ਅਫਗਾਨੀ ਮੁੰਡਾ ਜਹਾਜ ਦੇ ਟਾਇਰ ਵਿੱਚ ਬੈਠ ਕੇ ਕਾਬੁਲ ਤੋਂ ਪਹੁੰਚਿਆ ਦਿੱਲੀ

ਨਵੀਂ ਦਿੱਲੀ 23 ਸਤੰਬਰ। ਭਾਰਤ ਦੇ ਇਤਿਹਾਸ ਵਿੱਚ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਕ 13-14 ਸਾਲ ਦਾ ਅਫਗਾਨੀ ਮੁੰਡਾ ਜਹਾਜ਼ ਦੇ ਪਹੀਏ ਵਾਲ਼ੀ ਜਗ੍ਹਾ ‘ਚ ਸਵਾਰ ਹੋ ਕੇ ਕਾਬੁਲ ਤੋਂ ਦਿੱਲੀ ਆ ਪਹੁੰਚਿਆ ਹੈ। ਮੀਡੀਆ ਰੀਪੋਰਟਾਂ ਅਨੁਸਾਰ, ਇਸਨੇ ਈਰਾਨ ਨੂੰ ਨਿਕਲਣਾ ਸੀ ਪਰ ਗਲਤ ਜਹਾਜ਼ ਵਿੱਚ ਵੜ ਗਿਆ। ਇਹ ਉਡਾਣ 8.46 ‘ਤੇ ਕਾਬੁਲ ਤੋਂ ਚੱਲ ਕੇ 10.20 ਦਿੱਲੀ ਪੁੱਜੀ ਸੀ। ਘੱਟ ਆਕਸੀਜ਼ਨ ਤੇ ਠੰਢ ਵਿੱਚ ਏਨੀ ਨਿੱਕੀ ਉਮਰ ਦੇ ਮੁੰਡੇ ਦਾ ਬਚ ਨਿਕਲਣਾ ਹੈਰਾਨ ਕਰਦਾ ਹੈ। ਇੰਡੀਅਨ ਹਵਾਬਾਜ਼ੀ ਦੇ ਇਤਿਹਾਸ ‘ਚ ਇਹ ਦੂਜੀ ਘਟਨਾ ਵਾਪਰੀ ਹੈ,ਇਸ ਤੋਂ ਪਹਿਲਾਂ ਪੰਜਾਬ ਤੋਂ ਦੋ ਪੰਜਾਬੀ ਭਰਾ (ਪ੍ਰਦੀਪ ਤੇ ਵਿਜੈ ਸੈਣੀ) ਇਸੇ ਤਰ੍ਹਾਂ ਪਹੀਏ ਵਾਲ਼ੀ ਜਗ੍ਹਾ ‘ਚ ਵੜ ਕੇ ਦਿੱਲੀ ਤੋਂ ਲੰਡਨ ਪਹੁੰਚ ਗਏ ਸਨ, ਜੀਹਦੇ ਵਿੱਚ ਪ੍ਰਦੀਪ ਬਚ ਗਿਆ ਸੀ ਪਰ ਵਿਜੈ ਚਲ ਵਸਿਆ ਸੀ। ਫਿਲਹਾਲ ਇਸ ਅਫਗਾਨੀ ਮੁੰਡੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪਰ ਇਸ ਦੀ ਘੱਟ ਉਮਰ ਨੂੰ ਦੇਖਦਿਆਂ ਹੋ ਸਕਦਾ ਕਾਨੂੰਨੀ ਕਾਰਵਾਈ ਨਾ ਹੋਵੇ।

CATEGORIES
Share This

COMMENTS

Wordpress (0)
Disqus (0 )
Translate