ਜਿਲਾ ਪੱਧਰੀ ਮੈਗਾ ਰੋਜਗਾਰ ਮੇਲਾ 7 ਜੂਨ ਨੂੰ : ਪਲਵੀ ਚੌਧਰੀ

ਬਠਿੰਡਾ, 4 ਜੂਨ : ਪੰਜਾਬ ਸਰਕਾਰ ਦਾ ਅਦਾਰਾ ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦਫਤਰ ਹਰ ਸਮੇਂ ਕੋਈ ਨਵਾਂ ਉਪਰਾਲਾ ਕਰਨ ਲਈ ਤਤਪਰ ਰਹਿੰਦਾ ਹੈ ਅਤੇ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਹਰ ਸੰਭਵ ਉੱਦਮ ਕੀਤੇ ਜਾਂਦੇ ਹਨ। ਇਸੇ ਤਹਿਤ ਸਥਾਨਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ 7 ਜੂਨ 2023 ਨੂੰ ਜ਼ਿਲ੍ਹਾ ਪੱਧਰੀ ਮੈਗਾ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪੱਲਵੀ ਚੌਧਰੀ ਨੇ ਸਾਂਝੀ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਮੈਗਾ ਰੋਜਗਾਰ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਜਿਵੇਂ ਕਿ ਵਰਧਮਾਨ ਪੋਲੀਟੈਕਸ ਲਿਮਟਿਡ, ਸਪੋਰਟਕਿੰਗ ਟੈਕਸਟਾਇਲ, ਪੇਅ. ਟੀ. ਐਮ.,  ਐਸ.ਬੀ.ਆਈ. ਲਾਈਫ ਇੰਸੋਰੈਂਸ, ਆਈ.ਐਫ.ਐਮ. ਫਿੰਨਕੋਚ (ਐਕਸ ਬੈਂਕ), ਪੁਖਰਾਜ ਹੈਲਥ ਕੇਅਰ, ਕੁਅਇਸ, ਸਕਾਈ ਅਚੀਵਰਸ, ਵੀ.ਪੀ.ਐਲ, ਆਈ.ਸੀ.ਆਈ.ਸੀ.ਆਈ. ਬੈਂਕ, ਜਿੰਦਲ ਹਾਰਟ ਹਸਪਤਾਲ, ਇੰਡੀਆਂ ਜੋਬ ਕਾਰਟ ਆਦਿ ਵੱਲ਼ੋਂ ਸ਼ਿਰਕਤ ਕੀਤੀ ਜਾ ਰਹੀ ਹੈ। ਇਸ ਰੋਜਗਾਰ ਮੇਲੇ ਵਿੱਚ ਇਹਨਾਂ ਕੰਪਨੀਆਂ ਦੁਆਰਾ ਵੱਖੋ-ਵੱਖ ਅਸਾਮੀਆਂ ਜਿਵੇਂ ਕਿ ਇਲੈਕਟ੍ਰੀਸ਼ੀਅਨ, ਫਿਟਰ, ਟ੍ਰੇਨੀ, ਰਿੰਗ ਫਰੇਮ ਓਪਰੇਟਰ, ਸੇਲਜ਼ ਐਗਜੀਕਿਓਟਿਵ, ਡਿਵੈਲਪਮੈਂਟ ਮੈਨੇਜਰ, ਵੈਲਨੈਸ ਅਡਵਾਈਜ਼ਰ, ਫੀਲਡ ਅਫਸਰ, ਰਿਲੇਸ਼ਨਸ਼ਿਪ ਅਫਸਰ, ਨਰਸ, ਵਾਰਡ ਬੁਆਏ, ਕਸਟਮਰ ਕੇਅਰ ਐਗਜੀਕੀਓਟਿਵ ਲਈ ਪ੍ਰਾਰਥੀਆਂ ਦੀ ਸ਼ਿਲੈਕਸ਼ਨ ਕੀਤੀ ਜਾਣੀ ਹੈ। ਜਿਸ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਅੱਠਵੀਂ/ਦਸਵੀਂ/ਬਾਰਵੀਂ/ਗ੍ਰੈਜੂਏਸ਼ਨ/ਪੋਸਟ       ਗਰੈਜੂਏਸ਼ਨ/ਏ.ਐਨ.ਐਮ./ਜੀ.ਐਨ.ਐਮ./ਬੀ.ਐਸ.ਸੀ ਨਰਸਿੰਗ/ਆਈ.ਟੀ.ਆਈ./ਡਿਪਲੋਮਾ ਆਦਿ ਕੀਤੀ ਹੋਣੀ ਜਰੂਰੀ ਹੈ। ਇਹਨਾਂ ਵੱਖੋ-ਵੱਖ ਅਸਾਮੀਆਂ ਲਈ ਉਮਰ ਹੱਦ 18 ਤੋਂ 37 ਸਾਲ ਅਤੇ ਐਕਸ ਸਰਵਿਸ ਮੈਨ ਲਈ ਉਮਰ ਹੱਦ ਵਿੱਚ ਨਿਯਮਾਂ ਅਨੁਸਾਰ ਛੂਟ ਹੋਵੇਗੀ। ਵੱਖੋ-ਵੱਖ ਅਸਾਮੀਆਂ ਲਈ ਘੱਟੋ-ਘੱਟ ਤਨਖਾਹ 12000/- ਤੋਂ ਲੈ ਕੇ 31,000/- ਰੁਪਏ ਪ੍ਰਤੀ ਮਹੀਨਾਂ ਦਿੱਤੀ ਜਾਵੇਗੀ।

ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਇੰਟਰਵੀਓ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ 07 ਜੂਨ 2023 ਸਮਾਂ ਸਵੇਰੇ 09.30 ਵਜੇ ਪਹੁੰਚ ਸਕਦੇ ਹਨ। ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ (ਚੈਨਲ ਲਈ ਲਿੰਕ https://t.me/dbee_bti) ਨੂੰ ਜੁਆਇੰਨ ਕਰ ਸਕਦੇ ਹਨ ਅਤੇ ਡੀ.ਬੀ.ਈ.ਈ. ਬਠਿੰਡਾ ਦੇ ਹੈਲਪਲਾਈਨ ਨੰਬਰ 99884-44133 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

CATEGORIES
Share This

COMMENTS

Wordpress (0)
Disqus (0 )
Translate