ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਬਣੇ ਨੋਟਰੀ ਪਬਲਿਕ
ਅਬੋਹਰ, 2 ਅਗਸਤ – ਬਾਰ ਐਸੋਸੀਏਸ਼ਨ ਅਬੋਹਰ ਦੇ ਮੈਂਬਰ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਨੂੰ ਇੱਕ ਹੋਰ ਮਹੱਤਵਪੂਰਨ ਜਿੰਮੇਵਾਰੀ ਮਿਲੀ ਹੈ, ਉਹਨਾਂ ਨੂੰ ਭਾਰਤ ਸਰਕਾਰ ਦੇ ਕਾਨੂੰਨ ਤੇ ਨਿਆ ਮੰਤਰਾਲੇ ਵੱਲੋਂ ਨੋਟਰੀ ਪਬਲਿਕ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮ ਕਰਦੇ ਆ ਰਹੇ ਹਨ। ਨੋਟਰੀ ਪਬਲਿਕ ਵਜੋਂ ਨਿਯੁਕਤ ਹੋਣ ਤੋਂ ਬਾਅਦ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਹੁਣ ਹਲਫਨਾਮਿਆਂ, ਇਕਰਾਰਨਾਮਿਆ, ਸਮਝੋਤਿਆਂ, ਘੋਸ਼ਣਾਵਾਂ ਤੇ ਹੋਰ ਜਰੂਰੀ ਦਸਤਾਵੇਜਾਂ ਨੂੰ ਕਾਨੂੰਨੀ ਪ੍ਰਮਾਣਿਕਤਾ ਪ੍ਰਦਾਨ ਕਰਨਗੇ। ਇਸ ਨਾਲ ਆਮ ਨਾਗਰਿਕਾਂ ਨੂੰ ਨਿਆਇਕ ਪ੍ਰਕਿਰਿਆ ਲਈ ਦਸਤਾਵੇਜ ਪ੍ਰਮਾਣਿਤ ਕਰਵਾਉਣ ‘ਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲਾਂ, ਸਮਾਜ ਸੇਵਕਾਂ ਅਤੇ ਸ਼ੁਭ ਚਿੰਤਕਾਂ ਨੇ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ।

CATEGORIES ਮਾਲਵਾ


