‘ਆਪ’ ਦਾ ਸੁੰਦਰਕਾਂਡ ਪਾਠ ਅਤੇ ਹਨੂਮਾਨ ਆਰਤੀ ਨਾਲ ਦੇਸ਼ ਵਿਆਪੀ ਸਿਗਨੇਚਰ ਕੈਂਪੇਨ ਸ਼ੁਰੂ,ਰਾਮ ਭਗਤਾਂ ਨੇ ਰਾਮ ਮੰਦਰ ਦੇ ਡਾਕੂਆਂ ਨੂੰ ਫਾਂਸੀ ਦਿਵਾਉਣ ਦੀ ਲਈ ਸਹੁੰ

ਅਰਵਿੰਦ ਕੇਜਰੀਵਾਲ ਨੇ ਰਾਮ ਭਗਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜੀ ਜਾਣ ਵਾਲੀ ਚਿੱਠੀ ’ਤੇ ਸਿਗਨੇਚਰ ਕਰਕੇ ਕੈਂਪੇਨ ਦੀ ਸ਼ੁਰੂਆਤ ਕੀਤੀ

ਰਾਮ ਮੰਦਰ ਵਿੱਚ ਡਾਕਾ ਮਾਰ ਕੇ ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ- ਕੇਜਰੀਵਾਲ

ਮੋਦੀ ਜੀ ਖੁਦ ਨੂੰ ਰਾਮ ਭਗਤ ਦੱਸਦੇ ਹਨ, ਜੇਕਰ ਉਨ੍ਹਾਂ ਦੀ ਆਸਥਾ ਸੱਚੀ ਹੈ ਤਾਂ ਸੱਚ ਸਾਹਮਣੇ ਲਿਆਉਣ, ਦੋਸ਼ੀਆਂ ਨੂੰ ਬਚਾਉਣ ਨਹੀਂ, ਸਜ਼ਾ ਦਿਵਾਉਣ- ਕੇਜਰੀਵਾਲ

ਜ਼ਮੀਨ ਖਰੀਦ ਵਿੱਚ ਘੁਟਾਲਾ, ਨਿਰਮਾਣ ਵਿੱਚ ਕਮਿਸ਼ਨਖੋਰੀ ਅਤੇ ਚੜ੍ਹਾਵੇ ਵਿੱਚ ਚੋਰੀ ਨਾਲ ਦੇਸ਼ ਭਰ ਦੇ ਰਾਮ ਭਗਤਾਂ ਨੂੰ ਬਹੁਤ ਠੇਸ ਪਹੁੰਚੀ ਹੈ- ਕੇਜਰੀਵਾਲ

ਸਾਰੇ ਡਾਕੂ ਉਨ੍ਹਾਂ ਦੀ ਹੀ ਪਾਰਟੀ ਅਤੇ ਸੰਗਠਨ ਨਾਲ ਜੁੜੇ ਲੋਕ ਹਨ, ਇਸ ਲਈ ਸਾਰਾ ਤੰਤਰ ਇਨ੍ਹਾਂ ਮਹਾਂਪਾਪੀਆਂ ਨੂੰ ਬਚਾਉਣ ਵਿੱਚ ਲੱਗਾ ਹੈ- ਕੇਜਰੀਵਾਲ

ਇਹ ਲੋਕ ਰਾਮ ਦੇ ਨਾਮ ’ਤੇ ਵੋਟਾਂ ਲੈ ਕੇ ਦੇਸ਼, ਜਨਤਾ ਅਤੇ ਸਰਕਾਰ ਨੂੰ ਲੁੱਟਦੇ ਹਨ, ਪਰ ਰਾਮ ਨੂੰ ਭਗਵਾਨ ਨਹੀਂ ਮੰਨਦੇ- ਕੇਜਰੀਵਾਲ

ਦੇਸ਼ ਭਰ ਦੇ ਰਾਮ ਭਗਤਾਂ ਨੂੰ ਅਪੀਲ, ਆਪਣੇ ਮੁਹੱਲੇ ਵਿੱਚ ਹਨੂਮਾਨ ਚਾਲੀਸਾ, ਆਰਤੀ ਅਤੇ ਚਿੱਠੀ ’ਤੇ ਸਿਗਨੇਚਰ ਕਰਵਾਉਣ- ਕੇਜਰੀਵਾਲ

ਨਵੀਂ ਦਿੱਲੀ 12 ਜੁਲਾਈ

ਭਗਵਾਨ ਸ਼੍ਰੀ ਰਾਮ ਦੇ ਮੰਦਰ ਵਿੱਚ ਡਾਕਾ ਮਾਰਨ ਵਾਲੇ ਮਹਾਂਪਾਪੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਸੁੰਦਰਕਾਂਡ ਪਾਠ ਅਤੇ ਹਨੂਮਾਨ ਆਰਤੀ ਦੇ ਨਾਲ ਦੇਸ਼ਵਿਆਪੀ ਸਿਗਨੇਚਰ ਕੈਂਪੇਨ ਦੀ ਸ਼ੁਰੂਆਤ ਕੀਤੀ। ਦਿੱਲੀ ਦੇ ਰੋਹਿਣੀ ਸੈਕਟਰ-10 ਸਥਿਤ ਜਾਪਾਨੀ ਪਾਰਕ ਵਿੱਚ ਆਯੋਜਿਤ ਸੁੰਦਰਕਾਂਡ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਰਾਮ ਭਗਤ ਇਕੱਠੇ ਹੋਏ ਅਤੇ ਸਾਰਿਆਂ ਨੇ ਰਾਮ ਮੰਦਰ ਵਿੱਚ ਡਾਕਾ ਮਾਰਨ ਵਾਲੇ ਮਹਾਂਪਾਪੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਸਹੁੰ ਲਈ। ਇਸ ਦੌਰਾਨ ਰਾਮ ਭਗਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜੀ ਜਾਣ ਵਾਲੀ ਚਿੱਠੀ ’ਤੇ ਪਹਿਲਾਂ ‘‘ਆਪ’’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਫਿਰ ਰਾਮ ਭਗਤਾਂ ਨੇ ਸਿਗਨੇਚਰ ਕੀਤੇ। ਅਰਵਿੰਦ ਕੇਜਰੀਵਾਲ ਨੇ ਰਾਮ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁਹੱਲੇ ਵਿੱਚ ਹਨੂਮਾਨ ਚਾਲੀਸਾ ਅਤੇ ਆਰਤੀ ਕਰਵਾ ਕੇ ਚਿੱਠੀ ’ਤੇ ਸਿਗਨੇਚਰ ਕਰਵਾਉਣ। ਹੁਣ ਹਰ ਰਾਮ ਭਗਤ ਨੂੰ ਇਨ੍ਹਾਂ ਮਹਾਂਪਾਪੀਆਂ ਨੂੰ ਫਾਂਸੀ ਦਿਵਾਉਣ ਤੱਕ ਚੈਨ ਨਾਲ ਨਹੀਂ ਬੈਠਣਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਐਤਵਾਰ ਨੂੰ ਦਿੱਲੀ ਵਿੱਚ ਪਵਿੱਤਰ ਸੁੰਦਰਕਾਂਡ ਦਾ ਪਾਠ ਕੀਤਾ ਅਤੇ ਹਨੂਮਾਨ ਜੀ ਮਹਾਰਾਜ ਅੱਗੇ ਪ੍ਰਾਰਥਨਾ ਕੀਤੀ ਕਿ ਜਿਨ੍ਹਾਂ ਪਾਪੀਆਂ ਨੇ ਰਾਮ ਮੰਦਰ ਵਿੱਚ ਡਾਕਾ ਮਾਰਿਆ ਅਤੇ ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਕੀਤਾ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹਾ ਮਹਾਂਪਾਪ ਦੁਬਾਰਾ ਕਰਨ ਦੀ ਹਿੰਮਤ ਨਾ ਕਰ ਸਕੇ। ‘ਭੀਮ ਰੂਪ ਧਰੀ ਅਸੁਰ ਸੰਹਾਰੇ। ਰਾਮਚੰਦਰ ਕੇ ਕਾਜ ਸੰਵਾਰੇ॥’ ਉਨ੍ਹਾਂ ਪੀਐਮ ਮੋਦੀ ਨੂੰ ਕਿਹਾ ਕਿ ਤੁਸੀਂ ਖੁਦ ਨੂੰ ਪ੍ਰਭੂ ਸ਼੍ਰੀ ਰਾਮ ਦੇ ਭਗਤ ਦੱਸਦੇ ਹੋ। ਜੇਕਰ ਤੁਹਾਡੀ ਆਸਥਾ ਸੱਚੀ ਹੈ, ਤਾਂ ਸੱਚ ਸਾਹਮਣੇ ਲਿਆਓ। ਦੋਸ਼ੀਆਂ ਨੂੰ ਬਚਾਓ ਨਾ, ਉਨ੍ਹਾਂ ਨੂੰ ਸਜ਼ਾ ਦਿਵਾਓ। ਇਸੇ ਸੰਕਲਪ ਦੇ ਨਾਲ ਅੱਜ ਪੂਰੇ ਦੇਸ਼ ਵਿੱਚ ਸਾਡੀ ਦਸਤਖਤ ਮੁਹਿੰਮ ਸ਼ੁਰੂ ਹੋ ਰਹੀ ਹੈ। ਉਮੀਦ ਹੈ ਕਿ ਸੱਚ ਸਾਹਮਣੇ ਆਵੇਗਾ, ਜਵਾਬਦੇਹੀ ਤੈਅ ਹੋਵੇਗੀ ਅਤੇ ਇਨਸਾਫ਼ ਮਿਲੇਗਾ।

ਰੋਹਿਣੀ ਸੈਕਟਰ-10 ਦੇ ਜਾਪਾਨੀ ਪਾਰਕ ਵਿੱਚ ਆਯੋਜਿਤ ਸੁੰਦਰਕਾਂਡ ਅਤੇ ਹਨੂਮਾਨ ਆਰਤੀ ਪ੍ਰੋਗਰਾਮ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਅਤੇ ਮਹੀਨਿਆਂ ਤੋਂ ਦੇਸ਼-ਦੁਨੀਆ ਭਰ ਦੇ ਸਾਰੇ ਰਾਮ ਭਗਤ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਅਯੁੱਧਿਆ ਸਥਿਤ ਸ਼੍ਰੀ ਰਾਮ ਮੰਦਰ ਵਿੱਚ ਭਾਰੀ ਚੋਰੀ, ਡਾਕਾ ਅਤੇ ਜ਼ਮੀਨਾਂ ਦੇ ਅੰਦਰ ਘੁਟਾਲੇ ਹੋਏ ਹਨ। ਲੱਖਾਂ-ਕਰੋੜਾਂ ਭਗਤਾਂ ਨੇ ਭਗਵਾਨ ਦੇ ਨਾਮ ’ਤੇ ਜੋ ਪੈਸੇ ਦਿੱਤੇ ਸਨ, ਉਨ੍ਹਾਂ ਨਾਲ ਸਸਤੀ ਜ਼ਮੀਨ ਮਹਿੰਗੀ ਖਰੀਦ ਕੇ ਪੈਸਿਆਂ ਦੀ ਚੋਰੀ ਕਰ ਲਈ ਗਈ ਅਤੇ ਮੰਦਰ ਨਿਰਮਾਣ ਦੌਰਾਨ 40 ਫੀਸਦੀ ਦੀ ਭਾਰੀ ਕਮਿਸ਼ਨਖੋਰੀ ਦੇ ਦੋਸ਼ ਲੱਗ ਰਹੇ ਹਨ। ਮੰਦਰ ਵਿੱਚ ਆਉਣ ਵਾਲੇ ਚੜ੍ਹਾਵੇ ਵਿੱਚੋਂ 40 ਦਿਨਾਂ ਦੇ ਅੰਦਰ ਸੀਸੀਟੀਵੀ ਵਿੱਚ 70 ਵਾਰ ਚੋਰੀ ਦੀਆਂ ਘਟਨਾਵਾਂ ਫੜੀਆਂ ਗਈਆਂ ਅਤੇ ਇਨ੍ਹਾਂ ਨੇ ਚੋਰਾਂ ਨੂੰ ਬਚਾਉਣ ਲਈ 8 ਮਹੀਨਿਆਂ ਦੀ ਸੀਸੀਟੀਵੀ ਰਿਕਾਰਡਿੰਗ ਵੀ ਡਿਲੀਟ ਕਰ ਦਿੱਤੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਇਹ ਉਮੀਦ ਸੀ ਕਿ ਜਿਸ ਪ੍ਰਧਾਨ ਮੰਤਰੀ ਨੇ ਖੁਦ ਅੱਗੇ ਵਧ ਕੇ ਇਹ ਟ੍ਰਸਟ ਬਣਾਇਆ ਅਤੇ ਇਸ ਵਿੱਚ ਆਪਣੇ ਚੁਣ-ਚੁਣ ਕੇ ਖਾਸ ਲੋਕਾਂ ਨੂੰ ਨਿਯੁਕਤ ਕੀਤਾ, ਉਹ ਕਿਸੇ ਵੀ ਚੋਰ ਜਾਂ ਡਾਕੂ ਨੂੰ ਛੱਡਣਗੇ ਨਹੀਂ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣਗੇ। ਪਰ ਪਿਛਲੇ ਕੁਝ ਦਿਨਾਂ ਦੇ ਘਟਨਾਕ੍ਰਮ ਨੇ ਲੋਕਾਂ ਦੇ ਭਰੋਸੇ ਨੂੰ ਵੱਡਾ ਝਟਕਾ ਦਿੱਤਾ ਹੈ, ਕਿਉਂਕਿ ਜ਼ਮੀਨਾਂ ਦੇ ਘੁਟਾਲੇ ਅਤੇ ਕਮਿਸ਼ਨਖੋਰੀ ’ਤੇ ਕੋਈ ਜਾਂਚ ਹੀ ਨਹੀਂ ਚੱਲ ਰਹੀ ਹੈ। ਚੜ੍ਹਾਵੇ ਦੀ ਚੋਰੀ ਨੂੰ ਲੈ ਕੇ ਵੀ ਸਿਰਫ਼ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਇੱਕ ਫਰਜ਼ੀ ਐਸਆਈਟੀ ਬਣਾ ਦਿੱਤੀ ਗਈ ਹੈ ਅਤੇ ਇੱਕ ਫਰਜ਼ੀ ਐਫਆਈਆਰ ਲਿਖ ਦਿੱਤੀ ਗਈ ਹੈ, ਜਿਸ ਵਿੱਚ ਸਿਰਫ਼ ਛੋਟੇ ਮੁਲਾਜ਼ਮਾਂ ਨੂੰ ਫੜ ਕੇ ਵੱਡੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਆਯੋਜਿਤ ਕੀਤੇ ਗਏ ਸੁੰਦਰਕਾਂਡ ਦੇ ਪਾਠ ਵਿੱਚ ਸਾਰੇ ਰਾਮ ਭਗਤਾਂ ਨੇ ਇਹ ਸਹੁੰ ਲਈ ਹੈ ਕਿ ਜਦੋਂ ਤੱਕ ਇਨ੍ਹਾਂ ਚੰਦਾ ਚੋਰਾਂ ਅਤੇ ਡਾਕੂਆਂ ਨੂੰ ਸ਼ਰੇਆਮ ਫਾਂਸੀ ਦੀ ਸਜ਼ਾ ਨਹੀਂ ਦਿਵਾ ਦਿੰਦੇ, ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ, ਕਿਉਂਕਿ ਭਗਵਾਨ ਦੇ ਦਰਬਾਰ ਵਿੱਚ ਡਾਕਾ ਮਾਰਨਾ ਮਹਾਂਪਾਪ ਹੈ। ਜਿਹੜੇ ਲੋਕ ਮੰਦਰ ਵਿੱਚ ਚੋਰੀ ਕਰ ਰਹੇ ਸਨ, ਉਹ ਰਾਮ ਨੂੰ ਭਗਵਾਨ ਨਹੀਂ ਮੰਨਦੇ, ਬਲਕਿ ਉਨ੍ਹਾਂ ਨੂੰ ਸਿਰਫ਼ ਰਾਮ ਦੇ ਨਾਮ ’ਤੇ ਵੋਟਾਂ ਚਾਹੀਦੀਆਂ ਹਨ ਅਤੇ ਉਹ ਰਾਮ ਦੇ ਨਾਮ ’ਤੇ ਦੇਸ਼, ਜਨਤਾ ਅਤੇ ਸਰਕਾਰ ਨੂੰ ਲੁੱਟਦੇ ਹਨ।
ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਇਹ ਸਿਗਨੇਚਰ ਕੈਂਪੇਨ ਕਿਸੇ ਇੱਕ ਪਾਰਟੀ ਦੀ ਕੋਸ਼ਿਸ਼ ਨਹੀਂ ਹੈ, ਬਲਕਿ ਇਸ ਵਿੱਚ ਹਰ ਪਾਰਟੀ ਅਤੇ ਹਰ ਵਿਚਾਰਧਾਰਾ ਦੇ ਰਾਮ ਭਗਤਾਂ ਨੂੰ ਸ਼ਾਮਲ ਹੋਣਾ ਪਵੇਗਾ, ਤਾਂ ਜੋ ਜਦੋਂ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਦਸਤਖਤ ਕੀਤੀਆਂ ਹੋਈਆਂ ਇਹ ਚਿੱਠੀਆਂ ਪ੍ਰਧਾਨ ਮੰਤਰੀ ਜੀ ਕੋਲ ਪਹੁੰਚਣ, ਤਾਂ ਭਗਵਾਨ ਦੇ ਆਸ਼ੀਰਵਾਦ ਨਾਲ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।

ਰਾਮ ਭਗਤਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਲਗਾਤਾਰ ਮੰਗ ਕਰਦੇ ਰਹੇ ਅਤੇ ਸੋਚ ਰਹੇ ਸੀ ਕਿ ਉੱਪਰ ਬੈਠੇ ਲੋਕ ਕੁਝ ਨਾ ਕੁਝ ਕਾਰਵਾਈ ਜ਼ਰੂਰ ਕਰਨਗੇ। ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਉਹ ਕੁਝ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੀ ਹੀ ਪਾਰਟੀ, ਉਨ੍ਹਾਂ ਦੇ ਸੰਗਠਨ ਅਤੇ ਆਲੇ-ਦੁਆਲੇ ਦੇ ਜਿੰਨੇ ਵੀ ਸਾਥੀ ਤੇ ਭਰਾ ਸੰਗਠਨ ਹਨ, ਉਹ ਸਾਰੇ ਇਸ ਵਿੱਚ ਮਿਲੇ ਹੋਏ ਹਨ। ਪੂਰਾ ਦਾ ਪੂਰਾ ਢਾਂਚਾ ਡਾਕੂਆਂ ਅਤੇ ਚੋਰਾਂ ਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ। ਇਸ ਵਜ੍ਹਾ ਕਰਕੇ ਸਾਰੇ ਰਾਮ ਭਗਤ ਬਹੁਤ ਪੀੜਤ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਚੋਰੀ ਕਰ ਰਹੇ ਸਨ, ਉਹ ਰਾਮ ਨੂੰ ਭਗਵਾਨ ਨਹੀਂ ਮੰਨਦੇ। ਜੇਕਰ ਉਹ ਰਾਮ ਨੂੰ ਭਗਵਾਨ ਮੰਨਦੇ, ਤਾਂ ਕਦੇ ਚੋਰੀ ਕਰਨ ਦੀ ਹਿੰਮਤ ਨਾ ਕਰਦੇ। ਉਨ੍ਹਾਂ ਨੂੰ ਡਰ ਲੱਗਦਾ ਕਿ ਭਗਵਾਨ ਦੇ ਘਰ ਚੋਰੀ ਕਰਨ ’ਤੇ ਭਗਵਾਨ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਹ ਰਾਮ ਨੂੰ ਭਗਵਾਨ ਨਹੀਂ ਮੰਨਦੇ। ਉਨ੍ਹਾਂ ਨੂੰ ਕੇਵਲ ਰਾਮ ਦੇ ਨਾਮ ’ਤੇ ਵੋਟਾਂ ਚਾਹੀਦੀਆਂ ਹਨ। ਉਹ ਰਾਮ ਦੇ ਨਾਮ ’ਤੇ ਦੇਸ਼, ਜਨਤਾ ਅਤੇ ਸਰਕਾਰ ਨੂੰ ਲੁੱਟਦੇ ਹਨ। ਪਰ ਉਹ ਰਾਮ ਨੂੰ ਭਗਵਾਨ ਨਹੀਂ ਮੰਨਦੇ। ਸਾਰੇ ਰਾਮ ਭਗਤ ਅੱਜ ਤੋਂ ਇਹ ਸਹੁੰ ਲੈਣ ਕਿ ਸਾਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਫਾਂਸੀ ਚੜ੍ਹਾਉਣਾ ਹੈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਭਗਵਾਨ ਰਾਮ ਦੇ ਇੱਥੇ ਡਾਕਾ ਮਾਰਨ ਦੀ ਹਿੰਮਤ ਕੀਤੀ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਇਸ ਚਿੱਠੀ ’ਤੇ ਦਸਤਖਤ ਕਰਨ ਤੋਂ ਬਾਅਦ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਆਪਣੇ-ਆਪਣੇ ਇਲਾਕੇ, ਘਰ, ਗੁਆਂਢ, ਮੰਦਰ ਜਾਂ ਕੋਈ ਹਾਲ ਬੁੱਕ ਕਰਕੇ ਮੁਹੱਲੇ ਅਤੇ ਸੁਸਾਇਟੀ ਦੇ ਲੋਕਾਂ ਨੂੰ ਸੱਦਾ ਦੇਣ। ਉੱਥੇ ਸਾਰੇ ਲੋਕ ਮਿਲ ਕੇ ਹਨੂਮਾਨ ਚਾਲੀਸਾ ਦਾ ਪਾਠ ਕਰਨ, ਹਨੂਮਾਨ ਜੀ ਦੀ ਆਰਤੀ ਕਰਨ ਅਤੇ ਉਸ ਤੋਂ ਬਾਅਦ ਸਾਰਿਆਂ ਨੂੰ ਇਹ ਚਿੱਠੀ ਪੜ੍ਹ ਕੇ ਸੁਣਾਉਣ। ਹਰ ਰਾਮ ਭਗਤ ਤੋਂ ਇਸ ਚਿੱਠੀ ’ਤੇ ਦਸਤਖਤ ਕਰਵਾਉਣੇ ਹਨ। ਜੇਕਰ ਘਰ ਵਿੱਚ 25-30 ਲੋਕਾਂ ਨੂੰ ਬੁਲਾ ਸਕੋ ਜਾਂ ਮੰਦਰ ਤੇ ਹਾਲ ਵਿੱਚ 300-400 ਲੋਕਾਂ ਨੂੰ ਇਕੱਠਾ ਕਰ ਸਕੋ, ਤਾਂ ਉੱਥੇ ਹਨੂਮਾਨ ਚਾਲੀਸਾ ਦਾ ਪਾਠ ਅਤੇ ਆਰਤੀ ਕਰਕੇ ਇਸ ਚਿੱਠੀ ’ਤੇ ਦਸਤਖਤ ਕਰਵਾਓ।

ਰਾਮ ਭਗਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ

ਸਤਿਕਾਰਯੋਗ ਪ੍ਰਧਾਨ ਮੰਤਰੀ ਜੀ,

ਸ਼੍ਰੀ ਰਾਮ ਮੰਦਰ ਵਿੱਚ ਹੋਈ ਚੜ੍ਹਾਵਾ ਚੋਰੀ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਕਰੋੜਾਂ ਸ਼ਰਧਾਲੂਆਂ ਨੇ ਆਪਣੀ ਛੋਟੀ-ਵੱਡੀ ਬਚਤ ਨਾਲ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਵਿੱਚ ਯੋਗਦਾਨ ਦਿੱਤਾ ਸੀ। ਕਈ ਲੋਕਾਂ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਦੇ ਦਿੱਤੀ ਸੀ ਅਤੇ ਬਹੁਤਿਆਂ ਨੇ ਰਸੀਦ ਤੱਕ ਨਹੀਂ ਮੰਗੀ, ਕਿਉਂਕਿ ਸਾਰਿਆਂ ਨੇ ਸੋਚਿਆ ਕਿ ਇਹ ਤਾਂ ਭਗਵਾਨ ਦਾ ਘਰ ਹੈ, ਇੱਥੇ ਰਸੀਦ ਕੀ ਮੰਗਣੀ। ਅੱਜ ਉਸ ਵਿਸ਼ਵਾਸ ਨੂੰ ਭਾਰੀ ਠੇਸ ਪਹੁੰਚੀ ਹੈ।

ਪ੍ਰਧਾਨ ਮੰਤਰੀ ਜੀ, ਸ਼੍ਰੀ ਰਾਮ ਮੰਦਰ ਨਾਲ ਸਬੰਧਤ ਹਰ ਕੰਮ ਤੁਸੀਂ ਅੱਗੇ ਵਧ-ਚੜ੍ਹ ਕੇ ਕੀਤਾ। ਤੁਸੀਂ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਬਣਾਇਆ ਅਤੇ ਉਸ ਦੇ ਹਰ ਮੈਂਬਰ ਨੂੰ ਨਿੱਜੀ ਤੌਰ ’ਤੇ ਚੁਣ ਕੇ ਨਿਯੁਕਤ ਕੀਤਾ। ਟ੍ਰਸਟ ਦੇ ਇਹ ਸਾਰੇ ਮੈਂਬਰ ਤੁਹਾਡੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਹੁਣ ਜਦੋਂ ਇੰਨੇ ਵੱਡੇ ਪੱਧਰ ’ਤੇ ਬੇਈਮਾਨੀ ਹੋ ਗਈ ਹੈ, ਤਾਂ ਤੁਹਾਡੀ ਚੁੱਪੀ ਤੋਂ ਮੈਂ ਦੁਖੀ ਹਾਂ। 2021 ਤੋਂ ਪਹਿਲਾਂ ਹੀ ਟ੍ਰਸਟ ਵਿੱਚ ਜ਼ਮੀਨਾਂ ਦੇ ਘੁਟਾਲੇ, ਨਿਰਮਾਣ ਕਾਰਜਾਂ ਵਿੱਚ 40 ਫੀਸਦੀ ਦੀ ਕਮਿਸ਼ਨਖੋਰੀ ਅਤੇ ਹੁਣ ਇੰਨੇ ਵੱਡੇ ਪੈਮਾਨੇ ’ਤੇ ਚੜ੍ਹਾਵਾ ਚੋਰੀ ਦੀਆਂ ਖ਼ਬਰਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੀਡੀਆ ਵਿੱਚ ਪ੍ਰਮੁੱਖਤਾ ਨਾਲ ਆਉਂਦੀਆਂ ਰਹੀਆਂ ਹਨ।

ਮੈਨੂੰ ਲੱਗਦਾ ਰਿਹਾ ਕਿ ਇਹ ਸਭ ਮੋਦੀ ਜੀ ਦੇ ਧਿਆਨ ਵਿੱਚ ਹੋਵੇਗਾ ਅਤੇ ਉਹ ਕਿਸੇ ਵੀ ਦੋਸ਼ੀ ਨੂੰ ਨਹੀਂ ਛੱਡਣਗੇ। ਪਰ ਪਿਛਲੇ ਕੁਝ ਦਿਨਾਂ ਦੇ ਘਟਨਾਕ੍ਰਮ ਨੇ ਮੇਰੇ ਵਿਸ਼ਵਾਸ ਨੂੰ ਧੱਕਾ ਪਹੁੰਚਾਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਭਗਵਾਨ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਲੱਗਦਾ ਹੈ ਕਿ ਐਸਆਈਟੀ ਅਤੇ ਐਫਆਈਆਰ ਸਿਰਫ਼ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਹੈ।
ਛੋਟੇ ਮੁਲਾਜ਼ਮਾਂ ਨੂੰ ਫੜ ਲਿਆ ਗਿਆ ਹੈ ਅਤੇ ਵੱਡੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜੀ, ਅਜਿਹਾ ਨਾ ਕਰੋ। ਭਗਵਾਨ ਰਾਮ ਦੇ ਮੰਦਰ ਵਿੱਚੋਂ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਬਚਾਉਣਾ ਮਹਾਂਪਾਪ ਹੈ। ਮੈਂ ਤੁਹਾਨੂੰ ਇਹ ਪੱਤਰ ਬਹੁਤ ਉਮੀਦ ਨਾਲ ਲਿਖ ਰਿਹਾ ਹਾਂ।

CATEGORIES
Share This

COMMENTS

Wordpress (0)
Disqus ( )
Translate