ਪੁਲਿਸ ਲਾਈਨ ਫਾਜਿਲਕਾ ਵਿੱਖੇ ਪੁਲਿਸ ਬਜੂਰਗ ਦਿਵਸ ਮਨਾਇਆ ਗਿਆ
ਫਾਜ਼ਿਲਕਾ, 31 ਦਸੰਬਰ
ਮਾਨਯੋਗ ਡਾਇਰੈਕਟਰ ਜਨਰਲ ਪੁਲਿਸਪੰਜਾਬ ਚੰਡੀਗੜ੍ਹ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਲਿਸ ਲਾਈਨ ਫਾਜਿਲਕਾ ਵਿੱਖੇ ਪੁਲਿਸ ਬਜੂਰਗ ਦਿਵਸ ਮਨਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਭੁਪਿੰਦਰ ਸਿੰਘ ਪੀ.ਪੀ.ਐਸ. ਐਸ.ਐਸ.ਪੀ. ਫਾਜਿਲਕਾ, ਸ਼੍ਰੀ ਕੈਲਾਸ਼ ਚੰਦਰ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸਥਾਨਿਕ) ਫਾਜਿਲਕਾ ਸਮੇਤ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਫਾਜਿਲਕਾ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਅਤੇ ਰਿਟਾਇਰਡ ਹੋਏ ਕਰਮਚਾਰੀ ਸ਼ਾਮਿਲ ਹੋਏੇ। ਸਾਲ-2022 ਦੋਰਾਨ ਇਸ ਜ਼ਿਲ੍ਹੇ ਨਾਲ ਸਬੰਧਤ ਜਿਨ੍ਹਾਂ ਕਰਮਚਾਰੀ/ਸੇਵਾ ਮੁਕਤ ਕਰਮਚਾਰੀਆਂ ਦੀ ਮੋਤ ਹੋ ਗਈ ਹੈ,ਉਹਨਾਂ ਦੀ ਯਾਦ ਵਿੱਚ 02ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਸੇਵਾ ਮੁਕਤ ਹੋਏ5 ਬਜੂਰਗਾਂ ਸ਼੍ਰੀ ਸੁਰਿੰਦਰ ਕੁਮਾਰ ਰਿਟਾ: ਐਸ.ਆਈ., ਸ਼੍ਰੀ ਦਰਸ਼ਨ ਲਾਲ ਰਿਟਾ: ਏ.ਐਸ.ਆਈ., ਸ਼੍ਰੀ ਗੁਰਨਾਮ ਸਿੰਘ ਰਿਟਾ: ਮੁੱਖ ਸਿਪਾਹੀ, ਸ਼੍ਰੀ ਸੁਖਚੈਨ ਸਿੰਘ ਰਿਟਾ: ਮੁੱਖ ਸਿਪਾਹੀ, ਸ਼੍ਰੀ ਮੱਖਣ ਸਿੰਘ ਰਿਟਾ: ਮੁੱਖ ਸਿਪਾਹੀਨੂੰ ਸ਼ਾਲਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋ ਇਲਾਵਾ ਸੇਵਾ ਮੁਕਤ ਕਰਮਚਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਗਿਆ।