ਸੀ.ਜੇ.ਐੱਮ-ਕਮ-ਸਕੱਤਰ ਨੇ ਸੈਕਸੁਅਲ (ਜਿਨਸੀ) ਹਰਾਸਮੈਂਟ ਤਹਿਤ ਸੀਨੀਅਰ ਪੁਲਿਸ ਕਪਤਾਨ ਦੇ ਸਟਾਫ ਨੂੰ ਕੀਤਾ ਜਾਗਰੂਕ

ਸ੍ਰੀ ਮੁਕਤਸਰ ਸਾਹਿਬ 12 ਜੂਨ  
                            ਨਾਲਸਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਹਾਈ ਕੋਰਟ ਆਫ਼ ਪੰਜਾਬ ਅਤੇ ਹਰਿਆਣਾ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਅੱਜ਼ ਸ੍ਰੀਮਤੀ ਹਰਪ੍ਰੀਤ ਕੌਰ, ਸਿਵਲ ਜੱਜ ਸੀਨੀਅਰ ਡਵੀਜ਼ਨ-ਸੀ.ਜੇ.ਐੱਮ- ਸਹਿਤ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੀਨੀਅਰ ਪੁਲਿਸ ਕਪਤਾਨ ਦੇ ਦਫਤਰੀ ਫੀ-ਮੇਲ ਸਟਾਫ ਨਾਲ ਇਕ ਸੈਮੀਨਾਰ ਕੀਤਾ ਗਿਆ ।
                          ਜ਼ਿਲ੍ਹਾ ਤੇ ਸ਼ੈਸਨ ਜੱਜ ਸਾਹਿਬ ਵੱਲੋਂ ਸੈਕਸੁਅਲ ਹਰਾਸਮੈਟ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਚੇਅਰਪਰਸਨ ਮਿਸ ਹਰਪ੍ਰੀਤ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ ।
                         ਮਿਸ ਹਰਪ੍ਰੀਤ ਕੌਰ ਨੇ ਹਾਜ਼ਰ ਫੀ-ਮੇਲ ਸਟਾਫ ਮੈਂਬਰਾਂ ਨੂੰ ਸੈਕਸੁਅਲ ਹਰਾਸਮੈਂਟ ਸਬੰਧੀ ਹੱਕਾਂ ਪ੍ਰਤੀ ਸਲਾਈਡਾਂ ਦੇ ਰਾਹੀ ਡਾਕੂਮੈਂਟਰੀ ਫਿਲਮ ਦਿਖਾਈ ਗਈ । ਇਸ ਮੌਕੇ ਡਾਕਟਰ ਸ਼ਿਵਾਨੀ ਨਾਗਪਾਲ ਬਤੌਰ ਮੈਂਬਰ ਆਪਣੀ ਹਾਜ਼ਰੀ ਲਵਾ ਕੇ ਹਾਜ਼ਰ ਫੀ-ਮੇਲ ਸਟਾਫ ਨੂੰ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਅਤੇ ਵਧੇਰੇ ਜਾਣਕਾਰੀ ਲੈਣ ਲਈ ਲੋੜ ਪੈਣ ਤੇ ਟੋਲ-ਫ੍ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।

CATEGORIES
Share This

COMMENTS

Wordpress (0)
Disqus (0 )
Translate