ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 45 ਦਿਵਿਆਂਗਜਨਾਂ ਨੂੰ ਵੰਡੇ 23 ਲੱਖ ਰੁਪਏ ਦੀ ਲਾਗਤ ਵਾਲੇ ਸਹਾਇਤਾ ਉਪਕਰਨ
ਮਲੋਟ, 17 ਜੁਲਾਈ:
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਰੈੱਡ ਕਰਾਸ ਦੇ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ, ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਮਲੋਟ ਦੇ ਬਠਿੰਡਾ ਰੋਡ ਵਿਖੇ ਸਥਿਤ ਕੇ.ਜੀ. ਰਿਜ਼ੋਰਟ ਵਿਖੇ ਕਰਵਾਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਮਾਗਮ ਦੌਰਾਨ 23 ਲੱਖ ਰੁਪਏ ਦੀ ਲਾਗਤ ਨਾਲ 45 ਲਾਭਪਾਤਰੀਆਂ ਨੂੰ ਉਨ੍ਹਾਂ ਦੀ ਨਿੱਜੀ ਲੋੜਾਂ ਨੂੰ ਪੂਰਾ ਕਰਨ ਲਈ ਸਹਾਇਤਾ ਉਪਕਰਨਾਂ ਦੀ ਵੰਡ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਕੈਂਪ ਵਿੱਚ ਨਕਲੀ ਅੰਗਾਂ ਤੇ ਸਹਾਇਕ ਉਪਕਰਨਾਂ ਦੇ ਨਾਲ ਨਾਲ ਯੂ.ਡੀ.ਆਈ.ਡੀ ਦਾ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਗਿਆ ਤਾਂ ਜੋ ਕੋਈ ਵੀ ਦਿਵਿਆਂਗ ਲਾਭਪਾਤਰੀ ਇਹਨਾਂ ਸੁਵਿਧਾਵਾਂ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਅਲਿਮਕੋ ਮੋਹਾਲੀ ਵੱਲੋਂ ਪਹਿਲਾਂ ਕੈਂਪ ਲਗਾ ਕੇ ਦਿਵਿਆਂਗਜਨ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ। ਲੋੜਵੰਦ ਲਾਭਪਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਨ੍ਹਾਂ ਨੂੰ ਜ਼ਰੂਰੀ ਉਪਕਰਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਸ ਤਰ੍ਹਾਂ ਦੇ ਕੈਂਪ ਨਿਯਮਤ ਅੰਤਰਾਲ ‘ਤੇ ਲਗਾਏ ਜਾ ਰਹੇ ਹਨ।
ਇਸ ਕੈਂਪ ਵਿਚ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵ੍ਹੀਲ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫੋਨ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ), ਬੀ ਟੀ ਈ (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਸਹਾਇਕ ਉਪਕਰਨਾਂ ਦੀ ਲਾਭਪਾਤਰੀਆਂ ਨੂੰ ਵੰਡ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਣ ਸਿੰਘ, ਡਾ. ਪੁਨੀਤ ਧਾਰ ਦੂਬੇ, ਡਾ. ਸੁਸ਼ੀਲ ਪਾਲੀ, ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ, ਸਰਪੰਚ ਜੋਤੀ ਗਿੱਲ, ਸਰਪੰਚ ਭੁਪਿੰਦਰ ਸਿੰਘ ਰਾਮਨਗਰ, ਐਮਸੀ ਲਾਲੀ ਗਗਨੇਜਾ, ਐਮਸੀ ਹਰਮੇਲ ਸੰਧੂ, ਸੁਖਪਾਲ ਸਿੰਘ ਸਰਪੰਚ, ਬਲਰਾਜ ਸਿੰਘ, ਪਰਮਜੀਤ ਕੌਰ, ਆਸ਼ੂ ਚਾਨਣਾ, ਕੁਲਦੀਪ ਘੱਗਾ, ਬਲਾਕ ਪ੍ਰਧਾਨ ਮੀਕਾ ਭੁੱਲਰ, ਗੁਰਪ੍ਰੀਤ ਸਿੰਘ ਵਿਰਦੀ, ਲਾਡੀ ਘੱਗਾ, ਨਿਰਮਲ ਸਿੰਘ ਖਾਲਸਾ, ਜੀਤ ਮਹਿੰਦੀ, ਸੰਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਹਲਕਾ ਮਲੋਟ ਵਾਸੀ ਹਾਜ਼ਰ ਸਨ।



