ਡੇ-ਸਕਾਲਰ ਸਪੋਰਟਸ ਵਿੰਗ ਸਕੂਲਾਂ ਲਈ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਕਰਵਾਏ ਜਾ ਰਹੇ ਹਨ ਚੋਣ ਟਰਾਇਲ
24 ਅਤੇ 25 ਮਈ ਨੂੰ ਜਿਲ੍ਹੇ ਚ ਵੱਖ ਵੱਖ ਸਥਾਨਾਂ ਤੇ ਕਰਵਾਏ ਜਾਣਗੇ ਚੋਣ ਟਰਾਇਲ
ਸ੍ਰੀ ਮੁਕਤਸਰ ਸਾਹਿਬ 22 ਮਈ
ਖੇਡ ਵਿਭਾਗ, ਪੰਜਾਬ ਵੱਲੋੋਂ ਸਾਲ 2023-24 ਦੇ ਸੈਸਨ ਲਈ ਡੇ-ਸਕਾਲਰ ਸਪੋੋਰਟਸ ਵਿੰਗ ਸਕੂਲਾਂ ਲਈ ਹੋੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸ ਦੀ ਜਾਣਕਾਰੀ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜਿਲ੍ਹਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਜੀ ਨੇ ਦਿੰਦੇ ਹੋੋਏ ਦੱਸਿਆ ਕਿ ਸਿਲੈਕਸਨ ਟਰਾਇਲ ਵਿੱਚ ਉਮਰ ਵਰਗ ਅੰਡਰ 14,17,19 ਦੇ ਖਿਡਾਰੀ/ ਖਿਡਾਰਨਾਂ ਭਾਗ ਲੈ ਸਕਦੇ ਹਨ ।
ਉਨ੍ਹਾਂ ਦੱਸਿਆ ਕਿ ਸਪੋੋਰਟਸ ਵਿੰਗਾਂ ਲਈ ਖਿਡਾਰੀ/ ਖਿਡਾਰਨਾਂ ਦਾ ਜਨਮ ਅੰ: 14 ਲਈ 1 ਜਨਵਰੀ 2010, ਅੰ: 17 ਲਈ 1 ਜਨਵਰੀ 2007, ਅੰ: 19 ਲਈ 1 ਜਨਵਰੀ 2005 ਜਾਂ ਇਸ ਤੋੋਂ ਬਾਅਦ ਦਾ ਹੋੋਣਾ ਚਾਹੀਦਾ ਹੈ । ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਖਿਡਾਰੀ ਵੱਲੋਂ ਜਿਲ੍ਹਾ ਪੱਧਰ ਕੰਪੀਟੀਸਨਾਂ ਵਿੱਚ ਪਹਿਲੀਆਂ ਤਿੰਨ ਪੁਜੀਸਨਾਂ ਵਿੱਚੋੋਂ ਕੋੋਈ ਇਕ ਪੁਜੀਸਨ ਪ੍ਰਾਪਤ ਕੀਤੀ ਹੋੋਵੇ ਜਾਂ ਉਸ ਵੱਲੋੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਭਾਗ ਲਿਆ ਹੋੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਡੇ-ਸਕਾਲਰ ਵਿੰਗ ਲਈ ਸਿਲੈਕਟ ਹੋੋਏ ਖਿਡਾਰੀਆਂ ਨੂੰ 100/-ਰੁਪਏ ਪ੍ਰਤੀ ਦਿਨ/ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸਮੈਂਟ ,ਖੇਡ ਸਮਾਨ ਅਤੇ ਮੁਫਤ ਕੋੋਚਿੰਗ ਮੁੱਹਈਆ ਕਰਵਾਈ ਜਾਵੇਗੀ। ਇਹ ਸਿਲੈਕਸਨ ਟਰਾਇਲ (ਲੜਕੇ,ਲੜਕੀਆਂ) 24 ਮਈ 2023 ਤੋ 25 ਮਈ 2023 ਤੱਕ ਜਿਲੇ ਦੇ ਵੱਖ-ਵੱਖ ਸਥਾਨਾਂ ਤੇ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ ਖੇਡ ਖੋਹ-ਖੋਹ (ਕੇਵਲ ਲੜਕੀਆਂ) ਸਰਕਾਰੀ ਹਾਈ ਸਕੂਲ ਪਿੰਡ ਬੁੱਟਰ ਸਰੀਹ, ਖੇਡ ਕੁਸਤੀ ਦੇ ਟ੍ਰਾਇਲ ਸਰਕਾਰੀ ਸੀ: ਸੈ: ਸਕੂਲ ਲੜਕੇ ਗਿੱਦੜਬਾਹਾ, ਖੇਡ ਬਾਸਕਿਟਬਾਲ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ, ਖੇਡ ਬਾਕਸਿੰਗ,ਹਾਕੀ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਅਤੇ ਜਿਮਨਾਸਟਿਕਸ ਡੇਰਾ ਭਾਈ ਮਸਤਾਨ ਸਿੰਘ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ, ਖੇਡ ਹੈਂਡਬਾਲ ਦੇ ਟ੍ਰਾਇਲ ਸਰਕਾਰੀ ਸੀ: ਸੈ: ਸਕੂਲ (ਲੜਕੇ) ਮਲੋਟ ਵਿਖੇ ਸਵੇਰੇ 08:00 ਵਜੇ ਸੁਰੂ ਕੀਤੇ ਜਾਣੇ ਹਨ। ਜਿਸ ਲਈ ਰਜਿਸਟਰੇਸਨ ਫਾਰਮ ਨਿਰਧਾਰਤ ਮਿਤੀ ਨੂੰ ਟਰਾਇਲ ਸਥਾਨ ਉਤੇ ਜਾਂ ਇਸ ਤੋੋਂ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਤੋੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਭਾਗ ਲੈਣ ਵਾਲਾ ਖਿਡਾਰੀ ਆਪਣੇ ਜਿਲ੍ਹੇ ਨਾਲ ਹੀ ਸਬੰਧ ਰਖਦਾ ਹੋੋਵੇ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ,ਅਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋੋਰਟ ਸਾਈਜ ਫੋੋਟੋੋਗ੍ਰਾਫ ਨਾਲ ਲੈ ਕੇ ਆਉਣ।
ਇਨ੍ਹਾਂ ਟਰਾਇਲ ਵਿੰਗ ਵਿਚ ਭਾਗ ਲੈਣ ਵਾਲੇ ਖਿਡਾਰੀਆਂ/ ਖਿਡਾਰਨਾਂ ਨੂੰ ਵਿਭਾਗ ਵੱਲੋੋਂ ਕੋੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ। ਟਰਾਇਲ ਸਥਾਨ ਉੱਤੇ ਖਿਡਾਰੀ/ਖਿਡਾਰਨ ਪੂਰੀ ਤਰ੍ਹਾਂ ਸਪੋੋਰਟਸ ਕਿੱਟ ਵਿੱਚ ਆਉਣਾ ਯਕੀਨੀ ਬਣਾਉਣਗੇ।


