ਡੀਐਮ ਰੰਧਾਵਾ ਕੇਸ ਵਿਚ ਸੀਬੀਆਈ ਜਾਂਚ ਦੀ ਮੰਗ ਲੈਕੇ ਬੀਜੇਪੀ ਮਿਲੇਗੀ ਰਾਜਪਾਲ ਨੂੰ-ਸੁਨੀਲ ਜਾਖੜ

ਡੀਐਮ ਦੀ ਅੰਤਿਮ ਯਾਤਰਾ ਵਿਚ ਸਰਧਾਂਜਲੀ ਦੇਣ ਪੁੱਜੇ ਭਾਜਪਾ ਪ੍ਰਧਾਨ
ਕਿਹਾ, ਪਾਰਟੀ ਪਰਿਵਾਰ ਨਾਲ ਡੱਟ ਕੇ ਖੜ੍ਹੀ ਹੈ, ਇਨਸਾਫ ਤੱਕ ਸੰਘਰਸ਼ ਜਾਰੀ ਰਹੇਗਾ

ਅੰਮ੍ਰਿਤਸਰ, 24 ਮਾਰਚ

ਭਾਰਤੀ ਜਨਤਾ ਪਾਰੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੈ ਕਿ ਭਾਰਤੀ ਜਨਤਾ ਪਾਰਟੀ ਡੀਐਮ ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ ਦੀ ਮੰਗ ਨੂੰ ਲੈਕੇ ਭਾਜਪਾ ਦਾ ਇਕ ਵਫਦ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਅਤੇ ਸੀਬੀਆਈ ਜਾਂਚ ਦੀ ਅਪੀਲ ਕੀਤੀ ਜਾਵੇਗੀ।

ਉਹ ਅੱਜ ਇੱਥੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਅੰਤਮ ਯਾਤਰਾ ਵਿਚ ਪਹੁੰਚੇ ਸਨ। ਉਨ੍ਹਾਂ ਨੇ ਮਿ੍ਤਕ ਦੇਹ ਦੇ ਸਰਧਾ ਭੇਂਟ ਕਰਦਿਆਂ ਕਿਹਾ ਕਿ ਸਿਰਫ ਭਾਜਪਾ ਹੀ ਨਹੀਂ ਸਗੋਂ ਪੂਰਾ ਪੰਜਾਬ ਅੱਜ ਪਰਿਵਾਰ ਦੇ ਨਾਲ ਇਕਜੁੱਟ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਤੋਂ ਘੱਟ ਪਰਿਵਾਰ ਨੂੰ ਕੁਝ ਵੀ ਮੰਜੂਰ ਨਹੀਂ ਹੈ ਅਤੇ ਇਸ ਸਬੰਧੀ ਪਾਰਟੀ ਪਰਿਵਾਰ ਦੀ ਇਸ ਮੰਗ ਦੇ ਨਾਲ ਡੱਟ ਕੇ ਖੜ੍ਹੀ ਹੈ। ਇਸੇ ਲਈ ਪਾਰਟੀ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਹ ਮੰਗ ਕਰੇਗਾ।

ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਕੇਸ ਵਿਚ ਜਿਸ ਤਰਾਂ ਦੀ ਡਰਾਮੇਬਾਜੀ ਕਰ ਰਹੀ ਹੈ ਉਸਨੂੰ ਵੇਖ ਕੇ ਸੱਪਸ਼ਟ ਹੈ ਕਿ ਇਸ ਆਪ ਸਰਕਾਰ ਤੋਂ ਨਿਆਂ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੰਤਰੀ ਤੋਂ ਅਸਤੀਫਾ ਲਿਆ ਹੈ ਜਦ ਕਿ ਲਾਲਜੀਤ ਸਿੰਘ ਭੁੱਲਰ ਕਹਿ ਰਿਹਾ ਹੈ ਕਿ ਉਸਨੇ ਖੁਦ ਅਸਤੀਫਾ ਦਿੱਤਾ ਹੈ। ਇਸੇ ਤਰਾਂ ਮੰਤਰੀ ਕਹਿ ਰਿਹਾ ਹੈ ਕਿ ਉਸਨੇ ਪੁਲਿਸ ਕੋਲ ਆਤਮ ਸਮਰਪਨ ਕੀਤਾ ਹੈ ਜਦ ਕਿ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਪੁਲਿਸ ਹਿਰਾਸਤ ਵਿਚ ਨਹੀਂ ਆ ਸਕਨਾ ਸੀ ਜੇਕਰ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਸੀਬੀਆਈ ਜਾਂਚ ਦੇ ਸੰਕੇਤ ਨਾ ਦਿੰਦੇ। ਇਸ ਲਈ ਜਰੂਰੀ ਹੈ ਕਿ ਇਸ ਕੇਸ ਵਿਚ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੀਬੀਆਈ ਜਾਂਚ ਜਰੂਰੀ ਹੈ ਤਾਂ ਜੋ ਇਹ ਵੀ ਪਤਾ ਲੱਗ ਸਕੇ ਕਿ ਮੰਤਰੀ ਵੱਲੋਂ ਜੋ ਵਸੂਲੀ ਗੈਂਗ ਚਲਾਇਆ ਜਾ ਰਿਹਾ ਸੀ ਉਸ ਤਹਿਤ ਉਗਰਾਹੀ ਕਰਕੇ ਉਹ ਪੈਸੇ ਕਿੱਥੇ ਭੇਜ ਰਿਹਾ ਸੀ।

CATEGORIES
Share This

COMMENTS

Wordpress (0)
Disqus ( )
Translate