ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਿਲ੍ਹੇ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ-ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ 3 ਅਗਸਤ
ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 4 ਅਗਸਤ ਤੋਂ 31 ਅਗਸਤ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਵੇਰੇ 11.00 ਵਜੇ ਤੋਂ ਦੌਰੇ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁਦ ਮੌਕੇ ਤੇ ਪਹੁੰਚ ਕੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ।
ਉਲੀਕੇ ਗਏ ਪ੍ਰੋਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਵਲੋਂ ਖੁਦ 9 ਅਗਸਤ ਨੂੰ ਪਿੰਡ ਫਕਰਸਰ ਵਿਖੇ ਥੇਹੜੀ ਅਤੇ ਘੱਗਾ, 16 ਅਗਸਤ ਨੂੰ ਫੱਤਾ ਕੇਰਾ ਵਿਖੇ ਹਾਕੂਵਾਲਾ ਅਤੇ ਵੜਿੰਗ ਖੇੜਾ, 23 ਅਗਸਤ ਨੂੰ ਬੁੱਟਰ ਬਖੂਹਾ ਵਿਖੇ ਪਿੰਡ ਬਬਾਣੀਆਂ ਅਤੇ ਮਧੀਰ ਅਤੇ 30 ਅਗਸਤ ਨੂੰ ਪਿੰਡ ਹਰਾਜ ਵਿਖੇ ਕੋਟਲੀ ਸੰਘਰ ਅਤੇ ਖੋਖਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ।
ਨਿਰਧਾਰਿਤ ਪ੍ਰੋਗਰਾਮ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਮੁਕਤਸਰ ਸਾਹਿਬ ਵਲੋਂ 7 ਅਗਸਤ ਨੂੰ ਪਿੰਡ ਬਾਦਲ ਵਿਖੇ ਗੱਗੜ ਅਤੇ ਮਾਨਾਂ, 17 ਅਗਸਤ ਨੂੰ ਦੂਹੇਵਾਲਾ ਵਿਖੇ ਚੱਕ ਚੂਹੇਵਾਲਾ ਅਤੇ ਖੁੰਨਣ ਖੁਰਦ ਅਤੇ 28 ਅਗਸਤ ਨੂੰ ਸੋਥਾ ਵਿਖੇ ਕੋਠੇ ਸੁਰਗਾਪੁਰੀ ਅਤੇ ਸੁਖਣਾ ਅਬਲੂ ਦੇ ਵਸਨੀਕਾਂ ਦੀ ਮੁਸ਼ਕਲਾਂ ਸੁਨਣਗੇ।
ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਵਲੋਂ 10 ਅਗਸਤ ਨੂੰ ਪਿੰਡ ਚੱਕ ਤਾਮਕੋਟ ਵਿਖੇ ਵਿਖੇ ਪਿੰਡ ਤਾਮਕੋਟ ਅਤੇ ਲਖਮੀਰੇਆਣਾ, 18 ਅਗਸਤ ਨੂੰ ਚੱਕ ਚਿੱਬੜਾਂਵਾਲੀ ਵਿਖੇ ਚਿੱਬੜਾਂਵਾਲੀ ਅਤੇ ਗੰਧੜ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਐਸ.ਡੀ.ਐਮ. ਮਲੋਟ ਵਲੋਂ 11 ਅਗਸਤ ਨੂੰ ਉੜਾਂਗ ਵਿਖੇ ਢਾਣੀ ਬਲਵੰਤ ਸਿੰਘ ਅਤੇ ਤਰਖਾਣਵਾਲਾ, 22 ਅਗਸਤ ਨੂੰ ਸ਼ਾਮਕੋਟ ਵਿਖੇ ਢਾਣੀ ਬਰਕੀ ਅਤੇ ਢਾਣੀ ਕੁੰਦਨ ਸਿੰਘ ਅਤੇ 29 ਅਗਸਤ ਨੂੰ ਵਿਰਕ ਖੇੜਾ ਵਿਖੇ ਬੋਦੀਵਾਲਾ ਅਤੇ ਆਲਮਵਾਲਾ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ।
ਐਸ.ਡੀ.ਐਮ.ਗਿੱਦੜਬਾਹਾ ਵਲੋਂ 14 ਅਗਸਤ ਨੂੰ ਚੋਟੀਆ ਵਿਖੇ ਛੱਤੇਆਣਾ,21 ਅਗਸਤ ਨੂੰ ਲਾਲਬਾਈ ਵਿਖੇ ਥਰਾਜਵਾਲਾ ਅਤੇ ਚੰਨੂ 31 ਅਗਸਤ ਨੂੰ ਰੁਖਾਲਾ ਵਿਖੇ ਸ਼ੇਖ ਅਤੇ ਮਨੀਆਂਵਾਲਾ ਦੇ ਲੋਕਾਂ ਦੀ ਸਿ਼ਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ।
4 ਅਗਸਤ ਨੂੰ ਡੀ.ਡੀ.ਪੀ.ਓ ਵਲੋਂ ਮਦਰੱਸਾ ਵਿਖੇ ਚੱਕ ਮਦਰੱਸਾ ਅਤੇ ਰਾਮਗੜ੍ਹ ਚੁੰਘਾ ਅਤੇ 24 ਅਗਸਤ ਨੂੰ ਬਰਕੰਦੀ ਵਿਖੇ ਸੰਗੂਧੋਣ ਅਤੇ ਨਵਾਂ ਭੁੱਲਰ ਦੇ ਲੋਕਾਂ ਦੀਆਂ ਸਡਿਊਲ ਅਨੁਸਾਰ ਸਮੱਸਿਆਵਾਂ ਸੁਣਨਗੇ।
ਜਿ਼ਲ੍ਹਾ ਮਾਲ ਅਫਸਰ ਸ੍ਰੀ ਮੁਕਤਸਰ ਸਾਹਿਬ ਵਲੋਂ 8 ਅਗਸਤ ਨੂੰ ਪਿੰਡ ਰੁਪਾਣਾ ਵਿਖੇ ਸੁੰਦਰ ਰੁਪਾਣਾ ਅਤੇ ਨਵਾਂ ਰੁਪਾਣਾ, 25 ਅਗਸਤ ਨੂੰ ਪਿੰਡ ਚੱਕ ਮਿੱਡੂ ਸਿੰਘ ਵਾਲਾ ਵਿਖੇ ਮਿੱਡੂਖੇੜਾ ਅਤੇ ਮਹਿਣਾ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ।
ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਉਸਮੈਂਟ ਕਰਵਾਈ ਜਾਵੇ ਤਾਂ ਜ਼ੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ।



