ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਵੱਖ-ਵੱਖ ਪਿੰਡਾ ਵਿੱਚ ਆਰ.ਕੇ.ਵੀ.ਵਾਈ ਸਕੀਮ ਤਹਿਤ ਲਗਾਏ ਗਏ ਕਿਸਾਨ ਸਿਖਲਾਈ ਕੈਂਪ

ਸ੍ਰੀ ਮੁਕਤਸਰ ਸਾਹਿਬ 6 ਜੂਨ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਉਨੱਤ ਕਿਸਾਨ ਮਿਸ਼ਨ ਅਧੀਨ ਪਿੰਡ ਮਹਿਰਾਜ਼ਵਾਲਾ, ਅਸਪਾਲ ਅਤੇ ਰੱਥੜੀਆ ਵਿਖੇ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ. ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫਸਰ, ਮਲੋਟ ਦੀ ਯੋਗ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਏ ਗਏ
ਇਹਨਾਂ ਕੈਂਪਾਂ ਵਿੱਚ ਕਿਸਾਨਾਂ ਨੂੰ ਦੱਸਿਆ ਗਿਆ ਕਿ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ।ਉਹਨਾ ਵੱਲੋ ਦੱਸਿਆ ਗਿਆ ਕਿ ਕਿਸਾਨ ਵੀਰ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਂਪਗਜਠ਼ਫੀਜਅਕਗਖਬਲ।ਙਰਠ ਪੋਰਟਲ ਤੇ ਅਪਲਾਈ ਕਰਕੇ ਇਸ ਦਾ ਲਾਭ ਲੈ ਸਕਦੇ ਹਨ।ਪੋਰਟਲ ਤੇ ਅਪਲਾਈ ਕਰਨ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੇ ਖੇਵਟ ਨੰ: ਖਸਰਾ ਨੰ: ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ ਦੇਣੀ ਹੋਵੇਗੀ ਅਤੇ ਇਸ ਪੋਰਟਲ ਤੇ ਕਿਸਾਨ ਵੀਰ 25 ਜੂਨ ਤੱਕ ਆਪਣੀ ਰਜ਼ਿਸਟ੍ਰੇਸ਼ਨ ਕਰ ਸਕਦੇ ਹਨ।ਇਸ ਤੋਂ ਇਲਾਵਾ ਉਹਨਾਂ ਵੱਲੋ ਕਿਸਾਨਾ ਨੂੰ ਦੱਸਿਆ ਗਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਲੇਬਰ ਤੇ ਆਉਣ ਵਾਲੇ ਖਰਚੇ ਦੀ ਬਚਤ ਹੁੰਦੀ ਹੈ।ਉਹਨਾ ਨੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਰੂਰੀ ਨੁਕਤੇ ਜਿਵੇ ਕਿ ਖਾਦਾ ਦੀ ਸੁਚੱਜੀ ਵਰਤੋਂ, ਨਦੀਨਾ ਦੀ ਸਮੱਸਿਆ ਤੋ ਬਚਾਅ, ਕੀੜੇ ਮਕੋੜਿਆ ਅਤੇ ਬਿਮਾਰੀਆ ਦੀ ਰੋਕਥਾਮ ਅਤੇ ਬਾਸਮਤੀ ਦੀ ਫਸਲ ਉਪਰ ਪੰਜਾਬ ਸਰਕਾਰ ਵੱਲੋ ਬੈਨ ਕੀਤੀਆ ਗਈਆ ਕੀਟਨਾਸ਼ਕ ਦਵਾਈਆ ਦੀ ਵਰਤੋ ਨਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਤੋ ਇਲਾਵਾ ਕਿਸਾਨਾਂ ਨੂੰ ਮਿੱਟੀ ਪਾਣੀ ਦੇ ਸੈਂਪਲ ਲੈਣ ਦੀ ਵਿਧੀ ਅਤੇ ਪਰਖ ਕਰਾਉਣ ਬਾਰੇ ਜਾਗਰੂਕ ਕੀਤਾ ਅਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਦੀ ਚੱਲ ਰਹੀ ਪੀ.ਐਮ. ਕਿਸਾਨ ਸਨਮਾਨ ਨਿੱਧੀ ਯੋਜਨਾ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਹਨਾਂ ਕੈਂਪਾ ਵਿੱਚ ਵਿਭਾਗ ਮਲੋਟ ਦੇ ਪਿੰਡ ਮਹਿਰਾਜ਼ਵਾਲਾ ਵਿਖੇ ਵਿੱਚ ਡਾ. ਮੰਗਲ ਸੈਨ ਖੇਤੀਬਾੜੀ ਵਿਕਾਸ ਅਫਸਰ, ਮਲੋਟ, ਪਿੰਡ ਅਸਪਾਲ ਵਿਖੇ ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਰਕਲ ਕੱਟਿਆਵਾਲੀ, ਅਤੇ ਪਿੰਡ ਰੱਥੜੀਆ ਵਿਖੇ ਡਾ. ਅਮ੍ਰਿਤਕ੍ਰਿਪਾਲ ਸਿੰਘ, ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।
ਕੈਂਪ ਦੌਰਾਨ ਵਿਭਾਗ ਦੇ ਸ੍ਰੀ ਕੌਸ਼ਲ ਸਿਆਗ ਏ.ਐਸ.ਆਈ, ਸ੍ਰੀ ਮਨਦੀਪ ਸਿੰਘ ਏ.ਐਸ.ਆਈ, ਸ੍ਰੀਮਤੀ ਪਰਦੀਪ ਕੌਰ ਏ.ਐਸ.ਆਈ ਅਤੇ ਸਬੰਧਤ ਪਿੰਡਾ ਵਿੱਚ ਰੱਖੇ ਗਏ ਕਿਸਾਨ ਮਿੱਤਰ ਅਤੇ ਸੁਪਰਵਾਇਜ਼ਰ ਅਤੇ ਪਿੰਡ ਦੇ ਮੋਹਤਵਾਰ ਕਿਸਾਨ ਹਾਜਰ ਸਨ।


