ਕੈਬਨਿਟ ਮੰਤਰੀ ਖੁੱਡੀਆਂ ਨੇ ਸਿੱਖਵਾਲਾ ਵਿਖੇ ਖਾਲ ਦੀ ਪਾਈਨ ਲਾਈਨ ਪਾਉਣ ਦੀ ਕਰਵਾਈ ਸ਼ੁਰੂਆਤ
ਇੱਕ ਕਰੋੜ ਤਿੰਨ ਲੱਖ ਦੇ ਇਸ ਪ੍ਰੋਜੈਕਟ ਨਾਲ 650 ਏਕੜ ਅਤੇ 150 ਘਰਾਂ ਨੂੰ ਹੋਵੇਗਾ ਲਾਭ: ਖੁੱਡੀਆਂ
ਲੰਬੀ/ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ:
ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਰ ਖੇਤ ਵਿੱਚ ਪਾਣੀ ਪਹੁੰਚਾਉਣ ਦੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਪਿੰਡ ਸਿੱਖਵਾਲਾ ਵਿਖੇ ਮੋਘਾ ਬੁਰਜੀ ਨੰਬਰ 2200 ਟੀ. ਆਰ. ਆਉਟਲੈੱਟ ਆਫ ਸਿੱਖਵਾਲਾ ਮਾਈਨਰ ਦੇ ਖਾਲ ਦੀ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਮੌਕੇ ਕੀਤਾ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਉਣ ਵਾਲੀ ਇਹ ਪਾਈਪ ਲਾਈਨ 450 ਐੱਮ.ਐੱਮ. ਦੀ 18 ਇੰਚੀ ਦੀ ਲੰਬਾਈ 6560 ਮੀਟਰ ਹੈ ਤੇ ਇਸ ’ਤੇ 1 ਕਰੋੜ 3 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਪਾਈਪ ਲਾਈਨ ਦੇ ਪੈਣ ਨਾਲ 650 ਏਕੜ ਜ਼ਮੀਨ ਅਤੇ 150 ਘਰਾਂ ਨੂੰ ਪਾਣੀ ਮਿਲੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਦੇ ਕਿਸਾਨਾਂ ਦੀ ਇਹ ਲੰਬੇ ਸਮੇਂ ਦੀ ਮੰਗ ਸੀ ਅਤੇ ਅੱਜ ਇਸ ਮੰਗ ਨੂੰ ਬੂਰ ਪਿਆ ਹੈ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਆਖਿਆ ਕਿ ਇਸ ਸਾਰੇ ਕੰਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਇਸ ਨੂੰ ਜਲਦ ਤੋਂ ਜਲਦ ਕਿਸਾਨਾਂ ਦੇ ਸਪੁਰਦ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਪਾਣੀ ਸਬੰਧੀ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਪਾਣੀ ਤੋਂ ਕਿਸਾਨ ਕੁਝ ਵੀ ਨਹੀਂ, ਜੇਕਰ ਪਾਣੀ ਮਿਲਦਾ ਹੈ ਤਾਂ ਹੀ ਫਸਲ ਹੁੰਦੀ ਹੈ।
ਇਸ ਮੌਕੇ ਪਿੰਡ ਸਿੱਖਵਾਲਾ ਦੇ ਸਰਪੰਚ ਹਰਪਿੰਦਰ ਸਿੰਘ, ਸਰਪੰਚ ਖੁਸ਼ਵੀਰ ਸਿੰਘ ਸਹਿਣਾਖੇੜਾ, ਜਗਵਿੰਦਰ ਸਿੰਘ ਕਾਲਾ ਸਰਪੰਚ ਭੀਟੀਵਾਲਾ, ਰਾਜ ਬਹਾਦਰ ਸਰਪੰਚ ਰੋੜਾਂਵਾਲੀ, ਵਿਭਾਗ ਦੇ ਐਸ.ਈ. ਰੁਪਿੰਦਰ ਸਿੰਘ, ਐੱਸ.ਡੀ.ਓ. ਨਿਖਿਲ ਨਾਗਰਪਾਲ, ਜੇ.ਈ. ਦਿਲਪ੍ਰੀਤ ਸਿੰਘ, ਟੋਜੀ ਲੰਬੀ, ਗੁਰਬਾਜ ਸਿੰਘ ਪੀ.ਏ., ਟੋਨੀ ਭੁੱਲਰਵਾਲਾ ਤੋਂ ਇਲਾਵਾ ਕਿਸਾਨ ਹਾਜ਼ਰ ਸਨ



