ਸਿਵਲ ਹਸਪਤਾਲ ਅਬੋਹਰ ਦੇ ਪਾਲਣੇ ਵਿੱਚ ਮਿਲੀ ਨਵਜੰਮੀ ਲਵਾਰਿਸ ਬੱਚੀ

ਫਾਜ਼ਿਲਕਾ 19 ਜੂਨ

                   ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਅਬੋਹਰ ਦੇ ਪੰਘੂੜੇ (ਪਾਲਣੇ) ਵਿੱਚ ਨਾਜੁਕ ਹਾਲਤ ਵਿੱਚ ਨਵਜੰਮੀ ਲਵਾਰਿਸ ਬੱਚੀ ਮਿਲੀ। ਉਨ੍ਹਾਂ ਦੱਸਿਆ ਕਿ ਰਾਤ ਦੇ ਕਰੀਬ 1 ਵਜੇ ਨਰ ਸੇਵਾ ਨਰਾਇਨ ਸੇਵਾ ਦੇ ਮੁਖੀ ਰਾਜੂ ਚਰਾਇਆ ਵੱਲੋਂ ਉਨ੍ਹਾਂ ਨੂੰ ਟੈਲੀਫੋਨ ਰਾਹੀਂ ਦੱਸਿਆ ਗਿਆ ਕਿ ਪੰਘੂੜੇ ਵਿੱਚ ਨਵਜੰਮੀ ਬੱਚੀ ਪਈ ਹੈ ਜਿਸਦੀ ਹਾਲਤ ਨਾਜੁਕ ਹੈ।

          ਉਨ੍ਹਾਂ ਦੱਸਿਆ ਕਿ ਪਤਾ ਲੱਗਣ ਤੇ ਤੁਰੰਤ ਉਨ੍ਹਾਂ ਆਪਣੇ ਦਫਤਰੀ ਅਮਲੇ ਦੀ ਸਹਾਇਤਾ ਨਾਲ ਬੱਚੀ ਦਾ ਸਿਵਲ ਹਸਪਤਾਲ ਵਿਖੇ ਡਾ. ਸਾਹਿਬਰਾਮ ਵੱਲੋਂ ਚੈੱਕਅੱਪ ਕਰਵਾਇਆ ਗਿਆ। ਬੱਚੀ ਦੀ ਨਾਜੁਕ ਹਾਲਤ ਦੇਖਦਿਆਂ ਡਾਕਟਰ ਦੀ ਟੀਮ ਵੱਲੋਂ ਬੱਚੀ ਨੂੰ ਸਰਕਾਰੀ ਹਸਪਤਾਲ ਫਰੀਦਕੋਟ ਵਿਖੇ ਲਿਆਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

          ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਦੱਸਿਆ ਕਿ ਪੰਘੂੜਾ (ਪਾਲਣਾ) ਇਸ ਉਦੇਸ਼ ਲਈ ਲਗਾਇਆ ਗਿਆ ਹੈ ਕਿ ਕੋਈ ਵੀ ਵਿਅਕਤੀ ਨਵਜਾਤ ਅਣਚਾਹੇ ਬੱਚੇ ਨੂੰ ਸੜਕ ਜਾਂ ਕਿਸੇ ਹੋਰ ਥਾਂ ਤੇ ਬੇਸਹਾਰਾ ਨਾ ਛੱਡੇ। ਜਿਹੜਾ ਵਿਅਕਤੀ ਬੱਚੇ ਨੂੰ ਛੱਡਣ ਲਈ ਮਜਬੂਰ ਹੈ ਤਾਂ ਪੰਘੂੜੇ ਵਿੱਚ ਹੀ ਛੱਡ ਸਕਦਾ ਹੈ। ਜੇਕਰ ਕੋਈ ਮਾਤਾ ਪਿਤਾ ਮਜਬੂਰੀ ਨਾਲ ਬੱਚਾ ਛੱਡਦਾ ਹੈ ਤਾਂ 60ਦਿਨਾਂ ਦੇ ਅੰਦਰ-ਅੰਦਰ ਉਹ ਬੱਚਾ ਆਪਣੀ ਮਜਬੂਰੀ ਦੱਸ ਕੇ ਵਾਪਸ ਲਿਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਸਿੰਘ ਅਤੇ ਸਰਬਜੀਤ ਕੌਰ ਵੀ ਹਾਜ਼ਰ ਸਨ। 

CATEGORIES
TAGS
Share This

COMMENTS

Wordpress (0)
Disqus (0 )
Translate