ਮੇਰੀ ਜ਼ਿੰਦਗੀ ਮੇਰੀ ਸਵੱਛ ਸ਼ਹਿਰ ਫਾਜ਼ਿਲਕਾ ਤਹਿਤ ਗਤੀਵਿਧੀਆਂ ਕਰਦੇ ਹੋਏ ਆਰ.ਆਰ.ਆਰ. ਸੈਂਟਰ ਵਿਖੇ ਵਿਦਿਆਰਥੀਆਂ ਦੀ ਕਰਵਾਈ ਸ਼ਮੂਲੀਅਤ

ਪਲਾਸਟਿਕ ਦੀ ਵਰਤੋਂ ਕਰਨ ਦੇ ਦੁਰਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਕਰਵਾਇਆ ਜਾਣੂੰ

ਫਾਜ਼ਿਲਕਾ, 26 ਮਈ

ਨਗਰ ਕੌਂਸਲ ਫਾਜ਼ਿਲਕਾ ਦੇ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਦੀ ਰਹਿਨੁਮਾਈ ਹੇਠ ਮੇਰੀ ਜ਼ਿੰਦਗੀ ਮੇਰਾ ਸਵੱਛ ਸ਼ਹਿਰ ਫਾਜ਼ਿਲਕਾ ਤਹਿਤ ਗਤੀਵਿਧੀਆਂ ਕਰਦੇ ਹੋਏ ਧੋਬੀ ਘਾਟ ਵਿਖੇ ਆਰ.ਆਰ.ਆਰ.ਸੀ. (ਰਿਡਿਊਸ-ਰੀਯੂਜ਼-ਰੀਸਾਈਕਲ ਸੈਂਟਰ) ਦੇ ਨਾਲ-ਨਾਲ ਮਟੀਰੀਅਲ ਰਿਕਵਰੀ ਫੈਸਿਲਟੀ ਦੇ ਸੈੱਟਅੱਪ ‘ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾ ਕੇ ਇਸ ਦੇ ਉਦੇਸ਼ ਬਾਰੇ ਜਾਗਰੂਕ ਕੀਤਾ ਗਿਆ।

ਨਗਰ ਕੌਂਸਲ ਦੇ ਸੁਪਰਡੈਂਟ ਨਰੇਸ਼ ਖੇੜਾ ਅਤੇ ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਰ.ਆਰ. ਆਰ ਕੁਲੈਕਸ਼ਨ ਸੈਂਟਰ ਦੇ ਉਦੇਸ਼ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸੈਂਟਰ ਵਿਖੇ ਰਹਿੰਦ-ਖੂੰਹਦ ਦੇ ਉਤਪਾਦਨ ਵਿੱਚ ਕਮੀ, ਅਣਚਾਹੇ ਰਹਿੰਦ-ਖੂੰਹਦ ਦੀ ਮੁੜ ਵਰਤੋਂ, ਰਹਿੰਦ-ਖੂੰਹਦ ਦੀ ਰੀਸਾਈਕਲਿੰਗ ਅਤੇ ਇਸ ਨੂੰ ਉਪਯੋਗੀ ਬਣਾਉਣ ਬਾਰੇ ਪ੍ਰੇਰਿਤ ਕੀਤਾ ਗਿਆ। ਆਰ.ਆਰ.ਆਰ.ਸੀ. ਨੂੰ ਸਫਲ ਬਣਾਉਣ ਲਈ, ਸਾਰੇ ਭਾਗੀਦਾਰਾਂ ਨੂੰ ਵੱਧ ਤੋਂ ਵੱਧ ਉਤਪਾਦ ਜਿਵੇਂ ਕਿ ਕਪੜੇ, ਕਿਤਾਬਾਂ ਤੇ ਸਟੇਸ਼ਨਰੀ, ਬੂਟ, ਗਤਾ, ਲਕੱੜ, ਪਲਾਸਟਿਕ, ਫਰਨੀਚਰ ਦਾ ਸਮਾਨ, ਪਲਾਸਟਿਕ ਦੀਆਂ ਆਈਟਮਾਂ, ਪੈਕਿੰਗ ਮਟੀਰੀਅਲ ਆਦਿ ਦਾਨ ਕਰਨ ਦੀ ਬੇਨਤੀ ਕੀਤੀ ਤਾਂ ਜੋ ਅਸੀਂ ਇਕੱਠੇ ਕੀਤੇ ਉਤਪਾਦਾਂ ਨੂੰ ਪ੍ਰਦਾਨ ਕਰਕੇ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਕੰਪੋਨੈਂਟਸ, ਪਲਾਸਟਿਕ ਕੈਰੀ ਬੈਗ ਆਦਿ ਦੀ ਵਰਤੋਂ ਤੋਂ ਬਚਣ ਬਾਰੇ ਮਾਰਗਦਰਸ਼ਨ ਕੀਤਾ। ਪਲਾਸਟਿਕ ਕੈਰੀ ਬੈਗਾਂ ਦੇ ਵਿਕਲਪਾਂ ਬਾਰੇ ਜਾਗਰੂਕਤਾ ਕੀਤੀ। ਪਲਾਸਟਿਕ ਉਤਪਾਦਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਵਿਦਿਆਰਥੀਆਂ ਨੁੰ ਵੀ ਅਪੀਲ ਕੀਤੀ ਕਿ ਧੋਬੀ ਘਾਟ ਫਾਜ਼ਿਲਕਾ ਵਿਖੇ ਬਣੇ ਆਰ.ਆਰ.ਆਰ. ਸੈਂਟਰ ਵਿਖੇ ਕਪੜੇ, ਕਿਤਾਬਾਂ ਤੇ ਸਟੇਸ਼ਨਰੀ, ਬੂਟ, ਗਤਾ, ਲਕੱੜ, ਪਲਾਸਟਿਕ, ਫਰਨੀਚਰ ਦਾ ਸਮਾਨ, ਪਲਾਸਟਿਕ ਦੀਆਂ ਆਈਟਮਾਂ, ਪੈਕਿੰਗ ਮਟੀਰੀਅਲ ਆਦਿ ਵਸਤੂਆਂ ਜ਼ੋ ਘਰਾਂ ਵਿਖੇ ਬੇਲੋੜੀਆਂ ਸਮਝੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਸੈਂਟਰ ਵਿਖੇ ਜਮਾਂ ਕਰਵਾਇਆ ਜਾਵੇ, ਇਨ੍ਹਾਂ ਵਸਤੂਆਂ ਨੂੰ ਮੁੜ ਵਰਤੋਂ ਵਿਚ ਲਿਆਉਣ ਲਈ ਸਰਕਾਰ ਵੱਲੋਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਸੀਐਫ ਗੁਰਵਿੰਦਰ ਸਿੰਘ, ਸੀਐਫ ਪਵਨ ਕੁਮਾਰ, ਐਮਵੀ ਸਾਹਿਲ ਕੁਮਾਰ, ਐਮਵੀ ਬੇਬੀ, ਐਮਵੀ ਦਵਿੰਦਰ ਪ੍ਰਕਾਸ਼, ਐਮਵੀ ਸੰਨੀ ਕੁਮਾਰ, ਐਮਵੀ ਰਾਜ ਕੁਮਾਰੀ, ਡੀਏਵੀ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਵਿਦਿਆ ਨਿਕੇਤਨ ਪਬਲਿਕ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus (0 )
Translate