03 ਕੁਇੰਟਲ 25 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 2 ਕਾਬੂ
ਫ਼ਤਹਿਗੜ੍ਹ ਸਾਹਿਬ, 23 ਜੁਲਾਈ ਜ਼ਿਲ੍ਹਾ ਪੁਲੀਸ ਮੁਖੀ ਡਾ: ਰਵਜੋਤ ਗਰੇਵਾਲ,ਦੇ ਦਿਸ਼ਾ ਨਿਰਦੇਸਾ ਅਨੁਸਾਰ ਸ੍ਰੀ ਰਾਕੇਸ਼ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸਨ) ਫਤਿਹਗੜ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਅਮਰਪ੍ਰੀਤ ਸਿੰਘ, ਉਪ ਕਪਤਾਨ ਪੁਲਿਸ, ਸਰਕਲ ਬਸੀ ਪਠਾਣਾ ਦੀ ਯੋਗ ਅਗਵਾਈ ਹੇਠ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਬਸੀ ਪਠਾਣਾ, ਜਿਲਾ ਫਤਿਹਗੜ ਸਾਹਿਬ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਹਰਵਿੰਦਰ ਸਿੰਘ, ਮੁੱਖ ਅਫਸਰ ਥਾਣਾ ਬਸੀ ਪਠਾਣਾ ਦੀ ਹਦਾਇਤ ਅਨੁਸਾਰ ਏ ਐਸ ਆਈ ਪਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਜੜਖੇਲਾ ਖੇੜੀ, ਬਸੀ ਪਠਾਣਾ ਸ਼ਾਇਡ ਦੌਰਾਨ ਗਸਤ ਸ਼ਾਮ ਸਮੇਂ ਪਿੰਡ ਦਹੇੜੀ ਸਾਇਡ ਤੋ ਇੱਕ ਚਿੱਟੇ ਰੰਗ ਦੀ ਐਬੂਲੈਸ ਨੰਬਰੀ ਆਰ ਜੇ-14ਪੀਬੀ-9845 ਜਿਸ ਪਰ ਨੀਲੀ ਬੱਤੀ ਲੱਗੀ ਹੋਈ ਸੀ, ਜਿਸ ਨੂੰ ਸੱਕ ਦੀ ਬਿਨਾਹ ਤੇ ਸਹਾਇਕ ਥਾਣੇਦਾਰ ਪਰਜਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਰੋਕ ਕੇ ਕਾਬੂ ਕਰਕੇ ਚੈੱਕ ਕੀਤਾ, ਜਿਸ ਦਾ ਡਰਾਇਵਰ ਸੰਦੀਪ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਪਿੰਡ ਬਾਜੂਆਲਾ ਥਾਣਾ ਰਾਏ ਨਗਰ ਜਿਲ੍ਹਾ ਗੰਗਾਨਗਰ ਹਾਲ ਆਬਾਦ ਸ਼ੈਟਰਲ ਜੇਲ ਸੂਰਤਗੜ੍ਹ ਦੀ ਬੈਕ ਸਾਇਡ (ਰਾਜਸਥਾਨ) ਅਤੇ ਨਾਲ ਦੀ ਸੀਟ ਪਰ ਸਲਮਾਨ ਖਾਨ ਪੁੱਤਰ ਜਾਕਿਰ ਖਾਨ ਵਾਸੀ ਚੱਕ 29 ਜਾਮਸਰ ਥਾਣਾ ਜਾਮਸਰ ਜਿਲ੍ਹਾ ਬੀਕਾਨੇਰ (ਰਾਜਸਥਾਨ) ਬੈਠੇ ਸਨ। ਐਬੂਲੈਸ ਚੈੱਕ ਕਰਨ ਪਰ ਐਬੂਲੈਂਸ ਵਿੱਚੋਂ ਚਿੱਟੇ ਪਲਾਸਟਿਕ ਥੈਲਿਆ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ ਹੋਈ, ਜੋ ਵਜਨ ਕਰਨ ਪਰ ਕੁੱਲ 03 ਕੁਇੰਟਲ 25 ਕਿਲੋਗ੍ਰਾਮ ਹੋਈ।



