2 ਕਰੋੜ 40 ਲੱਖ ਰੁਪਏ ਲਾਗਤ ਨਾਲ ਤਿਆਰ ਹੋਏ ਲੰਬੀ ਹਲਕੇ ਦੇ ਨਵ ਨਿਰਮਾਣ ਰਾਜਬਾਹੇ ਦਾ ਕੈਬਨਿਟ ਮੰਤਰੀ ਖੁੱਡੀਆ ਨੇ ਕੀਤਾ ਉਦਘਾਟਨ

ਪੰਜਾਬ ਸਰਕਾਰ ਵਲੋਂ 15 ਹਜ਼ਾਰ ਕਿਲੋਮੀਟਰ ਤੋਂ ਵੱਧ ਨਹਿਰਾਂ, ਰਜਬਾਹੇ ਤੇ ਕੱਸੀਆਂ ਨੂੰ ਕੀਤਾ ਗਿਆ ਪੱਕਾ
ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ
ਸ੍ਰੀ ਮੁਕਤਸਰ ਸਾਹਿਬ 7 ਅਪ੍ਰੈਲ
ਪੰਜਾਬ ਸਰਕਾਰ ਵਲੋਂ 15 ਹਜ਼ਾਰ ਕਿਲੋਮੀਟਰ ਤੋਂ ਵੱਧ ਨਹਿਰਾਂ,ਰਜਬਾਹੇ ਤੇ ਕੱਸੀਆਂ ਨੂੰ ਪੱਕਾ ਕੀਤਾ ਹੈ ਤਾਂ ਜੋ ਟੇਲ ਤੇ ਪੈਂਦੇ ਪਿੰਡਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸ਼ਾਫ ਸੁਥਰਾ ਪਾਣੀ ਮੁਹੱਈਆ ਹੋ ਸਕੇ, ਇਸ ਗੱਲ ਦਾ ਪ੍ਰਗਟਾਵਾਂ ਅੱਜ ਸ.ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ,ਪਸੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਰਾਬ ਨੇ ਅੱਜ ਲੰਬੀ ਰਜਬਾਹਾ ਜੋ ਸਰਹੱਦ ਫੀਡਰ ਨਹਿਰ ਦੀ ਬੁਰਜੀ ਨੰ. 386325 ਪਿੰਡ ਖੁੱਡੀਆ ਤੋਂ ਨਿਕਲਦਾ ਹੈ, ਦੇ ਨਵ ਨਿਰਮਾਣ ਦਾ ਉਦਘਾਟਨ ਕਰਦਿਆਂ ਕੀਤਾ।
ਉਹਨਾਂ ਦੱਸਿਆ ਕਿ ਇਸ ਰਜਬਾਜੇ ਦੇ ਨਵ ਨਿਰਮਾਣ ਤੇ ਪੰਜਾਬ ਸਰਕਾਰ ਵਲੋਂ 2 ਕਰੋੜ 40 ਲੱਖ ਰੁਪਏ ਖਰਚ ਕੀਤੇ ਗਏ ਹਨ, ਇਸ ਰਜਬਾਹੇ ਤੋਂ ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿ਼ਲਕਾ ਦੇ ਲੱਗਭਗ 25 ਪਿੰਡਾਂ ਨੂੰ ਪੀਣ ਵਾਲਾ ਪਾਣੀ ਅਤੇ ਕੁਲ 47632 ਏਕੜ ਰਕਬੇ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ।
ਉਹਨਾਂ ਅੱਗੇ ਦੱਸਿਆ ਕਿ ਪਿੰਡ ਖੁੱਡੀਆ ਗੁਲਾਬ ਸਿੰਘ, ਸਹਿਣਾ ਖੇੜ੍ਹਾ, ਸਿੱਖਵਾਲਾ, ਫਤੂਹੀਖੇੜਾ, ਰੋੜਾਂਵਾਲੀ, ਭੀਟੀਵਾਲਾ, ਤਰਮਾਲਾ, ਫਤਿਹਪੁਰ ਮਨੀਆਂ, ਫੁੱਲੂ ਖੇੜ੍ਹਾ, ਸ਼ੇਰਾਂਵਾਲੀ,ਕੰਦੂਖੇੜਾ, ਮਹਿਰਾਜਪੁਰ, ਫਤੂਹੀਖੇੜਾ, ਖੁੱਬਣ, ਮੋਡੀ ਖੇੜਾ, ਵਜੀਦਪੁਰ ਭੋਮਾ, ਬਿਸ਼ਨਪੁਰਾ, ਹਿੰਮਪੁਰਾ, ਕੁਲਾਰ,ਰਾਮਪੁਰਾ, ਬਹਾਵਵਾਲਾ ਅਤੇ ਰਾਜਪੁਰਾ ਦੇ ਪਿੰਡਾਂ ਨੂੰ ਫਾਇਦਾ ਪਹੁੰਚੇਗਾ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਾਸਤਕਾਰਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ ਅਤੇ ਸਰਕਾਰ ਵਲੋਂ ਇਸ ਸਕੀਮ ਤਹਿਤ 40 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਤੋਂ ਪਹਿਲਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲ ਕਾਸਤਕਾਰਾਂ ਦੇ ਬੈਂਕ ਖਾਤਿਆਂ ਵਿੱਚ 32 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਪੰਜਾਬ ਵਿੱਚ ਨਰਮੇ ਦੀ ਕਾਸਤ ਨੂੰ ਪ੍ਰਫੁਲਤ ਕਰਨ ਲਈ 33 ਪ੍ਰਤੀਸਤ ਸਬਸਿਡੀ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ ਤਾਂ ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਇਆ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ ਤੇ ਦੇਸ਼ੀ ਕਪਾਹ ਦੇ ਬੀਜ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਸ੍ਰੀ ਸੰਦੀਪ ਗੋਇਲ ਐਸ.ਈ. ਜਲ ਸਰੋਤ,ਅਰਸ਼ਦੀਪ ਸਿੰਘ ਐਕਸੀਅਨ,ਜਗਸੀਰ ਸਿੰਘ ਬਰਾੜ ਐਸ.ਡੀ.ਓ., ਡਾ.ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀ.ਡੀ.ਪੀ.ਓ. ਲੰਬੀ ਰਕੇਸ਼ ਬਿਸਨੋਈ, ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ, ਰਛਪਾਲ ਸਿੰਘ ਚੇਅਰਮੈਨ,ਸੁਰਜੀਤ ਸਿੰਘ ਚੇਅਰਮੈਨ ਮਿੱਡਾ, ਨਿਸ਼ਾਨ ਸਿੰਘ ਬਲਾਕ ਪ੍ਰਧਾਨ ਰਾਣੀਵਾਲਾ, ਰਾਜ ਬਹਾਦਰ ਸਰਪੰਚ ਰੋੜਾਂਵਾਲੀ,ਮੋਹਣ ਸਿੰਘ ਕੱਟਿਆਂਵਾਲੀ, ਅਮਨਦੀਪ ਸਿੰਘ ਚੰਨੂ, ਤੋਜੀ ਲੰਬੀ, ਜਗਮੀਤ ਸਿੰਘ ਖੁੱਡੀਆਂ, ਗੁਰਬਾਜ ਸਿੰਘ ਵਣਵਾਲਾ, ਭਗਵੰਤ ਸਿੰਘ ਸਰਪੰਚ ਢਾਣੀ ਤੇਲੀਆ, ਹਰਮੰਦਰ ਸਿੰਘ ਸਰਪੰਚ ਕੰਦੂ ਖੇੜਾ, ਕਾਲਾ ਸਿੰਘ ਸਰਪੰਚ ਭੀਟੀਵਾਲਾ, ਗੁਰਛਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਸਰਪੰਚ ਤਰਮਾਲਾ,ਜ਼ਸਵਿੰਦਰ ਸਿੰਘ ਸਰਪੰਚ ਵੰਜੀਦ ਸਿੰਘ ਭੋਮਾ,ਜੁਗਨੂੰ ਭੀਟੀਵਾਲਾ, ਸੁਖਜੀਤ ਸਿੰਘ ਭੀਟੀਵਾਲਾ, ਤੇਜਾ ਸਿੰਘ ਭੀਟੀਵਾਲਾ, ਪੀ.ਏ. ਗੁਰਬਾਜ ਖੁੱਡੀਆ, ਮੀਡੀਆ ਐਡਵਾਈਜ਼ਰ ਮੋਹਿਤ ਸੋਨੀ ਵੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus ( )
Translate