ਈਸ਼ਾ ਕਾਲੀਆ ਆਈਏਐਸ ਮਕਾਨ ਉਸਾਰੀ ਅਤੇ ਸ਼ਹਿਰੀ ਮੰਤਰਾਲੇ ਦੇ ਡਾਇਰੈਕਟਰ ਨਿਯੁਕਤ
ਨਵੀਂ ਦਿੱਲੀ 22 ਜੁਲਾਈ (ਬਿਊਰੋ) ਪੰਜਾਬ ਕੇਡਰ ਦੇ 2009 ਬੈਚ ਦੇ ਆਈਏਐਸ ਅਧਿਕਾਰੀ 5 ਸਾਲਾਂ ਲਈ ਕੇਂਦਰੀ ਡੈਪੂਟੇਸ਼ਨ ਤੇ ਚਲੇ ਗਏ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਪੰਜਾਬ ਕੇਡਰ ਦੀ 2009 ਬੈਚ ਦੀ ਆਈ.ਏ.ਐਸ. ਅਧਿਕਾਰੀ ਈਸ਼ਾ ਨੂੰ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਿੱਚ ਡਾਇਰੈਕਟਰ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਮੈਡਮ ਈਸ਼ਾ ਕਾਲੀਆਂ ਨੇ ਫ਼ਾਜ਼ਿਲਕਾ,ਹੁਸ਼ਿਆਰਪੁਰ,ਮੁਹਾਲੀ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵਜੋਂ ਜਿੱਥੇ ਵਧੀਆ ਕੰਮ ਕਰਦਿਆਂ ਆਪਣੀ ਵੱਖਰੀ ਪਛਾਣ ਬਣਾਈ। ਉੱਥੇ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਜੋਂ ਵੀ ਕੰਮ ਕੀਤਾ।

CATEGORIES ਰਾਸ਼ਟਰੀ


