ਸਿਖਿਆਰਥੀਆਂ ਨੂੰ ਹੁਨਰ ਮੰਦ ਬਣਾਉਣ ਲਈ ਵੱਖ-ਵੱਖ ਅਦਾਰਿਆ ਨਾਲ ਐਮ.ਓ.ਯੂ ਕੀਤਾ ਸਾਇਨ

ਸਿਖਿਆਰਥੀਆਂ ਨੂੰ ਭਵਿੱਖ ‘ਚ ਪਲੇਸਮੈਂਟ ਕਰਨ ਵਿੱਚ ਮਿਲੇਗਾ ਸਹਿਯੋਗ

ਬਠਿੰਡਾ, 1 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਿਖਿਆਰਥੀਆਂ ਨੂੰ ਹੱਥੀ ਹੁਨਰਮੰਦ ਬਣਾਉਣ ਲਈ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਸਿਖਲਾਈ ਲੈ ਰਹੇ ਸਿਖਿਆਰਥੀਆ ਨੂੰ ਵੱਖ-ਵੱਖ ਆਦਾਰਿਆ ਨਾਲ ਡੀ.ਐਸ.ਟੀ. ਸਕੀਮ ਅਧੀਨ ਐਮ.ਓ.ਯੂ. ਸਾਇਨ ਕਰਕੇ ਨਵੀਨਤਮ ਤਰੀਕੇ ਨਾਲ ਪ੍ਰੈਕਟੀਕਲ ਸਿਖਲਾਈ ਦੇਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਇਸ ਸਕੀਮ ਤਹਿਤ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੁਆਰਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਸੰਸਥਾ ਦੀ ਸਟੈਨੋਗਰਾਫਰ ਐਂਡ ਸੈਂਕਰੇਟੇਰੀਅਲ ਅਸਿਸਟੈਂਟ (ਅੰਗਰੇਜੀ) ਟਰੇਡ ਦਾ ਐਮ.ਓ.ਯੂ. ਅਤੇ ਐਨ.ਐਫ.ਐਲ. ਨਾਲ ਸੰਸਥਾ ਦੀ ਅਟੈਡੈਂਟ ਆਪਰੇਟਰ (ਕੈਮੀਕਲ ਪਲਾਂਟ) ਦਾ ਐਮ.ਓ.ਯੂ. ਸਾਇਨ ਕੀਤਾ ਗਿਆ।

ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਨਿਰਮਲ ਸਿੰਘ ਖਹਿਰਾ ਦੁਆਰਾ ਐਮ.ਓ.ਯੂ. ਸਾਇਨ ਕਰਨ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਗੁਰਵਿੰਦਰ ਸਿੰਘ ਮਾਨ, ਸੈਕਟਰੀ ਸ਼੍ਰੀ ਕੁਲਦੀਪ ਸਿੰਘ ਸਿੱਧੂ (ਜੀਦਾ), ਵਾਈਸ ਪ੍ਰੈਜੀਡੈਂਟ ਸ਼੍ਰੀ ਗੁਲਸ਼ਨਦੀਪ ਸਿੰਘ ਸਿੱਧੂ (ਭਾਈਕਾ), ਖਜਾਨਚੀ ਉਮਾ ਗਿਰੀ, ਐਨ.ਐਫ.ਐਲ. ਦੇ ਸ਼੍ਰੀ ਤਰੁਨ ਕੁਮਾਰ ਬਤਰਾ, ਚੀਫ ਜਨਰਲ ਮੈਨੇਜਰ, ਸ਼੍ਰੀ ਵੀ.ਕੇ. ਜੈਨ, ਡਿਪਟੀ ਮੈਨੇਜਰ ਅਤੇ ਸ਼੍ਰੀ ਰਾਜ ਕੁਮਾਰ ਮੈਨੇਜਰ (ਐਚ.ਆਰ.ਡੀ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਨਾਲ ਅਤੇ ਨੈਸ਼ਨਲ ਫਰਟੀਲਾਇਜਰ ਲਿਮਟਿਡ ਬਠਿੰਡਾ ਨਾਲ ਸੰਸਥਾ ਦੀਆਂ ਵੱਖ-ਵੱਖ ਟਰੇਡਾਂ ਦਾ ਐਮ.ਓ.ਯੂ. ਕਰਕੇ ਸਬੰਧਤ ਸਿਖਿਆਰਥੀਆਂ ਨੂੰ ਭਵਿਖ ਵਿੱਚ ਪਲੇਸਮੈਂਟ ਕਰਨ ਵਿੱਚ ਬਹੁਤ ਸਹਿਯੋਗ ਮਿਲੇਗਾ। ਸੰਸਥਾ ਦੇ ਟਰੇਨਿੰਗ-ਕਮ-ਪਲੇਸਮੈਂਟ ਅਫਸਰ ਸ਼੍ਰੀਮਤੀ ਰੇਖਾ ਗਰਗ ਦੁਆਰਾ ਐਮ.ਓ.ਯੂ ਸਾਇਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ। 

CATEGORIES
TAGS
Share This

COMMENTS

Wordpress (0)
Disqus ( )
Translate