ਹੁਸੈਨੀਵਾਲਾ ਸ਼ਹੀਦਾਂ ਦੀ ਯਾਦ ‘ਚ 23 ਨੂੰ ਹੋਵੇਗਾ ਕਬੱਡੀ ਕੱਪ, ਤਿਆਰੀਆਂ ਮੁਕੰਮਲ-ਵੈਰੜ
ਤੰਦਰੁਸਤ ਨੌਜਵਾਨ – ਮਜ਼ਬੂਤ ਪੰਜਾਬ
ਪੁਲਿਸ ਭਰਤੀ ਇਵੈਂਟ ਮੁਕਾਬਲੇ ਦੇ ਜੇਤੂਆਂ ਨੂੰ ਮਿਲਣਗੇ ਹਜ਼ਾਰਾਂ ਦੇ ਇਨਾਮ
ਫ਼ਿਰੋਜ਼ਪੁਰ 20 ਮਾਰਚ ( ਜਸਵਿੰਦਰ ਸਿੰਘ ਸੰਧੂ ) ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਪੂਰੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਅਗਵਾਈ ਹੇਠ ਇਲਾਕੇ ਦੇ ਨੌਜਵਾਨਾਂ ਵੱਲੋਂ ਗੁਰੂਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਮੀਟਿੰਗ ਕੀਤੀ ਗਈ । ਸਲਾਨਾ ਸ਼ਹੀਦੀ ਮੇਲੇ ਕਰਵਾਉਣ ਦੀਆਂ ਕੀਤੀਆ ਜਾ ਰਹੀਆਂ ਤਿਆਰੀਆਂ ਤੇ ਨਜ਼ਰਸਾਨੀ ਮਾਰਦਿਆਂ ਪ੍ਰਬੰਧਕ ਆਗੂ ਜਸਵਿੰਦਰ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਢਿੱਲੋਂ ਸੁਰ ਸਿੰਘ ਵਾਲੇ ਨੇ ਦੱਸਿਆ ਕਿ ਸ਼ਹੀਦਾਂ ਦੀ ਸੋਚ ਨੂੰ ਮੁੱਖ ਰੱਖ “ਤੰਦਰੁਸਤ ਨੌਜਵਾਨ-ਮਜ਼ਬੂਤ ਪੰਜਾਬ” ਜਿਹਾ ਸਮਾਜ ਸਿਰਜਣ ਲਈ ਪ੍ਰੋਗਰਾਮ ਉਲੀਕੇ ਗਏ ਹਨ । ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿੱਥੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਪੁਲਿਸ ਥਾਣਿਆਂ ਅਧੀਨ ਪੈਂਦੇ ਇਲਾਕੇ ਦੀਆਂ ਕਬੱਡੀ ਟੀਮਾਂ ਦਰਮਿਆਨ ਹੁਸੈਨੀਵਾਲਾ ( ਬਾਰੇ ਕੇ ) ਵਿਖੇ ਮੁਕਾਬਲੇ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਓਪਨ ਕਬੱਡੀ ਕੱਪ ਦੇ ਜੇਤੂਆਂ ਨੂੰ 71 ਹਜ਼ਾਰ ਅਤੇ ਉੱਪ ਜੇਤੂ ਨੂੰ 51 ਹਜ਼ਾਰ ਦੇ ਨਗਦ ਇਨਾਮ, ਬੈਸਟ ਰੇਡਰ -ਜਾਫ਼ੀ ਨੂੰ 11-11 ਹਜ਼ਾਰ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾਵੇਗਾ । 70 ਕਿੱਲੋ ਕਬੱਡੀ ਮੁਕਾਬਲੇ ਸਵੇਰੇ 10 ਵਜੇ ਸ਼ੁਰੂ ਹੋਣਗੇ। ਇਸ ਵਿੱਚ ਜੇਤੂ ਨੂੰ 17 ਹਜ਼ਾਰ ਅਤੇ ਉੱਪ ਜੇਤੂ ਨੂੰ 11 ਹਜ਼ਾਰ ਰੂਪੈ ਦੇ ਨਗਦ ਇਨਾਮ ਦਿੱਤੇ ਜਾਣਗੇ । ਉਨ੍ਹਾਂ ਦੱਸਿਆ ਕਿ 70 ਕਿੱਲੋ ਕਬੱਡੀ ਮੁਕਾਬਲਿਆਂ ਵਿੱਚ ਸਿਰਫ਼ 16 ਹੀ ਟੀਮਾਂ ਖੇਡਣਗੀਆਂ ਪਹਿਲਾ ਰਾਊਡ ਖੇਡ ਬਾਹਰ ਹੋਣ ਵਾਲੀਆਂ ਟੀਮਾਂ ਨੂੰ 1 ਹਜ਼ਾਰ, ਦੂਜੇ ਰਾਊਂਡ ਨੂੰ 2 ਹਜ਼ਾਰ ਅਤੇ ਤੀਜੇ ਰਾਊਂਡ ਵਾਲਿਆਂ ਨੂੰ 3 ਹਜ਼ਾਰ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵੇਰ ਪੰਜਾਬ ਪੁਲਿਸ ਭਰਤੀ ਇਵੈਂਟ ਮੁਕਾਬਲਾ ਕਰਵਾਇਆ ਜਾ ਰਿਹਾ । ਜਿਸ ਦੇ ਜੇਤੂਆਂ ਵਿੱਚੋਂ ਪਹਿਲੇ ਸਥਾਨ ਵਾਲੇ ਨੂੰ 5100 ਰੁਪਏ, ਦੂਜੇ ਸਥਾਨ ਵਾਲੇ ਨੂੰ 3100 ਰੁਪਏ ਅਤੇ ਤੀਜੇ ਸਥਾਨ ਵਾਲੇ ਨੂੰ 2100 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ । ਇਸ ਤੋਂ ਇਲਾਵਾ ਬੱਚਿਆਂ, ਬਜ਼ੁਰਗਾਂ ਅਤੇ ਲੜਕੀਆਂ ਦੇ ਕਬੱਡੀ ਸ਼ੌ ਮੈਚ ਵੀ ਕਰਵਾਏ ਜਾਣਗੇ । ਇਸ ਮੌਕੇ ਸੀਨੀਅਰ ਆਗੂ ਸੰਤੋਖ ਸਿੰਘ ਸੰਧੂ, ਬਲਦੇਵ ਸਿੰਘ ਭੁੱਲਰ ਸਾਬਕਾ ਜ਼ਿਲ੍ਹਾ ਬੱਚਤਅਫਸਰ, ਪ੍ਰਗਟ ਸਿੰਘ ਸੋਢੇ ਵਾਲਾ, ਬਲਕਰਨ ਸਿੰਘ ਜੰਗ ਕੈਨੇਡਾ, ਸਰਬਜੀਤ ਸਿੰਘ ਸਾਬਾ ਬਾਜ਼ੀਦਪੁਰ, ਹਰਦੇਵ ਸਿੰਘ ਮਹਿਮਾ, ਸਰਬਜੀਤ ਸਿੰਘ ਬੋਵੀ ਬਾਠ ਪ੍ਰਧਾਨ ਜਿਲ੍ਹਾ ਭਾਜਪਾ, ਬਲਕਰਨਜੀਤ ਸਿੰਘ ਹਾਜੀ ਵਾਲਾ, ਗੁਰਪ੍ਰੀਤ ਸਿੰਘ ਭੰਬਾ ਲੰਡਾ, ਤੇਜਿੰਦਰ ਸਿੰਘ ਹੀਰੋ ਮੋਟਰਸਾਈਕਲ ਵਾਲੇ, ਗੁਰਮੀਤ ਸਿੰਘ ਸਿੱਧੂ, ਗੁਰਦੇਵ ਸਿੰਘ ਸਿੱਧੂ ਸਾਬਕਾ ਪ੍ਰਧਾਨ ਕੋਆਪ੍ਰੇਟਿਵ ਕਰਮਚਾਰੀ ਯੂਨੀਅਨ ਪੰਜਾਬ, ਜਗਮੀਤ ਸਿੰਘ ਸੰਧੂ ਮੁੱਦਕਾ ਮੱਲਵਾਲ, ਜਥੇਦਾਰ ਕਰਨੈਲ ਸਿੰਘ ਭਾਵੜਾ ਪ੍ਰਧਾਨ ਜੱਟ ਭਾਈਚਾਰਾ, ਲੈਕਚਰਾਰ ਮਨਜੀਤ ਸਿੰਘ, ਡਾ ਜਗਵਿੰਦਰ ਸਿੰਘ ਜੋਬਨ ਬਾਰੇ ਕੇ, ਗੁਰਮੀਤ ਸਿੰਘ ਭੁੱਲਰ ਧੀਰਾ ਪੱਤਰਾ ਆਦਿ ਸੁਸਾਇਟੀ ਆਗੂ ਹਾਜ਼ਰ ਸਨ ।



