ਜਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਮੁੱਢਲੀ ਸਹਾਇਤਾ (ਫਸਟਏਡ) ਦੀ ਸਿਖਲਾਈ ਦੀ ਸਹੂਲਤ


ਫਾਜ਼ਿਲਕਾ, 19 ਮਈ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਮੁੱਢਲੀ ਸਹਾਇਤਾ (ਫਸਟਏਡ) ਦੀ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸਦਾ ਟੈਸਟ ਵੀ ਆਨਲਾਈਨ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਖਲਾਈ 8 ਦਿਨਾ ਦੀ ਹੁੰਦੀ ਹੈ ਤੇ ਰੋਜਾਨਾ 2 ਘੰਟੇ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰੈਡ ਕਰਾਸ ਫਾਜ਼ਿਲਕਾ ਵੱਲੋਂ 3 ਬੈਚ ਮੁਕੰਮਲ ਹੋ ਚੁੱਕੇ ਹਨ ਅਤੇ ਚੌਥਾ ਬੈਚ ਚੱਲ ਰਿਹਾ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਕਿਸੇ ਸੜਕ ਦੁਰਘਟਨਾ ਜਾਂ ਹੋਰ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਡਾਕਟਰੀ ਸਹਾਇਤਾ ਜਾਂ ਇਲਾਜ ਤੋਂ ਪਹਿਲਾਂ ਦਿੱਤੀ ਜਾਂਦੀ ਮੁੱਢਲੀ ਸਹਾਇਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾ (ਫਸਟਏਡ) ਦੀ ਟ੍ਰੇਨਿੰਗ ਡਰਾਈਵਰਾਂ, ਕੰਡਕਟਰਾਂ ਅਤੇ ਵੱਖ-ਵੱਖ ਤਰ੍ਹਾਂ ਦੀ ਇੰਡਸਟਰੀਜ/ਸੈਲਰਾਂ ਅਤੇ ਸਕੂਲ ਕਾਲਜਾਂ ਦੇ ਮੁਲਾਜਮਾਂ/ ਵਿਦਿਆਰਥੀਆਂ ਵਾਸਤੇ ਅਪਾਤਕਾਲੀਨ ਸਥਿਤੀ ਵਿਚ ਸਹਾਇਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਪ੍ਰਾਪਤ ਕਰਕੇ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਨਾਲ-ਨਾਲ ਕਿਸੇ ਵਿਅਕਤੀ ਦੀ ਜਾਨ ਬਚਾਉਣ ਦੇ ਵੀ ਕਾਬਲ ਬਣ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਕੰਟਰੋਲ ਕਰਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ । ਇਹ ਟ੍ਰੇਨਿੰਗ ਕੰਡਕਟਰੀ ਲਾਇਸੰਸ ਲਈ ਜਰੂਰੀ ਹੈ ਅਤੇ ਇਸ ਨਾਲ ਬੇਰੁਜਗਾਰ ਵਿਅਕਤੀ ਕੰਡਕਟਰ, ਡਰਾਈਵਰ ਆਦਿ ਦੀਆਂ ਪੋਸਟ ਲਈ ਅਪਲਾਈ ਕਰ ਸਕਦੇ ਹਨ ਅਤੇ ਰੁਜਗਾਰ ਪ੍ਰਾਪਤ ਕਰਨ ਵਿੱਚ ਵੀ ਰੋਲ ਅਦਾ ਕਰਦੀ ਹੈ ।
ਇਸ ਟ੍ਰੇਨਿੰਗ ਲਈ Ircsfa.org ਸਾਈਟ ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਜਾਂ ਦਫਤਰ ਰੈਡ ਕਰਾਸ ਫਾਜ਼ਿਲਕਾ ਵਿਖੇ ਵੀ ਰਜਿਸਟ੍ਰੇਸ਼ਨ ਲਈ ਮੋਬਾਈਲ ਨੰਬਰ 62839-46774 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਟ੍ਰੇਨਿੰਗ ਲੈ ਕੇ ਇਸ ਦਾ ਲਾਹਾ ਹਾਸਲ ਕਰਨ।

CATEGORIES
Share This

COMMENTS

Wordpress (0)
Disqus (0 )
Translate