ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਲਾਏ ਵੱਡੇ ਆਰੋਪ
ਓਲੰਬੀਅਨ ਵਨੇਸ਼ ਫਗਾਟ ਤੇ ਸਾਕਸ਼ੀ ਮਾਲਿਕ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਪਰ ਵੱਡੇ ਆਰੋਪ ਲਾਏ ਹਨ। ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਲਿਖਿਆ ਹੈ ਕਿ ਜਿੰਨਾ ਪਹਿਲਵਾਨ ਲੜਕੀਆਂ ਦੀ ਗਵਾਹੀ ਬ੍ਰਿਜ ਭੂਸ਼ਨ ਮਾਮਲੇ ਵਿੱਚ ਹੋਣੀ ਹੈ ਉਹਨਾਂ ਦੀ ਸੁਰੱਖਿਆ ਦਿੱਲੀ ਪੁਲਿਸ ਵੱਲੋਂ ਹਟਾ ਦਿੱਤੀ ਗਈ ਹੈ। ਉਧਰ ਦੋਨਾਂ ਪਹਿਲਵਾਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਪਰ ਜਦੋਂ ਇਹ ਪੋਸਟ ਪਾਈ ਗਈ ਤਾਂ ਵੱਡੀ ਚਰਚਾ ਛਿੜ ਗਈ। ਉਧਰ ਦਿੱਲੀ ਪੁਲਿਸ ਵੱਲੋਂ ਵੀ ਇਸ ਮਾਮਲੇ ਵਿੱਚ ਪ੍ਰਤੀਕ੍ਰਿਆ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਬੁਲਾਇਆ ਗਿਆ ਸੀ ਪਰ ਹੁਣ ਦੋਨਾਂ ਲੜਕੀਆਂ ਦੇ ਪੀਐਸਓ ਵਾਪਸ ਲੜਕੀਆਂ ਕੋਲ ਭੇਜ ਦਿੱਤੇ ਗਏ ਹਨ।