69ਵੀਆਂ ਜਿਲ੍ਹਾ ਸਰਦ ਰੁੱਤ ਖੇਡਾਂ ਸੰਪੰਨ ਜੇਤੂ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ:-
ਬਠਿੰਡਾ :-29 ਸਤੰਬਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੈਡਮ ਮਮਤਾ ਖੁਰਾਣਾ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਰਦਾਰ ਚਮਕੌਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੀਆਂ 69ਵੀਆਂ ਸਰਦ ਰੁਤ ਖੇਡਾਂ ਅੱਜ ਸਾਨੂੰ ਸ਼ੌਕਤ ਨਾਲ ਸੰਪੰਨ ਹੋ ਗਈਆਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਸਰਦਾਰ ਜਸਵੀਰ ਸਿੰਘ ਗਿੱਲ ਵੱਲੋਂ ਕੀਤੀ ਗਈ| ਅੱਜ ਦੇ ਨਤੀਜੇ ਇਸ ਤਰ੍ਹਾਂ ਹਨ:-ਅੰਡਰ 17 ਸਾਲ ਲੜਕੀਆਂ ਉਮਰ ਵਰਗ ਵਿੱਚ ਟਰਿਪਲ ਜੰਪ ਮਨਵੀਰ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾ, ਹਰਮਨ ਪ੍ਰੀਤ ਕੌਰ ਜੋਨ ਮੌੜ ਮੰਡੀ ਨੇ ਦੂਜਾ, ਪੋਲਵਾਲਟ ਅਮਰੀਕ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾਂ, ਪਰਨੀਤ ਕੌਰ ਜੋਨ ਬਠਿੰਡਾ ਟੂ ਨੇ ਦੂਜਾ , ਸ਼ਾਟ ਪੁੱਟ ਨਵਰੀਤ ਕੌਰ ਜੋਨ ਮੰਡੀ ਫੂਲ ਨੇ ਪਹਿਲਾ, ਕਰਮਵੀਰ ਕੌਰ ਜੋਨ ਮੌੜ ਮੰਡੀ ਨੇ ਦੂਜਾ ,ਡਿਸਕਸ ਥਰੋ ਕੋਮਲਪ੍ਰੀਤ ਕੌਰ ਜੋਨ ਗੋਨਿਆਣਾ ਨੇ ਪਹਿਲਾ ,ਗੁਰਮਨ ਕੌਰ ਜੋਨ ਬਠਿੰਡਾ ਟੂ ਨੇ ਦੂਜਾ ,200 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਨੁਭਮ ਕੁਮਾਰ ਜੋਨ ਬਠਿੰਡਾ ਵਨ ਨੇ ਪਹਿਲਾ ,ਗੁਰਵੀਰ ਸਿੰਘ ਜੋਨ ਤਲਵੰਡੀ ਸਾਬੋ ਨੇ ਦੂਜਾ ,800 ਮੀਟਰ ਅਮਿਤ ਕੁਮਾਰ ਜੋਨ ਬਠਿੰਡਾ ਵਨ ਨੇ ਪਹਿਲਾਂ ,ਕੁਲਦੀਪ ਸਿੰਘ ਜੋਨ ਤਲਵੰਡੀ ਸਾਬੋ ਨੇ ਦੂਜਾ, 3000 ਮੀਟਰ ਅਮਰਿੰਦਰ ਸਿੰਘ ਜੋਨ ਬਠਿੰਡਾ ਟੂ ਨੇ ਪਹਿਲਾ, ਸਹਿਜਪਾਲ ਸਿੰਘ ਜੋਨ ਮੰਡੀ ਕਲਾਂ ਨੇ ਦੂਜਾ, ਪੰਜ ਕਿਲੋਮੀਟਰ ਵਾਕ ਰਣਦੀਪ ਸਿੰਘ ਜੋਨ ਮੰਡੀ ਕਲਾ ਨੇ ਪਹਿਲਾ, ਅਰਮਾਨਦੀਪ ਸਿੰਘ ਜੋਨ ਬਠਿੰਡਾ ਟੂ ਨੇ ਦੂਜਾ ,ਉੱਚੀ ਸ਼ਾਲ ਬਿਸ਼ਮੀਤ ਸਿੰਘ ਜੋਨ ਬਠਿੰਡਾ ਵਨ ਨੇ ਪਹਿਲਾ, ਲਵਜਿੰਦਰ ਸਿੰਘ ਜੋਨ ਤਲਵੰਡੀ ਸਾਬੋ ਨੇ ਦੂਜਾ, 1500 ਮੀਟਰ ਪ੍ਰਵਨੂਰ ਸਿੰਘ ਜੋਨ ਮੰਡੀ ਫੂਲ ਨੇ ਪਹਿਲਾਂ, ਸਹਿਜਪਾਲ ਸਿੰਘ ਜੋਨ ਮੰਡੀ ਕਲਾ ਨੇ ਦੂਜਾ, ਲੰਬੀ ਛਾਲ ਦਲਵੀਰ ਸਿੰਘ ਜੋਨ ਮੰਡੀ ਕਲਾ ਨੇ ਪਹਿਲਾ ,ਅਰਸ਼ਦੀਪ ਸਿੰਘ ਜੋਨ ਗੋਨਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਉਮਰ ਵਰਗ ਲੜਕੀਆਂ ਵਿੱਚ 800 ਮੀਟਰ ਦੌੜ ਵਿੱਚ ਸੁਖਪ੍ਰੀਤ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾ ,ਵੀਰਪਾਲ ਕੌਰ ਜੋਨ ਤਲਵੰਡੀ ਸਾਬੋ ਨੇ ਦੂਜਾ, 1500 ਮੀਟਰ ਦੌੜ ਵਿੱਚ ਸੁਖਬੀਰ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾ, ਖੁਸ਼ਪ੍ਰੀਤ ਕੌਰ ਜੋਨ ਬਠਿੰਡਾ ਟੂ ਨੇ ਦੂਜਾ, 3000 ਮੀਟਰ ਅਮਨਦੀਪ ਕੌਰ ਜੋਨ ਬਠਿੰਡਾ ਟੂਰ ਨੇ ਪਹਿਲਾ, ਰਮਨਜੀਤ ਕੌਰ ਜੋਨ ਤਲਵੰਡੀ ਸਾਬੋ ਨੇ ਦੂਜਾ, ਤਿੰਨ ਕਿਲੋਮੀਟਰ ਵਾਕ ਅਰਸ਼ਦੀਪ ਕੌਰ ਜੋਨ ਮੌੜ ਮੰਡੀ ਨੇ ਪਹਿਲਾ, ਗਗਨਦੀਪ ਕੌਰ ਜੋਨ ਮੰਡੀ ਕਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਠਿੰਡਾ ਜ਼ਿਲ੍ਹੇ ਦੇ ਬਹੁਤ ਸਾਰੇ ਸਰੀਰਕ ਸਿੱਖਿਆ ਅਧਿਆਪਕ ਹਾਜਰ ਰਹੇ ਅਤੇ ਉਹਨਾਂ ਨੇ ਜਿਲ੍ਹਾ ਅਥਲੈਟਿਕਸ ਮੀਟ ਨੂੰ ਸਫਲਤਾ ਪੂਰਵਕ ਸੰਪੰਨ ਕਰਵਾਇਆ |



