ਜੀ-20 ਦੇ ਸਿੱਖਿਆ ਪ੍ਰੋਗਰਾਮ ਨੂੰ ਬੜਾਵਾ ਦੇਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਕਲੱਸਟਰ ਪੱਧਰੀ ਮੀਟਿੰਗਾਂ ਦਾ ਹੋਇਆ ਸਫਲ ਆਯੋਜਨ
ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜੀ- 20 ਦੇ ਸਿੱਖਿਆ ਪ੍ਰੋਗਰਾਮ ਨੂੰ ਸਾਰਥਕ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਕਲੱਸਟਰ ਪੱਧਰੀ ਮੀਟਿੰਗਾਂ ਦਾ ਸਫ਼ਲ ਆਯੋਜਨ ਕੀਤਾ ਗਿਆ।
ਜ਼ਿਲ੍ਹੇ ਦੇ ਸਮੂਹ ਬੀਪੀਈਓ ਅਤੇ ਸਮੂਹ ਸੀਐਚਟੀ ਦੀ ਦੇਖਰੇਖ ਵਿਚ ਮੀਟਿੰਗਾਂ ਕੀਤੀਆਂ ਗਈਆਂ। ਇਸ ਵਿਚ ਸਮੂਹ ਮੁੱਖ ਅਧਿਆਪਕਾਂ, ਅਧਿਆਪਕਾਂ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਬੀ ਐਮ ਟੀ. ,ਅਵਾਰਡੀ ਅਧਿਆਪਕਾਂ ਅਤੇ ਵਿਭਾਗ ਦੇ ਸਹਿਯੋਗੀ ਸੱਜਣਾਂ ਦੀਆ ਅਹਿਮ ਮੀਟਿੰਗਾ ਆਯੋਜਿਤ ਕੀਤੀਆਂ ਗਈਆਂ।ਹਾਜਰੀਨ ਨੂੰ ਸੰਬੋਧਨ ਕਰਦਿਆਂ ਸੈਂਟਰ ਮੁੱਖ ਅਧਿਆਪਕ ਸੁਭਾਸ਼ ਕਟਾਰੀਆ, ਮਹਾਂਵੀਰ ਟਾਕ , ਮਨੋਜ ਧੂੜੀਆ,ਪ੍ਰਵੀਨ ਕੌਰ,ਨੀਲਮ ਬਜਾਜ , ਕੁਲਬੀਰ ਸਿੰਘ,ਸੋਨਮ ਕਾਠਪਾਲ, ਪੂਰਨ ਸਿੰਘ, ਰਮੇਸ਼ ਕੁਮਾਰ, ਅਭਿਜੀਤ ਵਧਵਾ,ਆਰਤੀ ਛਾਬੜਾ, ਕੁਲਵੰਤ ਕੌਰ, ਜਸਵਿੰਦਰ ਕੌਰ, ਅਭਿਸ਼ੇਕ ਕਟਾਰੀਆ,ਰਮੇਸ਼ ਜੁਨੇਜਾ,ਦਰਸ਼ਨ ਸਿੰਘ, ਸੁਖਦੇਵਾ,ਸੁਨੀਲ ਗਰੋਵਰ ਅਤੇ ਅੰਜੂ ਰਾਣੀ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਜੀ- 20 ਮੈਂਬਰ ਦੇਸ਼ਾਂ ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਜੀ-20 ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਖਾਸ ਤੌਰ ਤੇ ਸਿੱਖਿਆ ਪ੍ਰੋਗਰਾਮਾਂ ਦਾ ਪ੍ਰਚਾਰ ਅਤੇ ਪ੍ਰਸਾਰ ਦੀ ਜੁੰਮੇਵਾਰੀ ਸਾਡੇ ਸਿੱਖਿਆ ਵਿਭਾਗ ਨੇ ਨਿਭਾਉਣੀ ਹੈ। ਉਹਨਾਂ ਕਿਹਾ ਕਿ ਇਸ ਲਈ ਜਨ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਜੀ -20 ਦੇ ਮੈਂਬਰ ਦੇਸ ਸਿੱਖਿਆ ਦੇ ਪ੍ਰਸਾਰ ਲਈ ਮਿਲ ਕੇ ਯਤਨ ਕਰ ਰਹੇ ਹਨ। ਸਿੱਖਿਆ ਇਹਨਾਂ ਦੇਸ਼ਾਂ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਮੁੱਢਲੀ ਸਾਖਰਤਾ ਅਤੇ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਜਿੰਦਰ ਕੁਮਾਰ,ਬੀਐਮਟੀ ਵਰਿੰਦਰ ਕੁੱਕੜ ਨੇ ਕਿਹਾ ਕਿ ਇਸ ਤੋਂ ਬਾਅਦ ਸਕੂਲ ਅਤੇ ਪਿੰਡ ਪੱਧਰ ਤੇ ਇਸ ਦਾ ਪ੍ਰਸਾਰ ਅਤੇ ਪ੍ਰਚਾਰ ਕੀਤਾ ਜਾਣਾ ਹੈ, ਜਿਸ ਦੇ ਤਹਿਤ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਵੱਖ ਵੱਖ ਸਹਿ- ਵਿਦਿਅਕ ਗਤੀਵਿਧੀਆਂ ਕਰਵਾਈਆਂ ਜਾਣੀਆਂ ਜਿਸ ਵਿੱਚ ਸਮੂਹ ਐਚ. ਟੀ, ਸਕੂਲ ਇੰਚਾਰਜ, ਅਧਿਆਪਕਾਂ, ਸਕੂਲ ਪ੍ਰਬੰਧਕ ਕਮੇਟੀ ਮੈਂਬਰ, ਵਿਦਿਆਰਥੀਆਂ ਦੇ ਮਾਪੇ,ਸਮਾਜ ਸੇਵੀ ਅਤੇ ਪਤਵੰਤਿਆਂ ਦਾ ਹਿੱਸਾ ਲੈਣਾ ਯਕੀਨੀ ਬਣਾਇਆ ਜਾਵੇ ਤਾਂ ਜ਼ੋ ਇਸ ਪ੍ਰੋਗਰਾਮ ਨੂੰ ਜਨ-ਜਨ ਤੱਕ ਪਹੁੰਚਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਸਹਿ ਵਿਦਿਅਕ ਮੁਕਾਬਲੇ ਕਰਵਾਏ ਜਾਣਗੇ।ਜਿਕਰਯੋਗ ਹੈ ਕਿ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਕਲਸਟਰਾਂ ਵਿਚ ਇਹ ਮੀਟਿੰਗਾਂ ਕੀਤੀਆਂ ਗਈਆਂ।
ਇਸ ਮੌਕੇ ਤੇ ਵੱਖ ਵੱਖ ਕਲਸਟਰ ਸਾਰੇ ਸਕੂਲਾਂ ਸਕੂਲ ਮੁਖੀ ਇੰਚਾਰਜਾਂ ਓਮ ਪ੍ਰਕਾਸ਼, ਵਿਮਲ ਕੁਮਾਰ,ਮੈਡਮ ਸ਼ੈਲ ਕੁਮਾਰੀ,ਮਨੋਜ ਬੱਤਰਾ,ਵਰਿੰਦਰ ਕੁਮਾਰ, ਅਸ਼ੋਕ ਕੁਮਾਰ, ਅਜੈ ਸ਼ਰਮਾ, ਸਵਿਤਾ ਰਾਣੀ, ਸੁਨੀਤਾ ਰਾਣੀ, ਰੇਨੂੰ ਮੋਂਗਾ,ਰਜਨੀ, ਰੀਤੂ ਕਮਲ ਅਤੇ ਸਮਾਜ ਸੇਵੀ ਸੱਜਣ ਮੌਜੂਦ ਸਨ।