ਰੋਜ਼ਾਨਾ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਘਰ-ਘਰ ਜਾ ਕੀਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਜਾਗਰੂਕ-ਡਾ.ਬ੍ਰਿਜੇਸ਼ ਸਿੰਘ

ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਸਿਹਤ ਵਿਭਾਗ ਸਰਗਰਮ

ਕਾਲੋਮਾਜਰਾ 1 ਸਤੰਬਰ। ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਕਾਲੋਮਾਜਰਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਰੋਜ਼ਾਨਾ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਜਾ ਕਿ ਆਮ ਲੋਕਾਂ ਨੂੰ ਡੇਂਗੂ ਰੋਕਥਾਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਡੇਂਗੂ ਰੋਕਥਾਮ ਸਬੰਧੀ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ.ਪ.ਹ.ਵ ਸੁਪਰਵਾਈਜ਼ਰ , ਮ.ਪ.ਹ.ਵ ਮੇਲ, ਮ.ਪ.ਹ.ਵ ਫੀਮੇਲ ਸੁਪਰਵਾਈਜ਼ਰ , ਮ.ਪ.ਹ.ਵ ਮੇਲ, ਮ.ਪ.ਹ.ਵ ਫੀਮੇਲ, ਆਸ਼ਾ ਵਰਕਰਾਂ, ਨਰਸਿੰਗ ਸਟੂਡੈਂਟ ਅਤੇ ਬਰੀਡਰ ਚੈਕਰ ਆਦਿ ਸਟਾਫ ਡੇਂਗੂ ਰੋਕਥਾਮ ਟੀਮਾਂ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਆਮ ਲੋਕਾਂ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਡੇਂਗੂ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ, ਖਾਲੀ ਡਰਮਾਂ, ਭਾਂਡੀਆ ਜਾਂ ਹੋਰ ਕਿਸੇ ਵੀ ਚੀਜ਼ ਵਿੱਚ ਅਤੇ ਛੱਤਾਂ ‘ਤੇ ਵਾਧੂ ਪਾਣੀ ਖੜਾ ਨਾ ਹੋਣ ਦੇਣ ਆਦਿ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਸਿਰ ਵੱਖ-ਵੱਖ ਖੇਤਰਾਂ ਵਿੱਚ ਫੋਗਿੰਗ ਅਤੇ ਸਪਰੇਅ ਵੀ ਕਰਵਾਈ ਜਾ ਰਹੀ ਹੈ। ਇਸ ਦੌਰਾਨ ਮੋਨਿਕਾ ਬੀ.ਈ.ਈ ਅਤੇ ਸਿਹਤ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਵੱਲੋਂ ਸੀ.ਐਚ.ਸੀ ਕਾਲੋਮਾਜਰਾ ਵਿਖੇ ਆਏ ਸਮੂਹ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਰੋਕਥਾਮ ਸੰਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਫ-ਸਫਾਈ ਦੇ ਨਾਲ-ਨਾਲ ਅਤੇ ਸਾਰੀਆਂ ਦੇ ਸਹਿਯੋਗ ਨਾਲ ਹੀ ਡੇਂਗੂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਸਾਰਿਆਂ ਨੂੰ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਰੀਜ਼ਾਂ ਅਤੇ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਵੀ ਗੁਰੇਜ਼ ਕਰਨ ਦੀ ਸਲਾਹ ਦਿੱਤੀ, ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਦੇ ਲੱਛਣ ਦਿਸਣ ‘ਤੇ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਜਾ ਕਿ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਯੋਗ ਇਲਾਜ ਕੀਤਾ ਜਾ ਸਕੇ।

(ਡੱਬੀ)
ਡੇਂਗੂ ਬੁਖਾਰ ਸੰਬੰਧੀ ਕੁਝ ਖ਼ਾਸ ਜਾਣਕਾਰੀ 👉

  • ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ।
    -ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ।
  • ਠੰਡੀ ਥਾਂ ਅਤੇ ਛਾਵੇਂ ਇਹ ਮੱਛਰ ਜ਼ਿਆਦਾ ਹੁੰਦਾ ਹੈ ।

ਡੇਂਗੂ ਦੇ ਲੱਛਣ ਕਿ ਹਨ 👉

  • ਠੰਡ ਨਾਲ ਬੁਖ਼ਾਰ ਦਾ ਚੜਨਾ
  • ਸਿਰ, ਅੱਖਾਂ, ਜੋੜਾਂ ਅਤੇ ਸਰੀਰ `ਚ ਦਰਦ
  • ਭੁੱਖ ਘੱਟ ਲਗਣਾ ਜਾਂ ਦਸਤ ਹੋਣਾ ।

ਡੇਂਗੂ ਰੋਕਥਾਮ ਲਈ ਕਿ ਕਰੀਏ 👉

  • ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦਵੋਂ ਅਤੇ ਜੇਕਰ ਪਾਣੀ ਡਰਮ ਆਦਿ `ਚ ਰੱਖਿਆ ਹੈ ਤਾਂ ਉਸ ਨੂੰ ਢੰਕ ਕਿ ਰੱਖੋਂ।
  • ਕੁਲਰਾਂ ਨੂੰ ਸਮੇਂ ਸਿਰ ਸਾਫ਼ ਕੀਤਾ ਜਾਵੇ
  • ਸਰੀਰ ਨੂੰ ਪੂਰੀ ਤਰ੍ਹਾਂ ਢੰਕਣ ਵਾਲੇ ਕੱਪੜੇ ਪਾਉਣ ਅਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕ੍ਰਿਮਾਂ ਦਾ ਇਸਤੇਮਾਲ ਕਰਨ।
CATEGORIES
Share This

COMMENTS

Wordpress (0)
Disqus ( )
Translate