ਮਾਪੇ ਆਪਣੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਕਰਵਾਉਣ-ਡਾ.ਬ੍ਰਿਜੇਸ਼ ਸਿੰਘ

ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਕੀਤਾ ਗਿਆ ਟੀਕਾਕਰਨ – ਡਾ. ਬ੍ਰਿਜੇਸ਼ ਸਿੰਘ

ਕਾਲੋਮਾਜਰਾ 23 ਜੁਲਾਈ- ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਯੋਗ ਅਗਵਾਈ ਹੇਠ ਅੱਜ ਬਲਾਕ ਕਾਲੋਮਾਜਰਾ ਅਧੀਨ ਵੱਖ-ਵੱਖ ਸੈਸ਼ਨ ਸਾਈਟ ‘ਤੇ ਮਮਤਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਮਾਪਿਆਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦਿੰਦਿਆਂ ਹੋਇਆ 0 ਤੋਂ 5 ਸਾਲ ਦੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਬੱਚਿਆਂ ਦਾ ਵਿਕਾਸ ਵੀ ਸਿਹਤਮੰਦ ਹੋਵੇ। ਉਨ੍ਹਾਂ ਬੱਚਿਆਂ ਦੇ ਟੀਕਾਕਰਨ ਸਬੰਧੀ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਇਸ ਦੌਰਾਨ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਮਤਾ ਦਿਵਸ ਦੌਰਾਨ ਮਾਪੇ ਆਧਾਰ ਕਾਰਡ, ਐਮ.ਸੀ.ਪੀ ਕਾਰਡ ਭਾਵ ਬੱਚੇ ਦਾ ਟੀਕਾਕਰਨ ਕਾਰਡ ਅਤੇ ਆਪਣਾ ਫੋਨ ਨਾਲ ਲੈ ਕੇ ਜਰੂਰ ਆਉਣਾ ਤਾਂ ਜੋ ਕੀਤੇ ਟੀਕਾਕਰਨ ਨੂੰ ਸਮੇਂ ਸਿਰ ਏ.ਐਨ.ਐਮ ਵੱਲੋਂ ਯੂ-ਵੀਨ ‘ਤੇ ਆਨ-ਲਾਈਨ ਕੀਤਾ ਜਾ ਸਕੇ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਬ੍ਰਿਜੇਸ਼ ਸਿੰਘ ਨੇ ਗਰਭਵਤੀ ਮਹਿਲਾਵਾਂ ਨੂੰ ਵੀ ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਸਮੇਂ ਸਿਰ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਿਹਤ ਸਹੂਲਤਾਂ ਦਾ ਲਾਹਾ ਸਮੇਂ ਸਿਰ ਮਿਲ ਸਕੇ। ਉਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਏ.ਐਨ.ਸੀ ਜਾਂਚ ਕਰਵਾਉਣ ਲਈ ਕਿਹਾ ਤਾਂ ਜੋ ਉਚ ਜੋਖਿਮ ਗਰਭਵਤੀ ਦੀ ਸਮੇਂ ਸਿਰ ਪਹਿਚਾਣ ਕਰ ਯੋਗ ਇਲਾਜ ਕੀਤਾ ਜਾ ਸਕੇ। ਇਸ ਦੌਰਾਨ ਮੋਨਿਕਾ ਬਲਾਕ ਐਕਸਟੇਂਸ਼ਨ ਅੇਜੂਕੇਟਰ ਨੇ ਦੱਸਿਆ ਕਿ ਮਮਤਾ ਦਿਵਸ ਨੂੰ ਸਫਲ ਬਣਾਉਣ ਲਈ ਆਸ਼ਾ ਵਰਕਰਾਂ ਵੱਲੋਂ ਮਾਪਿਆਂ ਨੂੰ ਪਹਿਲਾਂ ਹੀ ਘਰ-ਘਰ ਜਾ ਕੇ ਬੱਚਿਆਂ ਦੇ ਟੀਕਾਕਰਨ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਮਾਪੇ ਸਮੇਂ ਸਿਰ ਸੈਸ਼ਨ ਸਾਈਟ ‘ਤੇ ਪਹੁੰਚ ਕਿ ਬੱਚੇ ਦਾ ਟੀਕਾਕਰਨ ਕਰਵਾ ਸਕਣ। ਇਸ ਮੌਕੇ ਐਲ.ਐਚ.ਵੀ ਗੁਰਤੇਜ ਕੌਰ ਅਤੇ ਕੁਲਵਿੰਦਰ ਕੌਰ, ਏ.ਐਨ.ਐਮ ਰਾਣੀ ਕੌਰ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।


ਸਰਕਾਰੀ ਜਣੇਪੇ ਲਈ ਸਿਹਤ ਵਿਭਾਗ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਕੀਤਾ ਜਾਂਦਾ ਹੈ ਪ੍ਰੇਰਿਤ – ਡਾ. ਬ੍ਰਿਜੇਸ਼ ਸਿੰਘ
ਉਨ੍ਹਾਂ ਇਸ ਮੌਕੇ ਇਹ ਵੀ ਦੱਸਿਆ ਕਿ ਐਲ.ਐਚ.ਵੀ, ਸੀ.ਐਚ.ਓ, ਏ.ਐਨ.ਐਮ ਅਤੇ ਆਸ਼ਾ ਵਰਕਰਾਂ ਵੱਲੋਂ ਵੱਧ ਤੋਂ ਵੱਧ ਗਰਭਵਤੀ ਮਹਿਲਾਵਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਅਤੇ ਸਹੂਲਤਾਂ ਦਾ ਉਹ ਲਾਹਾ ਲੈ ਸਕਣ। ਉਨ੍ਹਾਂ ਹੋਰ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਵੀ ਘਰ-ਘਰ ਜਾ ਕੇ ਸਮੇਂ-ਸਮੇਂ ਸਿਰ ਆਪਣੀ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਜੱਚਾ-ਬੱਚਾ ਦੋਵੇਂ ਸਿਹਤਮੰਦ ਰਹਿਣ।

CATEGORIES
Share This

COMMENTS

Wordpress (0)
Disqus ( )
Translate