਕੰਬੋਜ ਮਨਜੀਤ ਸਿੰਘ ਮਲਕੀਤ ਸਿੰਘ ਮਹਿਤਾ ਜਗਦੀਸ਼ ਕੁਮਾਰ ਰਣਜੀਤ ਸਿੰਘ ਮਹਿਤਾ ਰਘੁਬੀਰ ਸਿੰਘ ਹਾਜ਼ਰ ਰਹੇ।ਇਹ ਸਾਰੀ ਜਾਣਕਾਰੀ ਸੁਰਜੀਤ ਸਿੰਘ ਮਹਿਤਾ ਨੇ ਸਾਂਝੀ ਕੀਤੀ।

CATEGORIES
Share This

COMMENTS

Wordpress (0)
Disqus (0 )
Translate