ਜ਼ੀਰਕਪੁਰ ਵਿਖੇ ਟਰੇਡਰਜ਼ ਕਮਿਸ਼ਨ ਪੰਜਾਬ ਦੀ ਮੀਟਿੰਗ,ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਨਿਪਟਾਰਾ

ਜੀਰਕਪੁਰ 24 ਮਾਰਚ
ਅੱਜ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀਆਂ ਹਦਾਇਤਾਂ ਤੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਪਟਿਆਲਾ ਰੋਡ, ਜ਼ੀਰਕਪੁਰ ਵਿਖੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਐਸ  ਡੀ ਐਮ ਡੇਰਾਬੱਸੀ ਅਮਿਤ ਗੁਪਤਾ ਅਤੇ ਸ੍ਰੀ ਤਰਲੋਚਨ ਸਿੰਘ ਬੈਦਵਾਣ, ਵਾਈਸ ਚੇਅਰਮੈਨ, ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਮੋਹਾਲੀ ਅਤੇ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਮੋਹਾਲੀ ਵੱਲੋਂ ਕੀਤੀ ਗਈ।

ਮੀਟਿੰਗ ਵਿੱਚ ਸ੍ਰੀ ਪਰਮਿੰਦਰ ਸਿੰਘ ਭੱਟੀ, ਈ.ਓ ਜ਼ੀਰਕਪੁਰ, ਸ੍ਰੀ ਸਮੀਰ ਕੁਮਾਰ, ਈ.ਟੀ.ਓ ਜੀ.ਐਸ.ਟੀ, ਮੈਡਮ ਮਮਤਾ, ਜੀ.ਐਸ.ਟੀ ਅਧਿਕਾਰੀ, ਸ੍ਰੀ ਗੁਰਜੋਤ ਸਿੰਘ, ਜੀ.ਐਸ.ਟੀ ਅਧਿਕਾਰੀ, ਸ੍ਰੀ ਰਾਮ ਸਿੰਘ ਰਾਣਾ, ਲੇਬਰ ਇੰਸਪੈਕਟਰ, ਸ੍ਰੀ ਮਨੋਜ ਕੁਮਾਰ, ਇੰਸਪੈਕਟਰ ਮਿਊਂਸਪਲ ਕਾਰਪੋਰੇਸ਼ਨ ਜ਼ੀਰਕਪੁਰ, ਸ੍ਰੀ ਗੁਰਪ੍ਰੀਤ ਸਿੰਘ ਵਿਰਕ, ਡਾਇਰੈਕਟਰ ਪੀ.ਆਰ.ਟੀ.ਸੀ, ਸ੍ਰੀ ਅਸ਼ੋਕ ਕੁਮਾਰ, ਲੇਬਰ ਇੰਸਪੈਕਟਰ ਡੇਰਾ ਬੱਸੀ, ਸ੍ਰੀਮਤੀ ਰਜਨੀ ਗੁਪਤਾ, ਇੰਸਪੈਕਟਰ ਫੂਡ ਸਪਲਾਈ, ਕਰਨਲ ਅਮਰੀਕ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਐਕਸ-ਸਰਵਿਸਮੈਨ ਮੋਹਾਲੀ, ਸ੍ਰੀ ਮਨਦੀਪ ਸਿੰਘ ਮਟੌਰ, ਪ੍ਰਧਾਨ ਐਸ.ਸੀ ਵਿੰਗ ਮੋਹਾਲੀ, ਸ੍ਰੀ ਦਰਸ਼ਨ ਸਿੰਘ ਮਟੌਰ ਸਮੇਤ ਜ਼ੀਰਕਪੁਰ ਦੇ ਵੱਡੀ ਗਿਣਤੀ ਵਿੱਚ ਵਪਾਰੀ ਸ਼ਾਮਲ ਹੋਏ।

ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਆਪਣੀਆਂ ਵੱਖ-ਵੱਖ ਸਮੱਸਿਆਵਾਂ ਅਤੇ ਸੁਝਾਅ ਪ੍ਰਸ਼ਾਸਨ ਅੱਗੇ ਰੱਖੇ ਗਏ। ਮੌਜੂਦ ਅਧਿਕਾਰੀਆਂ ਵੱਲੋਂ ਇਨ੍ਹਾਂ ਮਸਲਿਆਂ ਦਾ ਤੁਰੰਤ ਸੰਵੇਦਨਸ਼ੀਲਤਾ ਨਾਲ ਨਿਪਟਾਰਾ ਕੀਤਾ ਗਿਆ ਅਤੇ ਕੁਝ ਮਾਮਲਿਆਂ ਵਿੱਚ ਮੌਕੇ ‘ਤੇ ਹੀ ਹੱਲ ਮੁਹੱਈਆ ਕਰਵਾਏ ਗਏ। ਰਹਿ ਗਏ ਮਾਮਲੇ ਸਮਾਂ ਬੱਧ ਤਰੀਕੇ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਵਪਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਟਰੇਡਰਜ਼ ਕਮਿਸ਼ਨ ਦੀ ਸਥਾਪਨਾ ਕਰਨ ਲਈ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਸ ਨਾਲ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਇੱਕ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਹੋਇਆ ਹੈ। ਉਨ੍ਹਾਂ ਨੇ ਸਰਕਾਰ ਦੀਆਂ ਵਪਾਰੀ-ਹਿਤੈਸ਼ੀ ਨੀਤੀਆਂ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿੱਚ ਵੀ ਸਰਕਾਰ ਦਾ ਸਾਥ ਦੇਣ ਦਾ ਭਰੋਸਾ ਦਿੱਤਾ।

CATEGORIES
Share This

COMMENTS

Wordpress (0)
Disqus ( )
Translate