ਰੂਡਸੈਟ ਸੰਸਥਾ ਵਲੋਂ ਈ- ਬਾਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਮਾਡਲ ਹਾਊਸ, ਜਲੰਧਰ
ਭਾਰਤੀ ਰਿਜਰਵ ਬੈਂਕ ਵਲੋ ਐਲ. ਡੀ. ਐਮ ਮੋਹਨ ਸਿੰਘ ਮੋਤੀ ਅਤੇ ਰੂਡਸੈਟ ਡਾਇਰੈਕਟਰ ਤਰੁਣ ਕੁਮਾਰ ਸੇਠੀ ਦੀ ਨਿਗਰਾਨੀ ਹੇਠ ਰੂਡਸੈਟ ਸੰਸਥਾ ਜਲੰਧਰ ਵਿਖੇ ਇਲੈਕਟ੍ਰੋਨਿਕ ਬੈਂਕਿੰਗ ਜਾਗਰੂਕਤਾ ਅਤੇ ਟੈਕਨਾਲੋਜੀ (ਈ-ਬਾਤ) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 80 ਨੌਜਵਾਨਾਂ ਨੇ ਹਿਸਾ ਲਿਆ
ਇਸ ਪ੍ਰੋਗਰਾਮ ਵਿੱਚ ਐਲ. ਡੀ. ਐਮ ਮੋਹਨ ਸਿੰਘ ਮੋਤੀ, ਭਾਰਤੀ ਰਿਜਰਵ ਬੈਂਕ ਚੰਡੀਗੜ੍ਹ ਤੋ ਮੈਡਮ ਮੰਜੂ ਬਾਂਸਲ ਅਤੇ ਮੈਡਮ ਨੇਹਾ ਕਾਲੜਾ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਰੂਡਸੈਟ ਡਾਇਰੈਕਟਰ ਤਰੁਣ ਕੁਮਾਰ ਸੇਠੀ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਏਹ ਪ੍ਰੋਗਰਾਮ ਆਧੁਨਿਕ ਇਲੈਕਟ੍ਰੋਨਿਕ ਭੁਗਤਾਨਾ ਦੇ ਆਧਾਰ ਤੇ ਈ-ਬੈਂਕਿੰਗ ਲੈਣ ਦੇਣ ਤੇ ਕੇਂਦਰਿਤ ਹੈ। ਇਸ ਦਾ ਮੁੱਖ ਉਦੇਸ਼ ਬੈਂਕਿੰਗ ਖੇਤਰ ਵਿੱਚ ਹੋਈਆਂ ਤਬਦੀਲੀਆਂ ਬਾਰੇ ਅੱਪਡੇਟ ਕਰਨਾ ਹੈ
ਭਾਰਤੀ ਰਿਜਰਵ ਬੈਂਕ ਤੋਂ ਆਏ ਮੁਖ ਮਹਿਮਾਨ ਮੰਜੂ ਬਾਂਸਲ ਨੇ ਨੌਜਵਾਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਉਹਨਾਂ ਨੂੰ ਡਿਜਿਟਲ ਬੈਂਕਿੰਗ, ਆਨਲਾਈਨ ਬੈਂਕਿੰਗ, ਕ੍ਰੈਡਿਟ ਕਾਰਡ, ਡੇਬਿਟ ਕਾਰਡ ਅਤੇ ਪ੍ਰੀਪੇਡ ਕਾਰਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਇਸ ਦਾ ਕਿਸ ਤਰ੍ਹਾਂ ਇਸਤੇਮਾਲ ਕਰ ਸੱਕਦੇ ਹਾਂ
ਮੈਡਮ ਨੇਹਾ ਕਾਲੜਾ ਨੇ ਉਹਨਾਂ ਨਾਲ਼ ਗੱਲ ਬਾਤ ਕਰਦੇ ਦੱਸਿਆ ਅਜ ਕੱਲ ਜਿਹੜੇ ਆਨਲਾਈਨ ਬੈਂਕਿੰਗ ਘਪਲੇ ਹੋ ਰਹੇ ਉਹਨਾਂ ਤੋ ਕਿਸ ਤਰ੍ਹਾਂ ਬੱਚਿਆ ਜਾ ਸਕਦਾ ਹੈ ਅਤੇ ਉਸ ਸਮੇਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਇਸ ਤੋ ਬਾਅਦ ਇਕ Quiz ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਹੀ ਜਵਾਬ ਦੇਣ ਵਾਲੇ ਨੌਜਵਾਨਾਂ ਨੂੰ ਗਿਫਟ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ
ਅੰਤ ਵਿੱਚ ਐਲ. ਡੀ. ਐਮ ਮੋਹਨ ਸਿੰਘ ਮੋਤੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਗਟ ਸਿੰਘ, ਮੀਨਲ, ਦੀਪਿਕਾ, ਪੰਕਜ, ਵਿਸ਼ਾਲ, ਅਤਿਕਾ ਅਤੇ ਨੌਜਵਾਨ ਹਾਜਰ ਸਨ।


