ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਕੀਤਾ ਜਾ ਰਿਹਾ ਹੈ ਜਾਗਰੂਕ

ਨੌਜਵਾਨ ਨੇ ਦੇਸ਼ ਦਾ ਅਸਲ ਸਰਮਾਇਆ -ਗਿੱਲ , ਸੋਨੂੰ

ਫਾਜਿ਼ਲਕਾ, 31 ਮਈ ਅਜਾਦ ਸੋਚ ਨਵੀਂ ਸੋਚ ਯੂਥ ਕਲੱਬ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ Pakka chisti ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਲਈ ਵਰਜਿਆ ਜਾਂ ਰਿਹਾ ਹੈ।ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਪਿੰਡ ਪੱਕਾ ਚਿਸ਼ਤੀ, ਚੂਹੜੀ ਵਾਲਾ ਚਿਸ਼ਤੀ, ਨੂਰ ਮੁਹੰਮਦ ਸਮੇਤ ਅੱਧੀ ਦਰਜਨ ਪਿੰਡਾਂ ਦੇ ਨੌਜਵਾਨਾ ਦੀ ਇੱਕ ਅਹਿਮ ਮੀਟਿੰਗ ਪਿੰਡ ਪੱਕਾ ਚਿਸ਼ਤੀ ਵਿਖੇ ਪੀਰ ਬਾਬਾ ਨੌ ਗਜਾ ਦੀ ਦਰਗਾਹ ਤੇ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜਾਦ ਸੋਚ ਨਵੀਂ ਸੋਚ ਯੂਥ ਕਲੱਬ ਦੇ ਪ੍ਰਧਾਨ Sonu singh ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਦੇ ਸਰਪ੍ਰਸਤ ਮਾਸਟਰ Inklab gill ਨੇ ਦੱਸਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਮਿਲ ਕੇ ਹਮਲਾ ਮਾਰਿਆ ਜਾਵੇ। ਉਹਨਾਂ ਕਿਹਾ ਕਿ ਬੇਸ਼ੱਕ ਨੌਜਵਾਨ ਹੀ ਨਸ਼ਿਆਂ ਰੂਪੀ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹਨ । ਉਹਨਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਵੀ ਨੌਜਵਾਨ ਹੀ ਕਰਨਗੇ ਉਹਨਾਂ ਕਿਹਾ ਕਿ ਸੁਹਿਰਦ ਨੌਜਵਾਨਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਅੱਗੇ ਆਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ।ਉਹ ਇਸਦਾ ਸਮਰਥਨ ਕਰਦੇ ਹਨ ਅਤੇ ਸਾਡੀਆਂ ਸੰਸਥਾਵਾਂ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੀਆਂ ਹਨ। ਉਹਨਾਂ ਨੌਜਵਾਨ ਨੂੰ ਖੂਨਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕੀ ਸਾਨੂੰ ਸਾਰਿਆਂ ਨੂੰ ਬੇਸਹਾਰਿਆਂ ਦਾ ਸਹਾਰਾ ਬਨਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਹਨਾਂ ਨੌਜਵਾਨ ਚਾਲ ਚਲਣ ਨੇਕ ਰੱਖਣ ਅਤੇ ਨਿਮਰਤਾ ਭਾਵ ਵਾਲੇ ਗੁਣ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ
ਇਸ ਮੌਕੇ ਤੇ ਕੁਲਦੀਪ ਸਿੰਘ, ਸਤਨਾਮ ਸਿੰਘ, ਹੈਰੀ, ਰਮੇਸ਼ ਸਿੰਘ, ਹਰਜਿੰਦਰ ਸਿੰਘ,ਲਖਵਿੰਦਰ ਸਿੰਘ, ਗੁਰਮੀਤ ਸਿੰਘ,ਰਾਜੂ, ਸੋਨੂੰ, ਸਾਜਨ,ਵਕੀਲ ਸਿੰਘ, ਜੱਗਾ ਸਿੰਘ, ਅੰਗਰੇਜ ਸਿੰਘ, ਰਵੀ ਸਿੰਘ, ਬਿੰਦਰ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਅਨਮੋਲ ਸਿੰਘ, ਸਤਨਾਮ ਸਿੰਘ, ਵਿਜੇ ਸਿੰਘ, ਪਰਗਟ ਸਿੰਘ, ਰਾਜ ਸਿੰਘ, ਦੀਪ ਸਿੰਘ, ਤਰਸੇਮ ਸਿੰਘ, ਲਵਪ੍ਰੀਤ ਸਿੰਘ , ਬਲਵੀਰ ਸਿੰਘ, ਹਰਮੇਸ਼ ਸਿੰਘ, ਅਮਰੀਕ ਸਿੰਘ, ਕਾਲਾ ਸਿੰਘ, ਬੌਬੀ ਅਤੇ ਹੋਰ ਸਾਥੀ ਮੌਜ਼ੂਦ ਸਨ

CATEGORIES
TAGS
Share This

COMMENTS

Wordpress (0)
Disqus ( )
Translate