11 ਜੁਲਾਈ ਤੋਂ 24 ਜੁਲਾਈ ਤੱਕ ਮਨਾਇਆ ਜਾਵੇਗਾ “ਪਰਿਵਾਰ ਨਿਯੋਜਨ ਪੰਦਰਵਾੜਾ”

ਓ.ਆਰ.ਐਸ , ਜ਼ਿਕ ਅਤੇ ਸਫਾਈ ਰੱਖਣ ਸਬੰਧੀ ਵੱਧ ਤੋ ਵੱਧ ਕੀਤਾ ਜਾਵੇ ਜਾਗਰੂਕ – ਡਾ. ਅਸ਼ਵਨੀ ਕੁਮਾਰ

ਕਪੂਰਥਲਾ 9 ਜੁਲਾਈ। ਸਿਵਲ ਸਰਜਨ ਕਪੂਰਥਲਾ ਡਾ.ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਸਮੂਹ ਫੀਲਡ ਸਟਾਫ ਐਸ.ਆਈ, ਐਲ.ਐਚ.ਵੀ, ਮ.ਪ.ਹ.ਵ ਮੇਲ ਅਤੇ ਫੀ-ਮੇਲ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਾਣਕਾਰੀ ਦਿੰਦਿਆ ਐਸ.ਐਮ.ਓ ਡਾ. ਅਸ਼ਵਨੀ ਕੁਮਾਰ ਨੇ ਦੱਸਇਆ ਕਿ ਦਸਤ ਇਕ ਗੰਭੀਰ ਬਿਮਾਰੀ ਹੈ, ਜੋ ਕਿ ਦੁਨੀਆ ਭਰ ਵਿਚ ਬੱਚਿਆਂ ਲਈ ਸਭ ਤੋਂ ਘਾਤਕ ਹੈ। ਪਰ ਦਸਤ ਨੂੰ ਰੋਕਿਆ ਜਾ ਸਕਦਾ ਹੈ ਅਤੇ ਸਮੇਂ ਸਿਰ ਇਸਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਬੱਚਿਆਂ ਵਿੱਚ ਦੂਸ਼ਿਤ ਪਾਣੀ, ਦੂਸ਼ਿਤ ਭੋਜਨ ਅਤੇ ਸਾਫ਼-ਸਫ਼ਾਈ ਦੀ ਘਾਟ ਕਾਰਨ ਡਾਇਰੀਆ ਦੀ ਬਿਮਾਰੀ ਹੁੰਦੀ ਹੈ। ਇਹ ਬਿਮਾਰੀ ਇੱਕ ਬੱਚੇ ਤੋਂ ਦੂਜੇ ਬੱਚੇ ਵਿੱਚ ਵੀ ਫੈਲ ਸਕਦੀ ਹੈ। ਜੇਕਰ ਦਸਤ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਬੱਚੇ ਦੀ ਜਾਨ ਵੀ ਲੈ ਸਕਦੀ ਹੈ। ਇਸ ਲਈ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸਕੂਲਾਂ ਵਿੱਚ ਵੀ ਸਿਹਤ ਟੀਮਾਂ ਵੱਲੋਂ ਬੱਚਿਆਂ ਨੂੰ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ, ਉਥੇ ਹੀ ਆਸ਼ਾ ਵਰਕਰਾਂ, ਏ.ਐਨ.ਐਮਾਂ ਅਤੇ ਸੀ.ਐਚ.ਓ ਵੱਲੋਂ ਆਮ ਲੋਕਾਂ ਨੂੰ ਦਸਤ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਬੀਈਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਵਿਚ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਸਥਾਪਤ ਕੀਤੇ ਗਏ ਹਨ, ਜਿਥੇ ਬੱਚਿਆਂ ਨੂੰ ਓ.ਆਰ.ਐਸ ਪੈਕੇਟ ਅਤੇ ਜ਼ਿੰਕ ਸਲਫੇਟ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਇੱਥੇ ਓ.ਆਰ.ਐਸ ਘੋਲ ਬਣਾਉਣ ਦੇ ਤਰੀਕੇ ਬਾਰੇ ਵੀ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਅਤੇ ਸਿਹਤ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਨੂੰ ਸਵੱਛਤਾ ਬਣਾਈ ਰੱਖਣ ਅਤੇ ਘਰ ਵਿੱਚ ਲੋੜ ਪੈਣ ‘ਤੇ ਕਿਵੇ ਓ.ਆਰ.ਐਸ ਬਣਾਇਆ ਜਾਵੇ ਇਸ ਦੀ ਵੀ ਸਿੱਖਿਆ ਦਿੱਤੀ ਜਾ ਰਹੀ ਹੈ।

ਇਸ ਮੌਕੇ ਸਮੂਹ ਸਟਾਫ ਨਾਲ ਪਰਿਵਾਰ ਨਿਯੋਜਨ ਪੰਦਰਵਾੜਾ ਸੰਬੰਧੀ ਵੀ ਮੀਟਿੰਗ ਕੀਤੀ ਗਈ ਇਸ ਦੌਰਾਨ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਅਸ਼ਵਨੀ ਕੁਮਾਰ ਨੇ ਦੱਸਇਆ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਪਰਿਵਾਰ ਨਿਯੋਜਨ ਪੰਦਰਵਾੜਾ ਮਨਾਇਆ ਜਾਣਾ ਹੈ। ਉਨ੍ਹਾਂ ਪਰਿਵਾਰ ਨਿਯੋਜਨ ਵਸੀਲਿਆਂ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣ ਲਈ ਗਤੀਵਿਧੀਆਂ ਕਰਵਾਉਣ ਲਈ ਕਿਹਾ। ਉਨ੍ਹਾਂ ਵੱਧ ਤੋਂ ਵੱਧ ਮਹਿਲਾਵਾਂ ‘ਤੇ ਪੁਰਸ਼ਾ ਨੂੰ ਪਰਿਵਾਰ ਨਿਯੋਜਨ ਸੰਬੰਧੀ ਪ੍ਰੇਰਿਤ ਕਰ ਕੇਸ ਕਰਵਾਉਣ ਲਈ ਕਿਹਾ । ਬੀ.ਈ.ਈ ਵੱਲੋਂ ਪਰਿਵਾਰ ਨਿਯੋਜਨ ਪੰਦਰਵਾੜੇ ਸਬੰਧੀ ਸਬ-ਸੈਂਟਰਾਂ ਅਤੇ ਖੇਤਰਾਂ ਵਿੱਚ ਸਮੂਹ ਐਸ.ਆਈ, ਐਮ.ਪੀ.ਐਚ.ਡਬਲਿਓ ਮੇਲ/ਫੀਮੇਲ ਅਤੇ ਆਸ਼ਾ ਵਰਕਰਾਂ ਰਾਹੀਂ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਲਈ ਕਿਹਾ । ਉਨ੍ਹਾਂ ਦੋ ਬੱਚਿਆਂ ਵਿੱਚ ਘੱਟੋ—ਘੱਟੋ 3 ਸਾਲ ਦਾ ਅੰਤਰ ਰੱਖਣ ਸਬੰਧੀ ਸੁਨੇਹਾ ਯੋਗ ਜੋੜਿਆ ਤੱਕ ਪਹੁਚਾਓੁਣ ਲਈ ਕਿਹਾ ਤਾਂ ਜੋ ਪਰਿਵਾਰ ਨਿਯੋਜਨ ਦੇ ਤਹਿਤ ਚੰਗੇ ਭੱਵਿਖ ਦੀ ਉਸਾਰੀ ਕੀਤੀ ਜਾਵੇ।

CATEGORIES
Share This

COMMENTS

Wordpress (0)
Disqus (0 )
Translate