ਟਕਸਾਲੀ ਅਕਾਲੀ ਆਗੂ ਤੇ ਉੱਘੇ ਉਦਯੋਗਪਤੀ ਸਤਪਾਲ ਜਿੰਦਲ .ਭੀਮ ਸੈਨ ਜਿੰਦਲ ਅਤੇ ਪਰਵੀਨ ਜਿੰਦਲ ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਿਲ

 ਸ਼੍ਰੋਮਣੀ ਅਕਾਲੀ ਦਲ ਨੂੰ ਜੈਤੋ ਵਿੱਚ ਲੱਗਿਆ ਇੱਕ ਹੋਰ ਝਟਕਾ 

ਜੈਤੋ-5 ਅਗਸਤ 

ਅੱਜ ਇਥੇ ਜਿੰਦਲ ਇੰਨਕਲੇਵ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੇ ਨਜ਼ਦੀਕੀ ਸਾਥੀ ਤੇ ਉੱਘੇ ਉਦਯੋਗਪਤੀ ਸਤਪਾਲ ਜਿੰਦਲ .ਭੀਮ ਸੈਨ ਜਿੰਦਲ . ਅਤੇ ਪ੍ਰਵੀਨ ਜਿੰਦਲ ਸਮੇਤ ਸਮੁੱਚੀ ਹੀ ਜਿੰਦਲ ਇੰਨਕਲੇਵ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਅੱਜ ਹਲਕਾ ਵਿਧਾਇਕ ਸ. ਅਮੋਲਕ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ।

ਇਸ ਮੌਕੇ ਹਲਕਾ ਵਿਧਾਇਕ ਸ. ਅਮੋਲਕ ਸਿੰਘ ਨੇ ਕਿਹਾ ਕਿ ਅਸੀਂ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਅਤੇ ਇਹਨਾਂ ਦੇ ਜੋ ਵੀ ਮਸਲੇ ਹੋਣਗੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਪਾਰਟੀ ਵਿੱਚ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਵੀ ਪੂਰਾ ਮਿਲੇਗਾ ਨਾਲ ਉਹਨਾਂ ਜਿੰਦਲ ਇਨਕਲੇਵ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਜੋ ਵੀ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਹਨ ਉਹਨਾਂ ਨੂੰ ਵੀ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਉੱਘੇ ਉਦਯੋਗਪਤੀ ਸਤਪਾਲ ਜਿੰਦਲ ਭੀਮ ਸੈਨ ਜਿੰਦਲ ਅਤੇ ਪ੍ਰਵੀਨ ਜਿੰਦਲ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਵੱਲੋਂ ਖੁਸ਼ਹਾਲ ਪੰਜਾਬ ਬਣਾਉਣ ਦੇ ਜੋ ਉਪਰਾਲੇ ਕੀਤੇ ਜਾ ਰਹੇ ਹਨ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਸਾਡੇ ਹਲਕਾ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਹਲਕੇ ਦੀ ਜੋ ਲਗਾਤਾਰ ਨੁਹਾਰ ਬਦਲਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਦੇ ਚਲਦਿਆਂ ਹੀ ਅਸੀਂ ਅੱਜ ਉਹਨਾਂ ਦੇ ਸ਼ਾਂਤ ਸੁਭਾਅ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ ਅਤੇ ਅਸੀਂ ਆਸ ਕਰਦੇ ਹਾਂ ਕਿ ਹਲਕਾ ਵਿਧਾਇਕ ਸਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਅਤੇ ਸ਼ਹਿਰ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਆਉਣ ਦੇਣਗੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਵੀ ਵਾਅਦਾ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਜੈਤੋ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਹਨਾਂ ਦੇ ਨਾਲ ਹਮੇਸ਼ਾ ਹੀ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ, ਉਹਨਾਂ ਇਹ ਵੀ ਕਿਹਾ ਕਿ ਨਰੇਸ਼ ਜਿੰਦਲ ਦੇ ਯਤਨਾ ਸਦਕਾ ਹੀ ਅੱਜ ਅਸੀਂ ਹਲਕਾ ਵਿਧਾਇਕ ਦੇ ਨਾਲ ਸ਼ਾਮਿਲ ਹੋਏ ਹਾਂ ਜੇਕਰ ਇਹਨਾਂ ਨੇ ਸਾਨੂੰ ਪ੍ਰੇਰਤ ਨਾ ਕੀਤਾ ਹੁੰਦਾ ਤਾਂ ਹੋ ਸਕਦਾ ਅਸੀਂ ਪੰਜਾਬ ਹਤੈਸ਼ੀ ਪਾਰਟੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਨਾ ਹੁੰਦੇ ਇਸ ਮੌਕੇ ਤੇ ਇਹਨਾਂ ਦੇ ਨਾਲ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾਕਟਰ ਹਰੀਸ਼ ਚੰਦਰ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾਕਟਰ ਲਛਮਣ ਭਗਤੂਆਣਾ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਰਾਮੇਆਣਾ ਅੰਕੁਸ਼ ਬਾਂਸਲ.ਸੋਨੂ ਜਿੰਦਲ .ਅਸੀਸ ਜਿੰਦਲ .ਗੌਰਵ ਜਿੰਦਲ .ਭੂਸ਼ਣ ਜਿੰਦਲ .ਅਮ੍ਰਿਤ ਬਾਸਲ ਕਿਸ਼ੋਰੀ ਲਾਲ .ਮੰਦਰ ਸਿੰਘ ਨੀਲਾ .ਰਾਮ ਸੁਮੇਰ ਦਾਸ ਡਾਕਟਰ ਸੰਦੀਪ ਜਿੰਦਲ. ਸਰੇਸ਼ ਕਾਸਲ .ਰਾਮ ਨਰਾਇਣ .ਨਰੇਸ਼ ਕਾਂਸਲ.ਨਰੇਸ਼ ਮਿੱਤਲ .ਗੁਰਪਿਆਰ ਸਿੰਘ .ਸੋਨਾ .ਸਤੀਸ਼ ਕੁਮਾਰ ਘੁੱਗੀ .ਵਿਜੇ ਲੂੰਬਾ .ਭੂਸ਼ਣ ਗੁਗਨੀ .ਕਲਬੂਸ਼ਨ ਮਹੇਸ਼ਵਰੀ .ਸਮੇਤ ਭਾਰੀ ਗਿਣਤੀ ਵਿੱਚ ਔਰਤਾਂ ਵੀ ਹਾਜ਼ਰ ਸਨ

CATEGORIES
TAGS
Share This

COMMENTS

Wordpress (0)
Disqus ( )
Translate