ਤਿਥੀ ਸਾਰਸਵਤ ਨੇ ICSE ਬੋਰਡ ਵਿੱਚ 98% ਅੰਕ ਹਾਸਲ ਕਰਕੇ ਰਚਿਆ ਇਤਿਹਾਸ

ਅਬੋਹਰ 1 ਮਈ – “ਉੱਠੋ, ਜਾਗੋ ਅਤੇ ਲਕਸ਼ ਪ੍ਰਾਪਤ ਹੋਣ ਤੱਕ ਰੁਕੋ ਨਾ”। ਸਵਾਮੀ ਵਿਵੇਕਾਨੰਦ ਜੀ ਦੇ ਇਨਾਂ ਮਹਾਨ ਵਿਚਾਰਾਂ ਨੂੰ ਸਾਰਥਕ ਕੀਤਾ ਹੈ ਅਬੋਹਰ ਦੀ ਹੋਣਹਾਰ ਵਿਦਿਆਰਥਣ ਤਿਥੀ ਸਾਰਸਵਤ ਨੇ, ਜਿਸਨੇ ਆਈਸੀਐਸਈ ਬੋਰਡ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 ਵਿੱਚੋਂ 490 ਅੰਕ ਪ੍ਰਾਪਤ ਕਰਕੇ 98% ਨਾਲ ਸਕੂਲ ਅਤੇ ਸ਼ਹਿਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਉਪਲਬਧੀ ਨਾਲ ਉਸਨੇ ਆਪਣੇ ਮਾਤਾ-ਪਿਤਾ ਏਕਤਾ ਕਾਲੋਨੀ ਨਿਵਾਸੀ ਸੁਨੀਲ ਕੁਮਾਰ ਸਾਰਸਵਤ ਅਤੇ ਸਵੇਤਾ ਸਾਰਸਵਤ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਲਾਕੇ ਵਿੱਚ ਮਾਣ ਦਾ ਕਾਰਨ ਬਣੀ ਹੈ।ਤਿਥੀ ਸਾਰਸਵਤ ਦੀ ਇਹ ਕਾਮਯਾਬੀ ਕੇਵਲ ਅਕਾਦਮਿਕ ਖੇਤਰ ਤੱਕ ਸੀਮਿਤ ਨਹੀਂ ਹੈ, ਸਗੋਂ ਉਹ ਖੇਡਾਂ ਵਿੱਚ ਵੀ ਬੇਮਿਸਾਲ ਪ੍ਰਤਿਭਾ ਦੀ ਮਾਲਕ ਹੈ। ਰਾਸ਼ਟਰੀ ਸਕੂਲ ਖੇਡਾਂ ਵਿੱਚ ਰਾਈਫਲ ਸ਼ੂਟਿੰਗ ਵਿੱਚ ਮੈਡਲ ਜਿੱਤਣ ਦੇ ਨਾਲ ਨਾਲ ਉਸਨੇ ਕਈ ਰਾਸ਼ਟਰੀ ਪੱਧਰ ਦੇ ਅਤੇ ਓਪਨ ਮੁਕਾਬਲਿਆਂ ਵਿੱਚ ਵੀ ਸੋਨੇ ਦੇ ਤਗਮੇ ਅਤੇ ਨਗਦ ਪੁਰਸਕਾਰ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਅਜੰਪਸ਼ਨ ਕਾਨਵੈਂਟ ਸਕੂਲ ਦੀ ਵਿਦਿਆਰਥਣ ਤਿਥੀ ਸਾਰਸਵਤ ਨੇ ਇਸ ਸਫਲਤਾ ਦਾ ਸਿਹਰਾ ਮਾਤਾ ਪਿਤਾ ਤੇ ਪਰਿਵਾਰ ਦੇ ਮਾਰਗਦਰਸ਼ਨ ਤੇ ਤਿਆਗ ਅਤੇ ਆਪਣੇ ਅਧਿਆਪਕਾਂ ਨੂੰ ਦਿੱਤਾ ਹੈ। ਤਿਥੀ ਦਾ ਸੁਪਨਾ ਹੈ ਕਿ ਉਹ ਆਪਣੇ ਆਪ ਨੂੰ ਹੋਰ ਵੀ ਕਾਬਲ ਬਣਾਕੇ ਦੇਸ਼ ਸੇਵਾ ਲਈ ਸਮਰਪਿਤ ਕਰੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਤਿਰੰਗਾ ਲਹਿਰਾਵੇ। ਉਸਦੀ ਲਗਨ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।“ਤਿਥੀ ਦੀ ਇਸ ਵਿਲੱਖਣ ਉਪਲਬਧੀ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵੱਡੀ ਗਿਣਤੀ ਵਿੱਚ ਸ਼ੁਭਚਿੰਤਕ ਉਸਨੂੰ ਵਧਾਈਆਂ ਦੇ ਰਹੇ ਹਨ। ਹਰ ਪਾਸੇ ਉਸਦੀ ਮਿਹਨਤ ਅਤੇ ਕਾਬਲੀਅਤ ਦੀ ਭਰਪੂਰ ਸ਼ਲਾਂਘਾ ਕੀਤੀ ਜਾ ਰਹੀ ਹੈ।

CATEGORIES
Share This

COMMENTS

Wordpress (0)
Disqus ( )
Translate