ਨਹਿਰਾਂ ਦੀਆਂ ਪਟੜੀਆਂ ਨੂੰ ਨੁਕਸਾਨ ਪਹੁੰਚਾਉਣ ਜਾਂ ਨਜਾਇਜ਼ ਕਬਜਾ ਕਰਨ ਵਾਲਿਆਂ ਨੂੰ ਸਿੰਚਾਈ ਵਿਭਾਗ ਵੱਲੋਂ ਚਿਤਾਵਨੀ
ਫਾਜਿ਼ਲਕਾ, 23 ਜੂਨ
ਨਹਿਰ ਡਵੀਜਨ ਅਬੋਹਰ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਸੁਖਜੀਤ ਸਿੰਘ ਨੇ ਆਪ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਹਿਰਾਂ ਦੀਆਂ ਪਟੜੀਆਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਨਾ ਹੀ ਕੋਈ ਨਜਾਇਜ ਕਬਜਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਕੁਝ ਸਵਾਰਥੀ ਲੋਕ ਨਹਿਰ ਦੀਆਂ ਸਰਕਾਰੀ ਪਟੜੀਆਂ ਉਪਰ ਨਜਾਇਜ ਤੌਰ ਤੇ ਗੇਟ ਜਾਂ ਕਿੱਲੇ ਲਾ ਕੇ ਐਮਰਜੈਂਸੀ ਸੇਵਾਵਾਂ ਦੇ ਰਸਤਿਆਂ ਵਿਚ ਰੁਕਾਵਟ ਪੈਦਾ ਕਰ ਦਿੰਦੇ ਹਨ। ਨਤੀਜੇ ਵਜੋਂ ਨਹਿਰਾਂ ਦੇ ਟੁੱਟ ਜਾਣ ਤੇ ਜਾਂ ਇੰਨ੍ਹਾਂ ਵਿਚ ਝਾਫੇ ਫਸ ਜਾਣ ਤੇ ਇੰਨ੍ਹਾਂ ਨੂੰ ਠੀਕ ਕਰਨ ਲਈ ਤੇਜੀ ਨਾਲ ਪਹੁੰਚਣ ਵਿਚ ਅਜਿਹੀਆਂ ਰੁਕਾਵਟਾਂ ਕਾਰਨ ਦੇਰੀ ਹੁੰਦੀ ਹੈ ਅਤੇ ਸਰਕਾਰੀ ਕੰਮ ਵਿਚ ਵਿਘਨ ਪੈਂਦਾ ਹੈ।
ਇਸ ਲਈ ਕਾਰਜਕਾਰੀ ਇੰਜਨੀਅਰ ਨੇ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਰੁਕਾਵਟਾਂ ਨੂੰ ਬਿਨ੍ਹਾਂ ਦੇਰੀ ਤੁਰੰਤ ਆਪਣੇ ਆਪ ਹੀ ਹਟਾ ਲੈਣ ਨਹੀਂ ਤਾਂ ਵਿਭਾਗ ਨੂੰ ਮਜਬੂਰਨ ਕਾਰਵਾਈ ਕਰਨੀ ਪਵੇਗੀ।
CATEGORIES ਮਾਲਵਾ


