ਸਰਕਾਰੀ ਆਈਟੀਆਈ ਫਾਜ਼ਿਲਕਾ ਵਿੱਚ ਨਸ਼ਿਆ ਦੀ ਰੋਕਥਾਮ ਤੇ ਐਚਆਈਵੀ ਏਡਜ ਦੀ ਰੋਕਥਾਮ ਲਈ ਨੁੱਕੜ ਨਾਟਕ ,ਤੇ ਸੈਮੀਨਾਰ ਕਰਵਾਇਆ ਗਿਆ

ਸਰਕਾਰੀ ਆਈ.ਟੀ.ਆਈ ਟੀ ਫਾਜਿਲਕਾ ਵਿੱਚ ਪ੍ਰਿੰਸੀਪਲ ਸਰਦਾਰ ਅੰਗਰੇਜ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਿਆ ਵਿਰੁੱਧ ਤਹਿਤ ਬਡੀ ਅਤੇ ਰੈੱਡ ਰਿਬਨ ਕਲੱਬ ਦੇ ਪ੍ਰੋਗਰਾਮ ਅਫਸਰ ਗੁਰਜੰਟ ਵੱਲੋਂ ਸਿਵਲ ਹਸਪਤਾਲ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਸੰਸਥਾ ਵਿੱਚ ਨੁੱਕੜ ਨਾਟਕ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਸਰੋਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕੌਸਲਰ ਪੁਸ਼ਪਾ ਬੋਪਾਰਾਏ , ਰੀਚਾ ਅਤੇ ਰਵੀ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨਾਲ ਉਹਨਾਂ ਦੀ ਟੀਮ ਜਿਸ ਵਿੱਚ ਜਸਬੀਰ ਸਿੰਘ ਚੰਗਿਆੜਾ ਸੁੱਚਾ ਸਿੰਘ ਰਾਜਪੂਤ ਅਤੇ ਹਰੀਸ਼ ਚੌਧਰੀ ਆਏ ਉਹਨਾਂ ਆਪਣੇ ਨਾਟਕੀ ਅੰਦਾਜ਼ ਵਿੱਚ ਸਿਖਿਆਰਥੀਆਂ ਨੂੰ ਐਚ ਆਈ ਵੀ ਏਡਜ ਤੋਂ ਦੂਰ ਰਹਿਣ ਅਤੇ ਕਿਹੜੇ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ਉਹਨਾਂ ਕਾਰਨਾਂ ਨੂੰ ਜਿਵੇਂ ਕਿ ਅਸੁਰੱਖਿਅਤ ਯੋਨ ਸਬੰਧ ,ਪ੍ਰਭਾਵਿਤ ਸਰਿੰਜ, ਪ੍ਰਭਾਵਿਤ ਖੂਨ ,ਅਤੇ ਗਰਭਵਤੀ ਮਾਂ ਤੋਂ ਬੱਚੇ ਨੂੰ ਅਣਜਾਣੇ ਕਾਰਨ ਜਿਵੇਂ ਕਿ ਸ਼ੇਵ ਦੌਰਾਨ ,ਟੈਟੂ ਖਦਾਉਣ ਕਰਕੇ ਹੋ ਸਕਦੀ ਹੈ ਬਾਰੇ ਜਾਣਕਾਰੀ ਦਿੱਤੀ , ਪੁਸ਼ਪਾ ਬੋਪਾਰਾਏ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸਿਵਿਲ ਹਸਪਤਾਲ ਫਾਜਲਕਾ ਦੇ ਰੂਮ ਨੰਬਰ 105 ਵਿੱਚ ਜਾ ਕੇ ਤੁਸੀਂ ਐਚਆਈਵੀ ਨਾਲ ਸੰਬੰਧਤ ਟੈਸਟ ਬਿਲਕੁੱਲ ਫਿਰੀ ਕਰਵਾ ਸਕਦੇ ਹੋ ਅਤੇ ਇਸ ਦੀ ਰਿਪੋਰਟ ਵੀ ਗੁੱਪਤ ਰੱਖੀ ਜਾਂਦੀ ਹੈ ਟ੍ਰੇਨਿੰਗ ਅਫਸਰ ਸ੍ਰੀ ਰਮੇਸ਼ ਕੁਮਾਰ ਜੀ ਵੱਲੋਂ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਭ ਦਾ ਧੰਨਵਾਦ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਜਤਿੰਦਰ ਵਰਮਾ , ਰਣਜੀਤ ਸਿੰਘ ,ਸਚਿਨ ਗੁਸਾਈ ਸੁਭਾਸ਼ ਚੰਦਰ ਗੁਰਤੇਜ ਸਿੰਘ ਰਜੇਸ਼ ਕੁਮਾਰ ਬਹਾਲ ਸਿੰਘ ਰਾਏ ਸਾਹਿਬ ਹੀਰਾ ਲਾਲ ਆਦਿ ਸਮੇਤ ਸਮੂਹ ਸਟਾਫ ਹਾਜ਼ਰ ਸੀ ।

CATEGORIES
TAGS
Share This

COMMENTS

Wordpress (0)
Disqus ( )
Translate