ੜ੍ਹ ਪ੍ਰਭਾਵਿਤ ਇਲਾਕੇ ਵਿੱਚ ਅਜੇ ਵੀ ਖਾਦ ਤੇ ਡੀਜ਼ਲ ਦੀ ਸਖ਼ਤ ਲੋੜ – ਸੰਤ ਸੀਚੇਵਾਲ

ਦਾਨੀ ਸੱਜਣਾਂ ਨੂੰ ਮੱਦਦ ਕਰਨ ਦੀ ਅਪੀਲ

ਸੁਲਤਾਨਪੁਰ ਲੋਧੀ, 8 ਨਵੰਬਰ

ਬਾਊਪੁਰ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਚੱਲ ਰਹੀ ਸੇਵਾ ਦਾ ਜਾਇਜਾ ਲੈਂਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਇਸ ਖਿੱਤੇ ਦੇ ਕਿਸਾਨਾਂ ਨੂੰ ਕਣਕ ਬੀਜਣ ਲਈ ਖਾਦ, ਬੀਜ ਅਤੇ ਡੀਜ਼ਲ ਦੀ ਅੱਜ ਵੀ ਸਖ਼ਤ ਲੋੜ ਹੈ। ਉਨ੍ਹਾਂ ਅੱਜ ਸਵੇਰੇ ਬਾਊਪੁਰ ਮੰਡ ਦੇ ਉਸ ਇਲਾਕੇ ਦਾ ਦੌਰਾ ਕੀਤਾ ਜਿੱਥੇ ਹੜ੍ਹ ਆਉਣ ਤੋਂ ਬਾਅਦ ਆਰਜ਼ੀ ਬੰਨ੍ਹ ਨੂੰ ਉਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ।

ਇਸ ਇਲਾਕੇ ਵਿੱਚ ਚਾਰ ਮਹੀਨੇ ਪਹਿਲਾਂ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਭੈਣੀ ਕਾਦਰ ਬਖ਼ਸ਼ ਪਿੰਡ ਨੇੜੇਓ 10 ਤੇ 11 ਅਗਸਤ ਦੀ ਦਰਮਿਆਨੀ ਰਾਤ ਨੂੰ ਬੰਨ੍ਹ ਟੁੱਟ ਗਿਆ ਸੀ। ਇਸ ਹੜ੍ਹ ਨਾਲ ਇਸ ਮੰਡ ਇਲਾਕੇ ਦੀ 3500 ਏਕੜ ਫਸਲ ਤਬਾਹ ਹੋ ਗਈ ਸੀ। ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਰੇਤਾ ਚੜ੍ਹ ਗਈ ਸੀ।

ਖੇਤ ਪੱਧਰ ਕਰਨ ਵਿੱਚ ਲੱਗੇ ਕਿਸਾਨਾਂ ਦੀ ਮੱਦਦ ਵਾਸਤੇ ਗਏ ਸੰਤ ਸੀਚੇਵਾਲ ਆਪ ਵੀ ਘੰਟਿਆਂ ਵੱਧੀ ਟ੍ਰੈਕਟਰ ਚਲਾਉਂਦੇ ਰਹਿੰਦੇ ਹਨ। ਪੰਜਾਬ ਤੋਂ ਇਲਾਵਾ ਹੜ੍ਹ ਪੀੜਤ ਕਿਸਾਨਾਂ ਦੀ ਮੱਦਦ ਵਾਸਤੇ ਹਰਿਆਣਾ, ਰਾਜਥਾਨ ਅਤੇ ਉਤਰ ਪ੍ਰਦੇਸ਼ ਤੋਂ ਵੀ ਕਿਸਾਨਾਂ ਨੇ ਜਿੱਥੇ ਆਰਥਿਕ ਮੱਦਦ ਭੇਜੀ ਸੀ। ਉਥੇ ਹਰਿਆਣਾ ਦੇ ਜਿਲ੍ਹਾ ਸਿਰਸਾ ਵਿੱਚ ਕਿਸਾਨ ਟ੍ਰੈਕਟਰ ਟਰਾਲੀਆਂ ਲੈਕੇ ਵੀ ਆਏ ਸਨ।

ਕਈ ਕਿਸਾਨਾਂ ਦੇ ਖੇਤਾਂ ਵਿੱਚ ਤਾਂ ਦਰਿਆ ਨੇ ਬੜੇ ਡੰੂਘੇ ਟੋਏ ਪਾ ਦਿੱਤੇ ਸਨ। ਹੜ੍ਹ ਆਉਣ ਦੇ ਸਵਾ ਮਹੀਨੇ ਬਾਅਦ ਕਿਸਾਨਾਂ ਦੇ ਖੇਤ ਪੱਧਰ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਕਿਸਾਨਾਂ ਦੇ ਖੇਤਾਂ ਵਿੱਚ ਚੁੱਕੀ ਗਈ ਰੇਤਾ ਨਾਲ ਆਰਜ਼ੀ ਬੰਨ੍ਹ ਨੂੰ ਉਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ।

ਕਿਸਾਨਾਂ ਨੇ ਵੀ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਖਾਦ, ਬੀਜ ਤੇ ਡੀਜ਼ਲ ਦਾ ਪ੍ਰਬੰਧ ਕਰਨ ਵਿੱਚ ਮੱਦਦ ਕਰਨ। ਇੰਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਫਸਲ ਲਈ ਉਨ੍ਹਾਂ ਦੀ ਮੱਦਦ ਕਰ ਦਿੱਤੀ ਜਾਵੇ ਤਾਂ ਉਹ ਪੈਰਾ ਸਿਰ ਖੜ੍ਹੇ ਹੋ ਸਕਦੇ ਹਨ।

CATEGORIES
TAGS
Share This

COMMENTS

Wordpress (0)
Disqus ( )
Translate