ਨਹੀਂ ਰਹੇ ਬਜ਼ੁਰਗ ਦੌੜਾਕ ਫੌਜਾ ਸਿੰਘ, 115 ਸਾਲਾਂ ਦੀ ਉਮਰ ‘ਚ ਲਏ ਆਖਰੀ ਸਾਹ
ਵਿਸ਼ਵ ਦੇ ਬਹੁਤ ਸਾਰੇ ਰਿਕਾਰਡ ਆਪਣੇ ਨਾਮ ਕਰਨ ਵਾਲੇ ਬਜ਼ੁਰਗ ਦੌੜਾਕ ਫੌਜਾ ਸਿੰਘ ਨਹੀਂ ਰਹੇ। 115 ਸਾਲਾਂ ਦੀ ਉਮਰ ਵਿੱਚ ਉਨਾਂ ਨੇ ਆਖਰੀ ਸਾਹ ਲਏ। ਉਹ ਦੁਨੀਆਂ ਦੇ ਸਭ ਤੋਂ ਬਜ਼ੁਰਗ ਮੈਰਾਥਾਨ ਦੋੜਾਕ ਸਨ। ਉਨਾਂ ਨੇ 100 ਸਾਲ ਤੋਂ ਵੱਧ ਉਮਰ ਵਿੱਚ ਵੀ ਕਈ ਦੌੜਾਂ ਵਿੱਚ ਹਿੱਸਾ ਲਿਆ। ਫੌਜਾ ਸਿੰਘ ਕੋਲ ਬ੍ਰਿਟਿਸ਼ ਨਾਗਰਿਕਤਾ ਸੀ। ਉਨਾਂ ਦੀ ਮੌਤ ਤੇ ਵੱਖ-ਵੱਖ ਸ਼ਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

CATEGORIES ਅੰਤਰਰਾਸ਼ਟਰੀ


