ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵੱਖ ਵੱਖ ਥਾਣਿਆ ਵਿੱਚ 3 ਮੁਕੱਦਮੇ ਦਰਜ ਕਰ 09 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

1 ਦੇਸੀ ਪਿਸਤੌਲ 2 ਜਿੰਦਾ ਰੋਂਦ,3 ਚੋਰੀ ਦੇ ਮੋਟਰਸਾਈਕਲ, 45 ਕਿੱਲੋ ਤਾਂਬਾ ਅਤੇ 50 ਲੀਟਰ ਲਾਹਣ ਫੜੀ

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ

ਮਾਨਯੋਗ ਸ.ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸ਼ਹਿਰ ਅੰਦਰ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਜਿਲ੍ਹਾ ਅੰਦਰ ਪੁਲਿਸ ਦੀਆਂ ਅਲੱਗ ਅਲੱਗ ਟੁਕੜੀਆਂ ਬਣਾ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਤੇ ਸ਼ਕੀ ਪੁਰਸ਼ਾਂ ਦੇ ਘਰਾਂ ਦੇ ਅੰਦਰ ਸਰਚ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 3 ਮੁਕੱਦਮੇ ਦਰਜ ਕਰ 09 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਉਨ੍ਹਾ ਪਾਸੋ 1 ਦੇਸੀ ਪਿਸਤੌਲ 2 ਜਿੰਦਾ ਰੋਂਦ,3 ਚੋਰੀ ਦੇ ਮੋਟਰਸਾਈਕਲ, 45 ਕਿੱਲੋ ਤਾਂਬਾ ਅਤੇ 50 ਲੀਟਰ ਲਾਹਣ ਕੀਤੀ ਬ੍ਰਮਦ।
ਥਾਣਾ ਗਿੱਦੜਬਾਹਾ ਪੁਲਿਸ ਗਸਤ ਵਾ ਚੈੱਕਿੰਗ ਦੌਰਾਨ ਸ਼ਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਥੇਹੜੀ ਨਜਦੀਕ ਮੁਖਬਰ ਦੀ ਇਤਲਾਹ ਤੇ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਜ਼ੋਰਾ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਉਰਫ ਅੰਬਰ ਪੁੱਤਰ ਚਰਨਜੀਤ ਸਿੰਘ ਵਾਸੀਆਨ ਫਕਰਸਰ ਪਾਸੋਂ 1 ਦੇਸੀ ਪਿਸਤੌਲ ਸਮੇਤ 2 ਜਿੰਦਾ ਰੋਂਦ ਬ੍ਰਾਮਦ ਹੋਇਆ| ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 86 ਮਿਤੀ 21.07.2023 ਅ/ਧ 25-54/59 ਆਰਮਸ ਐਕਟ ਦਰਜ਼ ਕੀਤਾ ਗਿਆ।
ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਇਤਲਾਹ ਤੇ ਨਾਕਾਬੰਦੀ ਕਰ ਪ੍ਰੀਤਮ ਸਿੰਘ ਪੁੱਤਰ ਜੰਗੀਰ ਸਿੰਘ, ਰਾਮ ਜੀ ਪੁੱਤਰ ਬਲਵਿੰਦਰ ਸਿੰਘ, ਕੁਲਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ, ਗੁਰਮੇਲ ਸਿੰਘ ਪੁੱਤਰ ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਕਾਨਿਆਂਵਾਲੀ ਅਤੇ ਗੁਰਬਖਸ਼ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਪੱਤੋਂ ਹੀਰਾ ਸਿੰਘ ਜਿਲ੍ਹਾਂ ਮੋਗਾ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋ 3 ਚੋਰੀ ਦੇ ਮੋਟਰਸਾਈਕਲ ਅਤੇ 45 ਕਿੱਲੋ ਤਾਂਬਾ ਬਰਾਮਦ ਕਰਕੇ ਪੁਲਿਸ ਵੱਲੋਂ ਮੁਕੱਦਮਾ ਨੰਬਰ 99 ਮਿਤੀ 21.07.2023 ਅ/ਧ 379,411 IPC ਤਹਿਤ ਦਰਜ਼ ਕਰ ਅਗਲੇਰੀ ਕਾਰਵਾਈ ਕੀਤੀ ਸ਼ੁਰੂ।
ਥਾਣਾ ਕਬਰਵਾਲਾ ਪੁਲਿਸ ਵੱਲੋਂ ਮੁਖਬਰ ਦੀ ਇਤਲਾਹ ਤੇ ਅਮਰੀਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪੱਕੀ ਟਿੱਬੀ ਦੇ ਘਰ ਤਲਾਸ਼ੀ ਕਰਨ ਤੇ ਉਸ ਪਾਸੋਂ 50 ਲੀਟਰ ਲਾਹਣ ਬ੍ਰਾਮਦ ਕਰ ਮੁਕੱਦਮਾ ਨੰਬਰ 148 ਮਿਤੀ 21.07.2023 ਅ/ਧ 61/1/14 ਐਕਸਾਇਜ਼ ਐਕਟ ਦਰਜ਼ ਕੀਤਾ ਗਿਆ।
ਥਾਣਾ ਗਿਦੜਬਾਹਾ ਪੁਲਿਸ ਵੱਲੋਂ ਭਗੌੜੇ(ਪੀ.ਓ) ਮਨੌਜ ਕੁਮਾਰ ੳਰਫ ਟਿੱਕੂ ਪੁੱਤਰ ਰਣਜੀਤ ਕੁਮਾਰ ਵਾਸੀ ਗਿਦੜਬਾਹਾ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਮੁਕੱਦਮਾ ਨੰਬਰ: 4 ਮਿਤੀ 14/01/2020 ਅ/ਧ 61-1/14 ਐਕਸਾਇਜ਼ ਐਕਟ ਥਾਣਾ ਗਿਦੜਬਾਹਾ ਵਿੱਚ ਮਾਨਯੋਗ ਅਦਾਲਤ ਵੱਲੋਂ ਮਿਤੀ 23.03.2023 ਨੂੰ ਭਗੋੜਾ (ਪੀ.ਓ) ਘੋਸ਼ਿਤ ਕੀਤਾ ਗਿਆ ਸੀ।

CATEGORIES
Share This

COMMENTS

Wordpress (0)
Disqus (0 )
Translate