SMO ਢਿੱਲਵਾਂ ਵਲੋਂ ਆਮ ਆਦਮੀ ਕਲੀਨਿਕ ਨਡਾਲਾ ਅਤੇ ਬੇਗੋਵਾਲ ਦਾ ਅਚਨਚੇਤ ਦੌਰਾ

ਓ.ਪੀ.ਡੀ, ਲੈਬ ਅਤੇ ਫਾਰਮੇਸੀ ਦੇ ਕੰਮ ਕਾਜ ਦਾ ਲਿਆ ਜਾਇਜ਼ਾ

ਹਰ ਮਰੀਜ਼ ਨੂੰ “ਮੁੱਖ ਮੰਤਰੀ ਸਿਹਤ ਯੋਜਨਾ” ਕਾਰਡ ਬਣਾਉਣ ਲਈ ਕੀਤਾ ਜਾਵੇ ਪ੍ਰੇਰਿਤ – ਡਾ. ਪ੍ਰੇਮ ਕੁਮਾਰ

ਕਪੂਰਥਲਾ 19 ਅਪ੍ਰੈਲ। ਸਿਵਲ ਸਰਜਨ ਕਪੂਰਥਲਾ ਡਾ.ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੇਮ ਕੁਮਾਰ ਵੱਲੋਂ
ਅੱਜ ਆਮ ਆਦਮੀ ਕਲੀਨਿਕ ਨਡਾਲਾ ਅਤੇ ਬੇਗੋਵਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੇਮ ਕੁਮਾਰ ਵੱਲੋਂ ਆਮ ਆਦਮੀ ਕਲੀਨਿਕ ਦੇ ਡਾਕਟਰ ਵੱਲੋਂ ਰੋਜ਼ਾਨਾ ਕੀਤੀ ਜਾਣ ਵਾਲੀ ਓ.ਪੀ.ਡੀ ਦੇ ਕੰਮਕਾਜ ਸਬੰਧੀ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਆਮ ਆਦਮੀ ਕਲੀਨਿਕ ਦਾ ਫਾਰਮੇਸੀ ਵਿਭਾਗ ਵੀ ਚੈੱਕ ਕੀਤਾ, ਜਿਸ ਉਪਰੰਤ ਉਨ੍ਹਾਂ ਦਵਾਈਆਂ ਨੂੰ ਸੁਚਾਰੂ ਢੰਗ ਨਾਲ ਤਰਤੀਬ ਅਨੁਸਾਰ ਰੱਖਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਮਰੀਜ਼ਾਂ ਵੱਲੋਂ ਦਿੱਤੇ ਗਏ ਬਲੱਡ ਸੈਂਪਲ ਦਾ ਰਿਕਾਰਡ ਚੈਕ ਕੀਤਾ ਅਤੇ ਰਿਪੋਰਟਾਂ ਤੈਅ ਸਮੇਂ ਅਨੁਸਾਰ ਮਰੀਜ਼ਾ ਨੂੰ ਦਿੱਤੀਆਂ ਜਾਦੀਆਂ ਹਨ ਕਿ ਨਹੀਂ ਸੰਬੰਧੀ ਵੀ ਸਮੀਖਿਆ ਕੀਤੀ। ਇਸ ਦੌਰਾਨ ਬੀ.ਈ.ਈ ਮੋਨਿਕਾ, ਫਾਰਮਾਸਿਸਟ ਡਾ. ਸ਼ੂਭ ਸ਼ਰਮਾ ਅਤੇ ਆਮ ਆਦਮੀ ਕਲੀਨਿਕਾਂ ਦਾ ਸਮੂਹ ਸਟਾਫ ਹਾਜ਼ਰ ਸੀ।

(ਡੱਬੀ) ਆਮ ਆਦਮੀ ਕਲੀਨਿਕ ਆਉਣ ਵਾਲੇ ਹਰ ਮਰੀਜ਼ ਨੂੰ “ਮੁੱਖ ਮੰਤਰੀ ਸਿਹਤ ਯੋਜਨਾ” ਕਾਰਡ ਬਣਾਉਣ ਲਈ ਕੀਤਾ ਜਾਵੇ ਪ੍ਰੇਰਿਤ – ਡਾ. ਪ੍ਰੇਮ ਕੁਮਾਰ

ਦੋਵੇਂ ਆਮ ਆਦਮੀ ਕਲੀਨਿਕ ਦੇ ਦੌਰੇ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੇਮ ਕੁਮਾਰ ਨੇ ਮੌਜੂਦ ਸਮੂਹ ਸਟਾਫ਼ ਨੂੰ ਆਮ ਆਦਮੀ ਕਲੀਨਿਕ ਆਉਣ ਵਾਲੇ ਹਰ ਮਰੀਜ਼ ਨੂੰ “ਮੁੱਖ ਮੰਤਰੀ ਸਿਹਤ ਯੋਜਨਾ” ਦਾ ਕਾਰਡ ਬਣਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਅਤੇ ਕਾਰਡ ਬਣਾਉਣ ਲਈ ਨੇੜਲੇ ਸੀ.ਐਸ.ਸੀ ਕੇਂਦਰ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਕਲੀਨਿਕਲ ਅਸੀਸਟੇਂਟ ਨੂੰ ਆਮ ਆਦਮੀ ਕਲੀਨਿਕ ਵਿਖੇ ਆਉਣ ਵਾਲੇ ਹਰ ਮਰੀਜ਼ ਦੀ ਆਭਾ ਆਈ-ਡੀ ਜਰੂਰ ਬਣਾਈ ਜਾਵੇ ਸਬੰਧੀ ਹਦਾਇਤ ਕੀਤੀ। ਉਨ੍ਹਾਂ ਐਨ.ਸੀ.ਡੀ ਪ੍ਰੋਗਰਾਮ ਸੰਬੰਧੀ ਵੀ ਕੰਮਕਾਜ ਤੇਜ਼ੀ ਨਾਲ ਕਰਨ ਲਈ ਕਿਹਾ ਤਾਂ ਜੋ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਆਮ ਆਦਮੀ ਕਲੀਨਿਕ ਦੇ ਡਾਕਟਰ ਨੂੰ ਸਿਹਤ ਕੇਂਦਰ ‘ਚ ਉਪਲਬਧ ਦਵਾਇਆਂ ਹੀ ਮਰੀਜ਼ਾਂ ਨੂੰ ਲਿੱਖਣ ਦੀ ਹਦਾਇਤ ਕੀਤੀ ਅਤੇ ਬਾਹਰਲੀ ਦਵਾਈ ਲਿਖਣ ਤੋਂ ਸਖਤ ਮਨਾਹੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਸਟਾਫ ਨੂੰ ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤੱਕ ਪਹੁਚਾਉਣ ਲਈ ਯੋਗ ਉਪਰਾਲੇ ਕਰਨ ਲਈ ਪ੍ਰੋਤਸਾਹਿਤ ਕੀਤਾ ਤਾਂ ਜੋ ਆਮ ਲੋਕਾਂ ‘ਚ ਸਿਹਤ ਸਹੂਲਤਾਂ ਅਤੇ ਸਿਹਤ ਸਕੀਮਾਂ ਪ੍ਰਤੀ ਵਧੇਰੇ ਜਾਗਰੂਕਤਾ ਲਿਆਈ ਜਾ ਸਕੇ। ਉਨ੍ਹਾਂ ਆਮ ਆਦਮੀ ਕਲੀਨਿਕ ਦੇ ਦਫਤਰੀ ਰਿਕਾਰਡ ਨੂੰ ਅਪ ਟੂ ਡੇਟ ਰੱਖਣ ਦੀ ਵੀ ਹਦਾਇਤ ਕੀਤੀ।

CATEGORIES
Share This

COMMENTS

Wordpress (0)
Disqus ( )
Translate