ਗੁਰੂ ਨਾਨਕ ਖਾਲਸਾ ਕਾਲਜ ਦਾ ਵਾਹਿਗੁਰੂ ਦੇ ਓਟ ਆਸਰੇ ਨਾਲ ਨਵਾਂ ਵਿਦਿਅਕ ਸੈਸ਼ਨ ਹੋਇਆ ਸ਼ੁਰੂ

ਅਬੋਹਰ 26 ਅਗਸਤ। ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ‘ਚ ਪੁਰਾਣੀ ਚੱਲੀ ਆ ਰਹੀ ਰਵਾਇਤ ਅਨੁਸਾਰ
ਨਵੇਂ ਵਿਦਿਅਕ ਸ਼ੈਸ਼ਨ 2025-26 ਦੀ ਪ੍ਰਾਰੰਭਤਾ ਦੇ ਸੰਬੰਧ ਵਿੱਚ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਕਾਲਜ ਕੈਂਪਸ ਵਿਖੇ ਪਾਏ ਗਏ। ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੌਕੇ ਪ੍ਰਮਾਤਮਾ ਦੇ ਨਾਮ ਦਾ ਓਟ ਆਸਰਾ ਲੈਂਦਿਆਂ ਪਾਵਨ ਗੁਰਬਾਣੀ ਦਾ ਪਾਠ ਕੀਤਾ ਗਿਆ। ਇਸ ਮੌਕੇ ਤੇ ਸਮੂਹ ਕਾਲਜ ਪ੍ਰਬੰਧਕੀ ਕਮੇਟੀ, ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ
ਕਾਲਜ ਵਿਦਿਆਰਥੀਆਂ ਦੀ ਉੱਚ ਵਿਦਿਆ ਤੇ ੳਜਵੱਲ ਭਵਿੱਖ ਦੀ ਕਾਮਨਾ ਵੀ ਕੀਤੀ ਗਈ । ਇਸ ਮੌਕੇ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ.ਦਲਜੀਤ ਸਿੰਘ ਸੰਧੂ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਹਾਰਦਿਕ ਸੁਆਗਤ ਕੀਤਾ। ਇਸ ਮੌਕੇ ਤੇ ਪਹੁੰਚੇ ਸਾਬਕਾ ਪਾਰਲੀਮਾਨੀ ਸਕੱਤਰ ਡਾ. ਮਹਿੰਦਰ ਕੁਮਾਰ ਰਿਣਵਾ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਕਾਲਜ ਦੇ 28 ਸਾਲਾ ਪੁਰਾਣੇ ਸ਼ਾਨਦਾਰ ਤੇ ਮਾਣਮੱਤੇ ਇਤਿਹਾਸ ਬਾਰੇ
ਚਾਨਣਾ ਪਾਇਆ। ਉਨਾਂ ਨੇ ਕਾਲਜ ਦੀਆਂ ਅਤੀਤ ‘ਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਲਜ ਦਾ ਪੇਂਡੂ ਖੇਤਰ ‘ਚ ਵਿਦਿਆ ਦੇ ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਹੈ। ਇਸ ਮੌਕੇ ਅਬੋਹਰ ਨਗਰ ਨਿਗਮ ਦੇ ਮੇਅਰ ਵਿਮਲ ਠੱਠਈ ਵੱਲੋਂ ਆਪਣੇ ਸੰਬੋਧਨ ਦੌਰਾਨ
ਸੰਸਥਾ ਨਾਲ ਜੁੜੇ ਸਟਾਫ ਤੇ ਵਿਦਿਆਰਥੀਆਂ ਨੂੰ ਨਵੇਂ ਸ਼ੈਸ਼ਨ 2025-26 ਦੀ ਵਧਾਈ
ਦਿੰਦਿਆਂ ਸੰਸਥਾ ਵੱਲੋਂ ਵਿਦਿਆ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਵੀ ਸ਼ਲਾਘਾ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ ਨੇ
ਨਵੇ ਵਿਦਿਅਕ ਵਰ੍ਹੇ ਦੀਆਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਮੂਹ ਪ੍ਰਬੰਧਕੀ ਕਮੇਟੀ ਤੇ ਸਮੂਹ ਸਟਾਫ ਵਿਦਿਆਰਥੀਆਂ ਨੂੰ ਹਰ ਪ੍ਰਕਾਰ
ਦੀਆਂ ਆਧੁਨਿਕ ਸਹੁਲਤਾ ਦੇਣ ਲਈ ਵਚਨਬੱਧ ਹੈ। ਇਸ ਮੌਕੇ ਤੇ ਸਮੂਹ ਕਾਲਜ ਪ੍ਰਬੰਧਕੀ
ਕਮੇਟੀ ਤੇ ਸਮੂਹ ਕਾਲਜ ਸਟਾਫ ਵੱਲੋਂ ਪਹੁੰਚੇ ਮਹਿਮਾਨਾਂ ਤੇ ਅਜ਼ੀਮ
ਸ਼ਖਸ਼ੀਅਤਾਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਬਲਕਰਨ ਸਿੰਘ ਬਰਾੜ, ਕਰਨਲ ਅਜੀਤ ਸਿੰਘ ਸਮਾਘ, ਜਸਪਿੰਦਰ ਸਿੰਘ ਜਾਖੜ ਮੈਂਬਰ, ਲਖਮਿੰਦਰ ਸਿੰਘ ਜਾਖੜ ਸੇਵਾ ਮੁਕਤ ਡੀ.ਆਈ.ਜੀ, ਗੁਰਦੁਆਰਾ ਸ਼੍ਰੀ ਨਾਨਕਸਰ ਟੋਭਾ ਦੇ ਪ੍ਰਧਾਨ ਮੇਜਰ ਸਿੰਘ, ਮੀਤ ਪ੍ਰਧਾਨ ਮੰਗਲ ਸਿੰਘ, ਸਰਬਜੀਤ ਸਿੰਘ ਬੱਬੂ ਸੰਧੂ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus ( )
Translate