ਫਾਜ਼ਿਲਕਾ ਦੇ ਹੋਣਹਾਰ ਬੇਟੇ ਬਿਸਮਨ ਬਰਾੜ ਨੇ 625 ਅੰਕ ਪ੍ਰਾਪਤ ਕਰਕੇ ਨੀਟ ਦੀ ਪ੍ਰੀਖਿਆ ਕੀਤੀ ਪਾਸ

ਜੱਟ ਸਿੱਖ ਟੀਚਰ ਐਸੋਸੀਏਸ਼ਨ ਨੇ ਮੂੰਹ ਮਿੱਠਾ ਕਰਾਕੇ ਦਿੱਤੀ ਸ਼ੁਭਕਾਮਨਾਵਾਂ
ਫਾਜ਼ਿਲਕਾ ਦੇ ਹੋਣਹਾਰ ਬੇਟੇ ਬਿਸਮਨ ਬਰਾੜ ਨੇ 720 ਵਿੱਚੋਂ 625 ਅੰਕ ਪ੍ਰਾਪਤ ਕਰਕੇ ਇਹ ਨਾਮੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਆਪਣੇ ਅਧਿਆਪਕਾਂ ਅਤੇ ਫ਼ਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ ਹੈ।ਬਿਸਮਨ ਬਰਾੜ ਪੇਸ਼ੇ ਤੋਂ ਅਧਿਆਪਕ ਰੁਪਿੰਦਰ ਸਿੰਘ ਬਰਾੜ ਅਤੇ ਮਾਤਾ ਰਮਨਦੀਪ ਕੌਰ ਬਰਾੜ ਦੇ ਹੋਣਹਾਰ ਸਪੁੱਤਰ ਅਤੇ ਸੇਵਾ ਮੁਕਤ ਪ੍ਰਿਸੀਪਲ ਗੁਰਦੀਪ ਸਿੰਘ ਬਰਾੜ ਦੇ ਪੋਤਰੇ ਹਨ। ਇਸ ਮੌਕੇ ਤੇ ਪਿਤਾ ਰੁਪਿੰਦਰ ਬਰਾੜ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਆਤਮ ਵੱਲਭ ਸਕੂਲ ਦਾ ਵਿਦਿਆਰਥੀਆਂ ਹੈ। ਜਿਸ ਨੇ ਬਾਰਵੀਂ ਜਮਾਤ ਵਿੱਚੋ ਵੀ 95.2 ਫੀਸਦੀ ਨੰਬਰ ਲੈਣ ਕੇ ਸੀਬੀਐਸਈ ਦੀ ਮੈਰਿਟ ਸੂਚੀ ਵਿਚ ਨਾ ਦਰਜ ਕਰਵਾਇਆ ਹੈ ਅਤੇ ਕਮਿਸਟਰੀ ਵਿੱਚੋ 100 ਫੀਸਦੀ ਨੰਬਰ ਹਾਸਲ ਕਰਨ ਦੀ ਪ੍ਰਾਪਤੀ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਸਪੁੱਤਰ ਵੱਲੋਂ ਦਿਨ ਰਾਤ ਲਗਾਤਾਰ ਮਿਹਨਤ ਕਰਕੇ ਇਸ ਮਿੱਠੇ ਫਲ ਦੀ ਪ੍ਰਾਪਤੀ ਕੀਤੀ ਹੈ।ਬਿਸਮਨ ਬਰਾੜ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੇ ਲੋਕਾਂ ਦੀ ਸੇਵਾ ਕਰਨ ਨੀਟ ਦੀ ਪ੍ਰੀਖਿਆ ਪਾਸ ਕਰਨ ਨਾਲ ਉਹਨਾਂ ਦਾ ਇਹ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡਾਕਟਰੀ ਲੋਕ ਸੇਵਾ ਵਾਲਾ ਕੀਤਾ ਹੈ।ਉਹ ਡਾਕਟਰ ਬਣ ਕੇ ਲੋਕ ਸੇਵਾ ਨੂੰ ਸਮਰਪਿਤ ਹੋਣਗੇ।
ਇਸ ਖੁਸ਼ੀ ਦੇ ਮੌਕੇ ਤੇ ਜੱਟ ਸਿੱਖ ਟੀਚਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਉਚੇਚੇ ਤੌਰ ਤੇ ਬਰਾੜ ਪਰਿਵਾਰ ਦੇ ਘਰ ਪਹੁੰਚ ਕੇ ਬਿਸਮਨ ਨੂੰ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਗਿਆ।ਸਮੂਹ ਮੈਂਬਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਫਾਜ਼ਿਲਕਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਾਜ਼ਿਲਕਾ ਦੇ ਹੋਣਹਾਰ ਬੇਟੇ, ਬੇਟੀਆਂ ਵੱਡੇ ਪੱਧਰ ਤੇ ਨੀਟ ਵਰਗੀ ਨਾਮੀ ਪ੍ਰੀਖਿਆ ਪਾਸ ਕਰਕੇ ਡਾਕਟਰ ਬਣ ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਧੜਾ ਧੜ ਵਿਦੇਸ਼ ਜਾ ਰਹੇ ਨੌਜੁਵਾਨ ਮੁੰਡੇ ਕੁੜੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਆਪਣੇ ਸੂਬੇ ਵਿਚ ਰਹਿ ਕੇ ਉੱਚ ਵਿੱਦਿਆ ਪ੍ਰਾਪਤ ਕਰਕੇ ਆਪਣੇ ਦੇਸ਼ ਦੀ ਸੇਵਾ ਕਰਨ। ਇਸ ਮੌਕੇ ਤੇ ਐਸੋਸੀਏਸ਼ਨ ਦੇ ਮੈਂਬਰ ਹਰਚਰਨ ਸਿੰਘ ਬਰਾੜ, ਲਵਜੀਤ ਸਿੰਘ ਗਰੇਵਾਲ,ਦੁਪਿੰਦਰ ਢਿੱਲੋਂ, ਦਵਿੰਦਰ ਸਿੰਘ ਮਾਨ , ਬਲਜਿੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸੰਧੂ, ਇਨਕਲਾਬ ਗਿੱਲ,ਅਮਨ ਬਰਾੜ, ਦਿਲਜੀਤ ਸਿੰਘ ਚੀਮਾ, ਇੰਦਰਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸਿੱਧੂ,ਮੇਜਰ ਸਿੰਘ ਗਰੇਵਾਲ, ਪਰਵਿੰਦਰ ਸਿੰਘ ਗਿੱਲ , ਰਵਿੰਦਰ ਸਿੰਘ ਸਰਾਂ ਨੇ ਬਰਾੜ ਪਰਿਵਾਰ ਨੂੰ ਇਸ ਸ਼ਾਨਾਮੱਤੀ ਪ੍ਰਾਪਤੀ ਲਈ ਵਧਾਈਆਂ ਅਤੇ ਬੱਚੇ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


