ਅਬੋਹਰ ਵਿੱਚ ਇੰਜਨੀਅਰ ਡੇ ਮਨਾਇਆ ਗਿਆ

ਅਬੋਹਰ: ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਅਬੋਹਰ ਵਿੱਚ ਇੰਜਨੀਅਰ ਡੇ ਮਨਾਇਆ ਗਿਆ। ਸਮਾਗਮ ਵਿੱਚ ਅਬੋਹਰ ਅਤੇ ਫ਼ਾਜ਼ਿਲਕਾ ਨਾਲ ਸਬੰਧਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਇੰਜਨੀਅਰਿੰਗ ਅਧਿਕਾਰੀ ਸ਼ਾਮਲ ਹੋਏ।

ਸਮਾਗਮ ਵਿੱਚ ਕੈਨਾਲ ਦੇ XEN ਇੰਜੀ. ਸੁਖਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। SDO (ਰਿਟਾਇਰਡ) ਇੰਜੀ. ਭਗਵਾਨ ਦਾਸ ਤੋਂ ਇਲਾਵਾ ਇੰਜੀ. ਜਸਵਿੰਦਰ ਵਿਰਕ, ਪ੍ਰਕਾਸ਼, SDO, ਮਨੀਸ਼ ਕੁਮਾਰ, ਅਭਿਜੀਤ, ਇੰਜੀ. ਚੰਦਰ ਸ਼ੇਖਰ, ਇੰਜੀ. ਹਤਿੰਦਰ, ਇੰਜੀ. ਗਗਨਦੀਪ, ਇੰਜੀ. ਅਕਸ਼ੇ ਸੋਨੀ, ਟਿਊਬਵੈੱਲ ਕਾਰਪੋਰੇਸ਼ਨ ਦੇ ਪ੍ਰਧਾਨ ਕਨਵਲਜੀਤ, PWD ਤੋਂ ਅੰਜੁਮਨ ਸੇਠੀ ਅਤੇ ਇਰੀਗੇਸ਼ਨ ਵਿਭਾਗ ਤੋਂ ਪਵਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਸਮਾਗਮ ਦੌਰਾਨ ਇੰਜਨੀਅਰਿੰਗ ਵਿਭਾਗਾਂ ਨਾਲ ਸਬੰਧਤ ਕੰਮਾਂ ਅਤੇ ਵਿਭਾਗੀ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਸਿੰਚਾਈ, PWD ਅਤੇ ਟਿਊਬਵੈੱਲ ਵਿਭਾਗਾਂ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਚਾਰ ਸਾਂਝੇ ਕੀਤੇ ਗਏ।

ਇਸ ਮੌਕੇ ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਅਤੇ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਸਮਾਗਮ ਵਿੱਚ ਪਹੁੰਚੇ ਇੰਜਨੀਅਰਾਂ ਦਾ ਇੰਜੀ. ਮੋਹਿਤ ਕੁਮਾਰ, ਇਰੀਗੇਸ਼ਨ ਅਬੋਹਰ, ਇੰਜੀ. ਰਵੀ ਕੁਮਾਰ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਅਤੇ ਇੰਜੀ. ਸੁਖਵਿੰਦਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ।

CATEGORIES
Share This

COMMENTS

Wordpress (0)
Disqus ( )
Translate